ਲਾਰਾ ਦੀ ਚੁੱਪੀ

ਮਹੇਸ਼ ਭੂਪਤੀ ਅਤੇ ਆਪਣੇ ਰੋਮਾਂਸ ਦੀ ਗੱਲ ਭਲਾ ਹੀ ਲਾਰਾ ਦੱਤਾ ਨਹੀਂ ਸਵੀਕਾਰਦੀ ਹੋਵੇ, ਪਰ ਹੁਣ ਉਹ ਕਈ ਥਾਈਂ ਇਕੱਠੇ ਦਿਖਾਈ ਦੇਣ ਲੱਗੇ ਹਨ। ਪਿਛਲੇ ਦਿਨੀਂ ਦੋਨੇਂ ਮੰਦਰ ਇਕੱਠੇ ਗਏ ਸਨ। ਭੂਪਤੀ ਹੁਣ ਲਾਰਾ ਦੇ ਘਰ ਦੇ ਨੇੜੇ ਰਹਿਣ ਵੀ ਆਉਣ ਵਾਲੇ ਹਨ ਅਤੇ ਉਨ੍ਹਾਂ ਨੇ ਇੱਕ ਘਰ ਲੈ ਲਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਕੇਲੀ ਦੋਰਜੀ ਨਾਲ ਬ੍ਰੇਕਅਪ ਤੋਂ ਬਾਅਦ ਲਾਰਾ ਦਾ ਨਾਂਅ ਡੀਨੋ ਮੋਰੀਆ ਨਾਲ ਜੋੜਿਆ ਗਿਆ, ਪਰ ਲਾਰਾ ਉਸ ਸਮੇਂ ਇਕੱਲੀ ਮਹਿਸੂਸ ਕਰ ਰਹੀ ਸੀ ਅਤੇ ਡੀਨੋ ਨੇ ਇੱਕ ਦੋਸਤ ਹੋਣ ਦੇ ਨਾਤੇ ਉਨ੍ਹਾਂ ਦਾ ਸਾਥ ਦਿੱਤਾ। ਭੂਪਤੀ ਨੂੰ ਲੈ ਕੇ ਲਾਰਾ ਬਹੁਤ ਗੰਭੀਰ ਹੈ ਅਤੇ ਗੱਲ ਦੋਸਤੀ ਤੋਂ ਅੱਗੇ ਵਧ ਚੁੱਕੀ ਹੈ।
ਪਿਛਲੇ ਦਿਨੀਂ ਇਸ ਗੱਲ ਦੀ ਵੀ ਚਰਚਾ ਸੀ ਕਿ ਲਾਰਾ ਜਲਦੀ ਹੀ ਵਿਆਹ ਕਰਨ ਵਾਲੀ ਹੈ, ਇਸ ਤੇ ਲਾਰਾ ਨੇ ਇੱਕ ਇੰਟਰਵਿਊ ਵਿੱਚ ਰਟਿਆ-ਰਟਾਇਆ ਜਵਾਬ ਦਿੱਤਾ ਕਿ ਉਹ ਜਦੋਂ ਵੀ ਵਿਆਹ ਕਰੇਗੀ ਸਭ ਨੂੰ ਦੱਸ ਕੇ ਕਰੇਗੀ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਉਹ ਕਿਸ ਨਾਲ ਵਿਆਹ ਕਰੇਗੀ।
ਲਾਰਾ ਦਾ ਕਰੀਅਰ ਫਿਲਹਾਲ ਵਧੀਆ ਚੱਲ ਰਿਹਾ ਹੈ ਅਤੇ ਇਸ ਸਮੇਂ ਉਹ ਵਿਆਹ ਦੇ ਬਾਰੇ ਨਹੀਂ ਸੋਚ ਰਹੀ ਹੈ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਇੱਕ ਅਭਿਨੇਤਰੀ ਦਾ ਕਰੀਅਰ ਬਹੁਤ ਛੋਟਾ ਹੁੰਦਾ ਹੈ, ਇਸ ਲਈ ਉਹ ਇਸਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾਉਣਾ ਚਾਹੁੰਦੀ ਹੈ।
ਕੇਲੀ ਦੋਰਜੀ ਦੇ ਨਾਲ ਆਪਣੇ ਸਬੰਧਾਂ ਨੂੰ ਲਾਰਾ ਨੇ ਕਦੇ ਨਹੀਂ ਛੁਪਾਇਆ, ਪਰ ਭੂਪਤੀ ਦੇ ਮਾਮਲੇ ਵਿੱਚ ਉਹ ਚੁੱਪ ਹੈ। ਸੂਤਰਾਂ ਦੇ ਅਨੁਸਾਰ ਲਾਰਾ ਨੂੰ ਇਸ ਤੋਂ ਸਮੱਸਿਆ ਨਹੀਂ ਹੈ, ਪਰ ਭੂਪਤੀ ਕਾਫ਼ੀ ਸ਼ਰਮੀਲੇ ਹਨ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਚਾਹੁੰਦੇ ਹਨ। ਇਸ ਲਈ ਦੋਵਾਂ ਨੇ ਹੁਣ ਤੱਕ ਆਪਣੇ ਸਬੰਧਾਂ ਨੂੰ ਸਵੀਕਾਰਿਆ ਨਹੀਂ ਹੈ।
(lally batth)