ਟੈਗੋਰ ਹਨ ਰੀਆ ਦੇ ਆਦਰਸ਼

ਭਲਾ ਹੀ ਬੰਗਾਲੀ ਕੁੜੀ ਰੀਆ ਦਾ ਨਾਂਅ ਸਲਮਾਨ ਰੁਸ਼ਦੀ ਨਾਲ ਜੋੜਿਆ ਜਾਵੇ, ਪਰ ਉਨ੍ਹਾਂ ਨੂੰ ਤਾਂ ਆਪਣਾ ਵਿਸ਼ਵ ਕਵੀ ਰਵਿੰਦਰ ਨਾਥ ਟੈਗੋਰ ਹੀ ਪਸੰਦ ਹੈ। ਰੀਆ ਸੇਨ ਰਵਿੰਦਰ ਨਾਥ ਟੈਗੋਰ ਨੂੰ ਆਪਣਾ ਆਦਰਸ਼ ਮੰਨਦੀ ਹੈ।
ਰੀਆ ਸੇਨ ਨੇ ਕਿਹਾ ਕਿ ਉਹ ਦਿਲ ਤੋਂ ਇੱਕ ਅਸਲੀ ਬੰਗਾਲੀ ਹੈ ਜੋ ‘ਗੀਤਾਂਜਲੀ’ ਦੇ ਰਚਣਹਾਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਟੈਗੋਰ ਦੇ ਬਾਰੇ ਪੜ੍ਹ ਕੇ ਹੀ ਵੱਡੀ ਹੋਈ ਹੈ।
ਪਿਆਰ ਦੀ ਭਾਵਨਾ ਨੂੰ ਜਿੰਨਾ ਉਨ੍ਹਾਂ ਨੇ ਜਾਹਿਰ ਕੀਤਾ ਅਤੇ ਜਿੰਨੀ ਚੰਗੀ ਤਰ੍ਹਾਂ ਉਨ੍ਹਾਂ ਨੇ ਔਰਤਾਂ ਨੂੰ ਸਮਝਿਆ, ਓਨਾ ਕਿਸੇ ਹੋਰ ਨੇ ਨਹੀਂ। ਉਹ ਮੇਰੇ ਸਣੇ ਹਰ ਕਿਸੇ ਲਈ ਆਦਰਸ਼ ਪੁਰਸ਼ ਹਨ। ਆਪਣੀਆਂ ਦਿਲਕਸ਼ ਅਦਾਵਾਂ ਲਈ ਜਾਣੀ ਜਾਂਦੀ ਰੀਆ ਦਾ ਅਲੱਗ ਤਰ੍ਹਾਂ ਦਾ ਅਭਿਨੈ ਕੌਸ਼ਲ ਰਿਤੂਪਰਣਾ ਘੋਸ਼ ਦੀ ਫਿਲਮ ‘ਨੌਕਾ ਡੂਬੀ’ ਵਿੱਚ ਨਜ਼ਰ ਆਵੇਗਾ।
‘ਨੌਕਾ ਡੂਬੀ’ ਨੋਬਲ ਪੁਰਸਕਾਰ ਨਾਲ ਸਨਮਾਨਿਤ ਟੈਗੋਰ ਦੀ ਲਿਖੀ ਕਹਾਣੀ ਹੈ। ਰੀਆ ਕਹਿੰਦੀ ਹੈ ‘ਮੈਂ ਇਸ ਫਿਲਮ ਵਿੱਚ ਆਪਣੀ ਭੈਣ ਰਾਈਮਾ ਦੇ ਨਾਲ ਕੰਮ ਕਰ ਰਹੀ ਹਾਂ। ਹਾਲਾਂਕਿ ਸਾਡੇ ਦੋਵਾਂ ਦੇ ਇਸ ਵਿੱਚ ਇਕੱਠੇ ਸੀਨ ਨਹੀਂ ਹਨ। ਇਹ ਕਹਾਣੀ ਟੈਗੋਰ ਦੀ ਲਿਖੀ ਕਥਾ ਤੋਂ ਅਲੱਗ ਹੈ, ਪਰ ਇਹ ਸਮਾਨ ਤੱਤਾਂ ਤੇ ਹੀ ਅਧਾਰਤ ਹੈ। ਉੱਧਰ ਕੋਲਕਾਤਾ ਵਿੱਚ ਟੈਗੋਰ ਦੀ ਜਯੰਤੀ ਦੇ ਮੌਕੇ ਤੇ ਹੋਣ ਵਾਲੇ ਸਮਾਰੋਹ ਵਿੱਚ ਵੀ ਰੀਆ ਸੇਨ ਹਿੱਸਾ ਲਵੇਗੀ।
(lally batth)