ਮਾਲ ਪੁੜਾ ਤੇ ਸ਼ਾਹੀ ਰਬੜੀ
ਸਮੱਗਰੀ : ਇਕ ਕੱਪ ਕਣਕ ਦਾ ਆਟਾ, ਅੱਧਾ ਕੱਪ ਗੂੜ, ਅੱਧਾ ਚਮਚ ਸੌਂਪ, ਅੱਧਾ ਚਮਚ ਇਲਾਈਚੀ ਪਾਊਡਰ, ਪਕਾਉਣ ਲਈ ਰਿਫਾਇੰਡ ਤੇਲ ਤੇ ਇਕ ਕੱਪ ਪਾਣੀ।
ਸ਼ਾਹੀ ਰਾਬੜੀ ਲਈ : ਇਕ ਕੱਪ ਦੁੱਧ, ਇਕ ਕੱਪ ਕਾਟੇਜ਼ ਪਨੀਰ, ਅੱਧਾ ਕੱਪ ਕੰਡੈਸਡ ਮਿਲਕ, 1/4 ਚਮਚਾ ਇਲਾਈਚੀ ਪਾਊਡਰ, ਕੁਝ ਬੂੰਦਾ ਗੁਲਾਬ ਜਲ।
ਸਜਾਉਣ ਲਈ : ਇਕ ਵੱਡਾ ਚਮਚ ਕਟਿਆ ਪੀਸਤਾ, ਕੱਤਰੀਆਂ ਹੋਈਆਂ ਗੁਲਾਮ ਦੀਆਂ ਟੁੱਕੜੀਆਂ।
ਵਿਧੀ : ਮਾਲ ਪੂੜਾ ਬਣਾਉਣ ਦੇ ਲਈ ਇਕ ਕੱਪ ਗਰਮ ਪਾਣੀ ਵਿਚ ਗੂੜ ਭਿਓਂ ਦਿਓ। ਚੰਗੀ ਤਰ੍ਹਾਂ ਹਿਲਾਉਂਦੇ ਹੋਏ ਘੋਲੋ ਤੇ ਇਕ ਪੈਨ ਵਿਚ ਥੋੜਾ ਜਿਹਾ ਰਿਫਾਇੰਡ ਪਾਓ ਤੇ ਥੋੜਾ ਘੋਲ ਲੈ ਕੇ ਪੈਨ ਦੇ ਚਾਰੇ ਪਾਸੇ ਗੁਲਾਈ ਵਿਚ ਫੈਲਾ ਦਿਓ। ਇਸ ਤਰ੍ਹਾਂ ਹੋਰ ਮਾਲ ਪੂੜੇ ਬਣਾ ਲਓ। ਇਸ ਤੋਂ ਬਾਅਦ ਇਕ ਵੱਡੇ ਭਾਂਡੇ ਵਿਚ ਰਬੜੀ ਦੀ ਸਮੱਗਰੀ ਮਿਲਾ ਕੇ 10-15 ਮਿੰਟ ਤੱਕ ਹਲਕੀ ਆਂਚ ਤੱਕ ਪਕਾਓ। ਮਾਲਪੂੜੇ ਦੇ ਵਿਚਕਾਰ ਰਬੜੀ ਦੀ ਇਕ ਪਰਤ ਲਗਾਓ ਅਤੇ ਤੁਰੰਤ ਸਰਵ ਕਰੋ। ਗੁਲਾਬ ਦੀਆਂ ਪੰਖੜੀਆਂ ਅਤੇ ਪੀਸਤੇ ਨਾਲ ਇਸ ਨੂੰ ਸਜਾ ਦਿਓ ਅਤੇ ਇਸ ਨੂੰ ਸਰਵ ਕਰੋ। ਇਹ ਇਕ ਵਧੀਆ ਸਵੀਟ ਡਿਸ਼ ਹੈ। ਇਸ ਨੂੰ ਤੁਸੀਂ ਘਰ ਬਣਾ ਕੇ ਬੱਚਿਆਂ, ਵੱਡਿਆਂ ਦੋਵਾਂ ਨੂੰ ਖੁਆ ਕੇ ਖੁਸ਼ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਕ ਸਸਤੀ ਆਈਟਮ ਹੈ, ਜਿਸ ‘ਤੇ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ। ਵੱਡੇ ਤਾਂ ਇਸ ਨੂੰ ਖਾਂਦੇ ਸਮੇਂ ਖੁਸ਼ ਹੁੰਦੇ ਹੀ ਹਨ ਬੱਚੇ ਵੀ ਇਸ ਨੂੰ ਖਾ ਕੇ ਬਹੁਤ ਖੁਸ਼ ਹੁੰਦੇ ਹਨ।