This option will reset the home page of Nava Panga Online restoring closed widgets and categories.

Reset Nava Panga Online homepage

ਕੁਝ ਗੱਲਾਂ ਰਸੋਈ ਦੀਆਂ…Kitchen Tips


* ਭਿੰਡੀ ਦੀ ਸਬਜ਼ੀ ਦੇ ਉੱਪਰ ਕੱਦੂਕਸ਼ ਕਰਕੇ ਪਨੀਰ ਪਾ
ਉ। ਇਹ ਦੇਖਣ ਵਿਚ ਵੀ ਸੋਹਣਾ ਲੱਗਦਾ ਹੈ ਤੇ ਖਾਣ ਵਿਚ ਵੀ ਸੁਆਦੀ ਲੱਗਦਾ ਹੈ।

 

* ਪਿਆਜ਼ ਕੱਟਣ ਤੋਂ ਪਹਿਲਾਂ ਚਾਕੂ ਨੂੰ ਗਿੱਲਾ ਕਰ ਲਉ, ਅੱਖਾਂ ‘ਚੋਂ ਹੰਝੂ ਨਹੀਂ ਨਿਕਲਣਗੇ।

* ਨਿੰਬੂਆਂ ਨੂੰ ਜੇਕਰ ਥੋੜ੍ਹਾ ਤੇਲ ਲਗਾ ਕੇ ਰੱਖ ਦਿੱਤਾ ਜਾਵੇ ਤਾਂ ਉਹ ਛੇਤੀ ਸੜਦੇ ਨਹੀਂ।

* ਚਾਵਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਉਨ੍ਹਾਂ ਵਿਚ ਸਾਬਤ ਲਾਲ ਮਿਰਚ ਤੋੜ ਕੇ ਪਾਉ, ਕੀੜੇ ਨਹੀਂ ਪੈਣਗੇ।

* ਘਰ ਵਿਚ ਘਿਉ ਬਣਾਉਂਦੇ ਸਮੇਂ ਉਸ ਵਿਚ ਨਿੰਬੂ ਦੀਆਂ ਦੋ ਪੱਤੀਆਂ ਪਾ ਦਿਉ ਤਾਂ ਘਿਉ ਦਾ ਰੰਗ ਸਫੈਦ ਬਣਿਆ ਰਹਿੰਦਾ ਹੈ।

* ਸਬਜ਼ੀ ਦੇ ਮਸਾਲੇ ਨੂੰ ਦਹੀਂ ਅਤੇ ਧਨੀਏ ਵਿਚ ਫੈਂਟ ਕੇ ਭੁੰਨੋ, ਸਬਜ਼ੀ ਦਾ ਰੰਗ ਵੱਖਰਾ ਬਣੇਗਾ।

* ਧਨੀਆ ਮੁਰਝਾ ਜਾਵੇ ਤਾਂ ਇਕ ਗਿਲਾਸ ਪਾਣੀ ਗਰਮ ਕਰਕੇ ਡੰਡੀ ਵਾਲੇ ਪਾਸੇ ਤੋਂ ਭਿਉਂ ਦਿਉ। ਘੰਟੇ ਵਿਚ ਹੀ ਤਾਜ਼ਾ ਹੋ ਜਾਵੇਗਾ।

* ਚਾਸ਼ਣੀ ਬਣਾਉਂਦੇ ਸਮੇਂ ਜੇ ਥੋੜ੍ਹਾ ਜਿਹਾ ਨਿੰਬੂ ਪਾ ਦਿਉ ਤਾਂ ਦਾਣੇ ਨਹੀਂ ਬਣਨਗੇ।

* ਮਿਰਚਾਂ ਦਾ ਰੰਗ ਬਰਕਰਾਰ ਰੱਖਣ ਲਈ ਮਿਰਚਾਂ ਉੱਪਰ ਹਲਦੀ ਪਾ ਦਿਉ।

* ਉਬਲੇ ਆਲੂਆਂ ਨੂੰ ਜੇਕਰ ਥੋੜ੍ਹੀ ਦੇਰ ਫਰਿੱਜ ਵਿਚ ਰੱਖ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਛਿਲਕੇ ਛੇਤੀ ਉਤਰ ਜਾਂਦੇ ਹਨ।

* ਫੁੱਲਗੋਭੀ ਬਣਾਉਂਦੇ ਸਮੇਂ ਉਸ ਵਿਚ ਇਕ ਵੱਡਾ ਚਮਚ ਆਟਾ ਪਾ ਦੇਣ ਨਾਲ ਉਸ ਦਾ ਰੰਗ ਨਹੀਂ ਬਦਲਦਾ।

 

 

  • Share/Bookmark