ਫਰਾਂਸ ‘ਚ ਲੱਗੇਗੀ ਬੁਰਕੇ ‘ਤੇ ਪਾਬੰਦੀ
ਪੈਰਿਸ, 20 ਮਈ ਫਰਾਂਸ ਵਿਚ ਵੀ ਹੁਣ ਬੁਰਕੇ ‘ਤੇ ਪਾਬੰਦੀ ਦੀ ਤਿਆਰੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਫਰਾਂਸ ਦੇ ਕਾਨੂੰਨ ਮੰਤਰੀ ਨੇ ਇਸ ਲਈ ਇਕ ਮਸੌਦਾ ਵੀ ਤਿਆਰ ਕੀਤਾ ਹੈ। ਜਿਸ ਅਨੁਸਾਰ ਕੋਈ ਵੀ ਮਹਿਲਾ ਜਨਤਕ ਥਾਵਾਂ ‘ਤੇ ਬੁਰਕਾ ਪਹਿਨ ਕੇ ਨਹੀਂ ਜਾ ਸਕੇਗੀ। ਇਹੀ ਨਹੀਂ ਕਿਸੇ ਵੀ ਮਹਿਲਾ ਨੂੰ ਬੁਰਕਾ ਪਹਿਨਣ ਲਈ ਮਜਬੂਰ ਕਰਨ ਵਾਲੇ ਨੂੰ ਇਕ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਬੈਲਜ਼ੀਅਮ ਵਿਚ ਔਰਤਾਂ ਦੇ ਬੁਰਕਾ ਪਹਿਨਣ ‘ਤੇ ਪਾਬੰਦੀ ਲੱਗੀ ਹੋਈ ਹੈ। ਫਰਾਂਸ ਸਰਕਾਰ ਜੇਕਰ ਇਸ ਕਾਨੂੰਨ ਨੂੰ ਲਾਗੂ ਕਰ ਦਿੰਦੀ ਹੈ ਤਾਂ ਕਿਸੇ
ਤਾਂ ਕਿਸੇ ਜਨਤਕ ਥਾਂ ‘ਤੇ ਬੁਰਕਾ ਪਹਿਨ ਕੇ ਘੁੰਮਣ ਵਾਲੀ ਔਰਤ ਨੂੰ 150 ਯੂਰੋ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਕਾਨੂੰਨ ਜੁਲਾਈ ਵਿਚ ਲਾਗੂ ਕੀਤਾ ਜਾ ਸਕਦਾ ਹੈ