ਹੋਰ ਜਮਾਨੇ ਆਏ!!!!! ਸਫਲ ਨਾਗਰਿਕ ਬਣਦੇ ਨੇ ਝੂਠ ਬੋਲਣ ਵਾਲੇ ਬੱਚੇ
ਲੰਡਨ, 18 ਮਈ : ਭਾਵੇਂ ਤੁਹਾਨੂੰ ਇਹ ਗੱਲ ਹਜ਼ਮ ਨਾ ਹੋਵੇ ਪਰ ਇਹ ਬਿਲਕੁਲ ਸੱਚ ਹੈ ਕਿ ਜਿਹੜੇ ਬੱਚੇ ਛੋਟੀ ਉਮਰ ਵਿਚ ਝੂਠ ਬੋਲਦੇ ਹਨ, ਵੱਡੇ ਹੋ ਕੇ ਉਹ ਸਫਲਤਾ ਦੀਆਂ ਬੁਲੰਦੀਆਂ ਚੁੰਮਦੇ ਹਨ। ਜੀ ਹਾਂ, ਬੱਚਿਆਂ ਨੂੰ ਬਚਪਨ ਤੋਂ ਹੀ ਸੱਚਾਈ ਤੇ ਇਮਾਨਦਾਰੀ ਦਾ ਪਾਠ ਪੜ੍ਹਾਉਣ ਦੀ ਆਮ ਧਾਰਨਾ ਤੋਂ ਉਲਟ ਇਕ ਨਵੇਂ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਜਿਹੜੇ ਬੱਚੇ ਝੂਠ ਬੋਲਦੇ ਹਨ, ਉਹ ਵੱਡੇ ਹੋ ਕੇ ਸਫਲ ਨਾਗਰਿਕ ਬਣਦੇ ਹਨ। ਖੋਜੀਆਂ ਨੇ ਦੇਖਿਆ ਹੈ ਕਿ ਬਚਪਨ ‘ਚ ਝੂਠ ਬੋਲਣ ਵਾਲੇ ਬੱਚੇ ਬਾਅਦ ਦੀ ਜ਼ਿੰਦਗੀ ਵਿਚ ਕਾਫੀ ਸਫਲ ਹੁੰਦੇ ਹਨ। ਅਸਲ ਵਿਚ ਦੋ ਸਾਲ ਦੀ ਉਮਰ ਵਿਚ ਝੂਠ ਬੋਲਣ ਦੀ ਸਮਰੱਥਾ ਬੱਚੇ ਦੇ ਦਿਮਾਗ ਦੇ ਤੇਜ਼ੀ ਨਾਲ ਵਿਕਸਿਤ ਹੋਣ ਦਾ ਇਸ਼ਾਰਾ ਹੁੰਦੀ ਹੈ ਅਤੇ ਉਸ ਦੇ ਸਫਲ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ।
ਅਧਿਐਨ ‘ਚ ਦੇਖਿਆ ਗਿਆ ਹੈ ਕਿ ਬੱਚਾ ਜਿੰਨੇ ਵਧੀਆ ਢੰਗ ਨਾਲ ਝੂਠ ਬੋਲ ਰਿਹਾ ਹੋਵੇਗਾ, ਬਾਅਦ ਦੇ ਸਾਲਾਂ ਵਿਚ ਉਸ ਵਿਚ ਓਨੀ ਹੀ ਅਕਲ ਆਵੇਗੀ ਅਤੇ ਉਸ ਵਿਚ ਚੰਗੀ ਤਰ੍ਹਾਂ ਸੋਚਣ ਸਮਝਣ ਦੀ