This option will reset the home page of Nava Panga Online restoring closed widgets and categories.

Reset Nava Panga Online homepage

‘ਰਾਵਣ’ ਦੀ ਕਹਾਣੀ’

ਬੈਨਰ : ਮਦਰਾਸ ਟਾਕੀਜ਼, ਰਿਲਾਇੰਸ ਬਿਗ ਪਿਕਚਰਜ਼
ਨਿਰਮਾਤਾ-ਨਿਰਦੇਸ਼ਕ : ਮਣੀਰਤਨਮ
ਗੀਤ : ਗੁਲਜ਼ਾਰ
ਸੰਗੀਤ : ਏਆਰ ਰਹਿਮਾਨ
ਕਲਾਕਾਰ : ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ, ਵਿਕਰਮ, ਗੋਵਿੰਦਾ, ਨਿਖਿਲ ਦਿਵੇਦੀ, ਮਨੀਸ਼ਾ ਕੋਇਰਾਲਾ, ਰਵੀ ਕਿਸ਼ਨ
ਰਿਲੀਜ਼ ਡੇਟ : 18 ਜੂਨ, 2010

IFM

ਰਾਵਣ’ ਲਈ ਮਣੀਰਤਨਮ ਨੇ ਜਿੰਨੀ ਮਿਹਨਤ ਆਪ ਕੀਤੀ ਹੈ ਅਤੇ ਆਪਣੇ ਕਲਾਕਾਰਾਂ ਤੋਂ ਕਰਵਾਈ ਹੈ, ਸ਼ਾਇਦ ਹੀ ਪਹਿਲਾਂ ਉਨ੍ਹਾਂ ਨੇ ਕਿਸੇ ਫਿਲਮ ਲਈ ਕੀਤੀ ਹੋਵੇ। ਅਜਿਹੇ ਲੋਕੇਸ਼ਨ ਤੇ ਫਿਲਮ ਨੂੰ ਸ਼ੂਟ ਕੀਤਾ ਗਿਆ ਹੈ, ਜਿੱਥੇ ਤੱਕ ਸਾਰੇ ਸਾਧਨਾਂ ਦੇ ਨਾਲ ਪਹੁੰਚਣਾ ਬਹੁਤ ਮੁਸ਼ਕਿਲ ਸੀ। ਫਿਲਮ ਦੇ ਸਟਾਰਸ ਲਈ ਕੋਈ ਸਹੂਲਤ ਨਹੀਂ ਸੀ। ਫਿਲਮ ਬਣਨ ਵਿੱਚ ਐਨਾ ਸਮਾਂ ਅਤੇ ਊਰਜਾ ਲੱਗੀ ਕਿ ਐਨੇ ਵਿੱਚ ਤਾਂ ਫਿਲਮ ਦੇ ਕਲਾਕਾਰ ਦੋ-ਤਿੰਨ ਫਿਲਮਾਂ ਕਰ ਸਕਦੇ ਸਨ, ਪਰ ਫਿਲਮ ਦੇ ਸਟਾਰਸ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਫਿਲਮ ਦੇ ਸੈਟ ਤੇ ਕਈ ਦੁਰਘਟਨਾਵਾਂ ਘਟੀਆਂ, ਪਰ ਇਸ ਨਾਲ ਪੂਰੀ ਯੁਨਿਟ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ।

ਰਾਵਣ’ ਦੀ ਕਹਾਣੀ ਦੇ ਤਿੰਨ ਮੁੱਖ ਪਾਤਰ ਹਨ। ਬੀਰਾ ਮੁੰਡਾ (ਅਭਿਸ਼ੇਕ ਬੱਚਨ), ਦੇਵ ਪ੍ਰਤਾਪ ਸ਼ਰਮਾ (ਵਿਕਰਮ) ਅਤੇ ਰਾਗਿਨੀ (ਐਸ਼ਵਰਿਆ ਰਾਏ)ਬੀਰਾ ਕਿਸੇ ਕਨੂੰਨ ਨੂੰ ਨਹੀਂ ਮੰਨਦਾ ਹੈ। ਉਹ ਜੋ ਕਹਿੰਦਾ ਹੈ ਉਹੀ ਬਿਨਾ ਕਿਸੇ ਵਿਵਾਦ ਦੇ ਕਨੂੰਨ ਬਣ ਜਾਂਦਾ ਹੈ। ਦੇਵ ਦਾ ਕੰਮ ਹੈ ਕਨੂੰਨ ਦਾ ਪਾਲਣ ਕਰਵਾਉਣਾ।

ਰਾਗਿਨੀ ਇੱਕ ਕਲਾਸੀਕਲ ਡਾਂਸਰ ਹੈ ਅਤੇ ਦੇਵ ਨੂੰ ਦਿਲ ਦੇ ਬੈਠਦੀ ਹੈ। ਦੋਵੇਂ ਵਿਆਹ ਕਰ ਲੈਂਦੇ ਹਨ। ਉੱਤਰੀ ਭਾਰਤ ਦੇ ਇੱਕ ਛੋਟੇ ਜਿਹੇ ਸ਼ਹਿਰ ਲਾਲ ਮਾਟੀ ਵਿੱਚ ਦੇਵ ਦੀ ਪੋਸਟਿੰਗ ਹੁੰਦੀ ਹੈ ਅਤੇ ਉਹ ਦੋਵੇਂ ਉੱਥੇ ਪਹੁੰਚ ਜਾਂਦੇ ਹਨ।

ਲਾਲ ਮਾਟੀ ਅਜਿਹਾ ਸ਼ਹਿਰ ਹੈ ਜਿੱਥੇ ਪੁਲਿਸ ਦਾ ਨਹੀਂ ਬਲਕਿ ਬੀਰਾ ਦਾ ਕਨੂੰਨ ਚੱਲਦਾ ਹੈ। ਬੀਰਾ ਇੱਕ ਆਦਿਵਾਸੀ ਹੈ ਅਤੇ ਸਾਲਾਂ ਤੋਂ ਉਸ ਖੇਤਰ ਵਿੱਚ ਉਸਦੇ ਨਾਂਅ ਦਾ ਰਾਜ ਚੱਲਦਾ ਹੈ। ਦੇਵ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਉਸ ਨੂੰ ਸ਼ਹਿਰ ਵਿੱਚ ਕਨੂੰਨੀ ਪ੍ਰਬੰਧ ਅਤੇ ਸ਼ਾਂਤੀ ਦੁਬਾਰਾ ਦੇਣੀ ਹੈ ਤਾਂ ਉਸ ਨੂੰ ਬੀਰਾ ਨਾਂਅ ਦੀ ਵੱਡੀ ਮੱਛੀ ਨੂੰ ਫਸਾਉਣਾ ਪਵੇਗਾ।

IFM

ਬੀਰਾ ਦੀ ਦੁਨੀਆ ਨੂੰ ਦੇਵ ਹਿਲਾ ਕੇ ਰੱਖ ਦਿੰਦਾ ਹੈ ਅਤੇ ਉਸਦੀ ਪਕੜ ਚੋਂ ਬੀਰਾ ਵਾਰ-ਵਾਰ ਨਿੱਕਲਦਾ ਹੈ। ਜ਼ਖਮੀ ਸ਼ੇਰ ਦੀ ਤਰ੍ਹਾਂ ਬੀਰਾ ਵਾਪਸੀ ਕਰਦਾ ਹੈ ਅਤੇ ਦੇਵ, ਬੀਰਾ ਅਤੇ ਰਾਗਿਨੀ ਦੀ ਯੁੱਧਭੂਮੀ ਜੰਗਲ ਬਣ ਜਾਂਦਾ ਹੈ।

ਸੰਘਣੇ ਅਤੇ ਡਰਾਉਣੇ ਜੰਗਲ ਵਿੱਚ ਉਨ੍ਹਾਂ ਦਾ ਸਾਹਮਣਾ ਆਪਣੇ ਹੀ ਸੱਚ ਨਾਲ ਹੁੰਦਾ ਹੈ। ਇਹ ਯਾਤਰਾ ਉਨ੍ਹਾਂ ਦੇ ਵਿਸ਼ਵਾਸ ਅਤੇ ਭਾਵਨਾਵਾਂ ਦਾ ਇਮਤਿਹਾਨ ਲੈਂਦੀਆਂ ਹਨ। ਭਾਵਨਾਵਾਂ ਵੀ ਜੰਗਲ ਦੀ ਤਰ੍ਹਾਂ ਡਰਾਉਣੀਆਂ ਹਨ।

ਇਸ ਜੰਗਲ ਵਿੱਚ ਅੱਛਾਈ ਬਨਾਮ ਬੁਰਾਈ ਦੀ ਲੜਾਈ ਹੁੰਦੀ ਹੈ। ਇੱਕ ਪਾਸੇ ਦੇਵ ਹੈ ਤਾਂ ਦੂਜੇ ਪਾਸੇ ਬੀਰਾ। ਇੱਕ ਪਾਸੇ ਰਾਮ ਹੈ ਤਾਂ ਦੂਜੇ ਪਾਸੇ ਰਾਵਣ। ਪਰ ਅੱਛਾਈ ਅਤੇ ਬੁਰਾਈ ਵਿਚਕਾਰਲੀ ਰੇਖਾ ਤੇਜੀ ਨਾਲ ਧੁੰਦਲੀ ਹੁੰਦੀ ਜਾਂਦੀ ਹੈ, ਸਮਝ ਨਹੀਂ ਆਉਂਦਾ ਕਿ ਅਸੀਂ ਕਿਸਦੇ ਨਾਲ ਹਾਂ। ਜਦੋਂ ਨਫ਼ਰਤ ਪਿਆਰ ਵਿੱਚ ਬਦਲਣ ਲੱਗਦੀ ਹੈ ਅਤੇ ਅੱਛਾਈ ਵਿੱਚ ਬੁਰਾਈ ਨਜ਼ਰ ਆਉਣ ਲੱਗਦੀ ਹੈ। ਸਮਝ ਨਹੀਂ ਆਉਂਦਾ ਕਿ ਅਸੀਂ ਕਿਸ ਦੇ ਪਾਸਿਓਂ ਲੜੀਏ।

IFM

ਡਾਇਰੈਕਟਸ ਨੋਟ

ਦਸ ਸਿਰ।
ਦਸ ਦਿਮਾਗ।
ਸੌ ਅਵਾਜ਼ਾਂ।
ਇੱਕ ਆਦਮੀ।
ਕੀ ਅਜਿਹਾ ਕੋਈ ਆਦਮੀ ਸੀ?
ਕੀ ਇਹ ਕਲਪਨਾ ਹੈ…ਜਾਂ ਉਹ ਅੱਜ ਵੀ ਜਿਉਂਦਾ ਹੈ?
ਉਹ ਕਿਹੜੀ ਲਾਈਨ ਹੈ ਜੋ ਅੱਛਾਈ ਅਤੇ ਬੁਰਾਈ ਨੂੰ ਵੰਡਦੀ ਹੈ?
ਜੇਕਰ ਅਸੀਂ ਲਾਈਨ ਦੇ ਦੂਜੇ ਪਾਸੇ ਖੜ੍ਹੇ ਹੋਈਏ ਤਾਂ ਕੀ ਸਾਡਾ ਨਜ਼ਰੀਆ ਬਦਲ ਜਾਂਦਾ ਹੈ?
ਸ਼ਿਕਾਰ ਅਤੇ ਸ਼ਿਕਾਰੀ ਵਿਚਕਾਰ ਜੋ ਬੰਧਨ ਹੁੰਦਾ ਹੈ ਉਹ ‘ਡੂ ਔਰ ਡਾਈ’ ਦੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਵਿਚਕਾਰ ਜੋ ਤਣਾਅ ਹੁੰਦਾ ਹੈ ਉਹ ਪੂਰੀ ਦੁਨੀਆ ਤੋਂ ਉਨ੍ਹਾਂ ਨੂੰ ਅਲੱਗ ਕਰ ਦਿੰਦਾ ਹੈ।
ਕੀ ਦਸ ਸਿਰ ਇੱਕ ਤੋਂ ਬਿਹਤਰ ਹਨ?
ਕੀ ਰਾਵਣ ਦੇ ਅੰਦਰ ਰਾਮ ਹੈ?
ਅਤੇ ਇੱਕ ਰਾਵਣ ਸਾਡੇ ਸਭ ਦੇ ਅੰਦਰ ਮੌਜੂਦ ਹੈ?

(lally batth)

  • Share/Bookmark