ਗਰਮ ਮੌਸਮ ਵਿੱਚ ਠੰਡੇ-ਠੰਡੇ, ਕੂਲ-ਕੂਲ ਟਿਪਸ
ਹਰ ਮੌਸਮ ਦਾ ਆਪਣਾ ਹੀ ਇੱਕ ਮਜਾ ਹੁੰਦਾ ਹੈ ਅਤੇ ਇਸ ਆਨੰਦ ਨੂੰ ਮਹਿਸੂਸ ਕਰਨ ਅਤੇ ਮਨਾਉਣ ਦੇ ਆਪਣੇ ਤਰੀਕੇ ਵੀ ਹਨ। ਗਰਮੀ ਦੇ ਬਾਰੇ ਆਯੁਰਵੈਦ ਵਿੱਚ ਕਈ ਉਪਯੋਗੀ ਸਲਾਹਾਂ ਦਿੱਤੀਆਂ ਗਈਆਂ ਹਨ। ਜੇਕਰ ਅਸੀਂ ਉਨ੍ਹਾਂ ਦਾ ਪਾਲਣ ਕਰੀਏ ਤਾਂ ਗਰਮੀ ਤੋਂ ਹੋਣ ਵਾਲੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ :
* ਲਾਈਟ ਡਾਈਟ, ਪੌਸ਼ਟਿਕ ਅਤੇ ਬਿਨਾ ਫੈਟ ਦੀਆਂ ਚੀਜ਼ਾਂ ਖਾਣ ਤੇ ਜ਼ੋਰ ਦਿਉ। ਭਾਰੀ ਭੋਜਨ ਕਰਨ ਨਾਲ ਪੇਟ ਖਰਾਬ ਹੋਣ ਦਾ ਡਰ ਰਹਿੰਦਾ ਹੈ।
* ਜ਼ਿਆਦਾ ਗਰਮ, ਤੇਜ ਮਸਾਲੇ ਅਤੇ ਬਹੁਤ ਜ਼ਿਆਦਾ ਨਮਕ ਵਾਲੇ ਭੋਜਨ ਦਾ ਸੇਵਨ ਘੱਟ ਕਰੋ। ਸਰੀਰ ਵਿੱਚ ਨਮਕ ਆਰਗੇਨਿਕ ਦੇ ਰੂਪ ਵਿੱਚ ਘੁਲਿਆ ਹੁੰਦਾ ਹੈ ਜੋ ਫ਼ਲ, ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ। ਨਮਕ ਦਾ ਇਹ ਆਰਗੇਨਿਕ ਫਾਰਮ ਪਚ ਕੇ ਸਰੀਰ ਚੋਂ ਬਾਹਰ ਨਿਕਲਦਾ ਹੈ।
* ਇਸ ਮੌਸਮ ਵਿੱਚ ਪਾਣੀ ਕਾਫ਼ੀ ਮਾਤਰਾ ਵਿੱਚ ਪੀਉ। ਪਾਣੀ ਸਰੀਰ ਨੂੰ ਠੰਡਾ ਬਣਾਈ ਰੱਖਣ ਵਿੱਚ ਮੱਦਦਗਾਰ ਹੁੰਦਾ ਹੈ। ਪਾਣੀ ਪੀਣ ਨਾਲ ਸਰੀਰ ਦੀ ਗਰਮੀ ਸਹੀ ਰੂਪ ਨਾਲ ਬਾਹਤ ਨਿੱਕਲਦੀ ਹੈ। ਇਹ ਸਰੀਰ ਨੂੰ ਹਾਈਡ੍ਰੇਟ ਵੀ ਕਰਦਾ ਹੈ। ਰੋਜ਼ਾਨਾ ਘੱਟ ਤੋਂ ਘੱਟ 8-10 ਗਿਲਾਸ ਪਾਣੀ ਪੀਉ। ਚਾਹੇ ਤੁਸੀਂ ਸਰੀਰਿਕ ਗਤੀਵਿਧੀਆਂ ਕਰੋ ਜਾਂ ਨਾ ਕਰੋ। ਪਰ ਹਾਂ, ਹਰ ਥਾਂ ਦਾ ਪਾਣੀ ਪੀਣ ਤੋਂ ਬਚੋ।
* ਕੈਫ਼ੀਨ ਯੁਕਤ ਚੀਜ਼ਾਂ ਅਤੇ ਸੌਫਟ ਡ੍ਰਿੰਕਸ ਦਾ ਸੇਵਨ ਘੱਟ ਤੋਂ ਘੱਟ ਕਰੋ। ਇਨ੍ਹਾਂ ਵਿੱਚ ਪ੍ਰਿਜਰਵੇਟਿਬਸ, ਰੰਗ ਅਤੇ ਸ਼ੂਗਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਐਸਿਡਿਕ ਅਤੇ ਡਾਇਯੂਰੇਟਿਕ ਹੁੰਦੇ ਹਨ, ਜੋ ਸਰੀਰ ਚੋਂ ਪਾਣੀ ਮਲਮੂਤਰ ਦੇ ਰੂਪ ਵਿੱਚ ਕੱਢਦੇ ਹਨ। ਸੌਫਟ ਡ੍ਰਿੰਕਸ ਵਿੱਚ ਫਾਸਫੋਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸਦਾ ਪ੍ਰਭਾਵ ਪਾਚਨ ਤੰਤਰ ਤੇ ਪੈਂਦਾ ਹੈ। ਇਸ ਨਾਲ ਸਰੀਰ ਚੋਂ ਮਿਨਰਲਸ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ।
* ਇਸ ਮੌਸਮ ਵਿੱਚ ਨਿੰਬੂ ਪਾਣੀ, ਨਾਰੀਅਲ ਦਾ ਪਾਣੀ ਅਤੇ ਲੱਸੀ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਇਹ ਨਾ ਸਿਰਫ਼ ਸਰੀਰ ਨੂੰ ਠੰਡਕ ਪਹੁੰਚਾਉਂਦੇ ਹਨ, ਬਲਕਿ ਜੋ ਪਾਣੀ ਸਰੀਰ ਚੋਂ ਪਸੀਨੇ ਦੇ ਰੂਪ ਵਿੱਚ ਨਿੱਕਲ ਜਾਂਦਾ ਹੈ ਉਸਦੀ ਪੂਰਤੀ ਵੀ ਕਰਦੇ ਹਨ।
* ਇਕੱਠਾ ਖਾਣ ਦੀ ਬਜਾਏ ਵਾਰ-ਵਾਰ ਅਤੇ ਥੋੜ੍ਹੇ ਅੰਤਰਾਲ ਵਿੱਚ ਕੁਝ ਖਾਂਦੇ ਰਹਿਣਾ ਚਾਹੀਦਾ ਹੈ।
* ਤਲੇ ਹੋਏ ਭੋਜਨ ਪਦਾਰਥ ਜਿਵੇਂ ਪਕੌੜੇ, ਸਮੋਸੇ, ਚਿਪਸ, ਨਮਕੀਨ, ਤੇਲ ਅਤੇ ਘਿਉ ਯੁਕਤ ਭੋਜਨ ਤੋਂ ਬਚੋ, ਕਿਉਂਕਿ ਇਨ੍ਹਾਂ ਵਿੱਚ ਥਰਮਲ ਇਫੈਕਟ ਹੁੰਦਾ ਹੈ ਜੋ ਗਰਮੀ ਉਤਪੰਨ ਕਰਦਾ ਹੈ।
* ਬਹੁਤ ਠੰਡੇ ਪੇਅ ਪਦਾਰਥ ਪੀਣ ਤੋਂ ਵੀ ਬਚੋ। ਇੱਕ ਦਮ ਗਰਮੀ ਵਿੱਚ ਠੰਡਾ ਪੀਣ ਨਾਲ ਕੁਝ ਦੇਰ ਤਾਂ ਠੀਕ ਲੱਗਦਾ ਹੈ, ਪਰ ਸਰੀਰ ਨੂੰ ਠੰਡਕ ਨਹੀਂ ਮਿਲਦੇ। ਇਸ ਨਾਲ ਤਵਚਾ ਦੀਆਂ ਬਲੱਡ ਵੈਸਲਸ ਪਿਚਕ ਜਾਂਦੀਆਂ ਹਨ ਜਿਸ ਨਾਲ ਸਰੀਰ ਚੋਂ ਤਾਪ ਘੱਟ ਨਿਕਲਦਾ ਹੈ।
* ਕੱਟੇ ਹੋਏ ਫ਼ਲ ਵਿਸ਼ੇਸ਼ ਕਰ ਕੇ ਤਰਬੂਜ਼, ਖਰਬੂਜਾ, ਸੜੇ ਹੋਏ ਪੁਰਾਣੀ ਫ਼ਲ ਜਾਂ ਇਨ੍ਹਾਂ ਦੇ ਜੂਸ ਦਾ ਕਦੇ ਸੇਵਨ ਨਾ ਕਰੋ। ਤਾਜੇ ਫ਼ਲ ਹੀ ਖਰੀਦੋ। ਕੱਟੇ ਹੋਏ ਫ਼ਲਾਂ ਨੂੰ ਉਸੇ ਸਮੇਂ ਉਪਯੋਗ ਕਰੋ। ਇੱਥੋਂ ਤੱਕ ਕਿ ਫਰਿੱਜ ਵਿੱਚ ਵੀ ਜ਼ਿਆਦਾ ਸਮੇਂ ਤੱਕ ਕੱਟੇ ਹੋਏ ਫ਼ਲਾਂ ਨੂੰ ਨਾ ਰੱਖੋ।
* ਗਰਮੀਆਂ ਵਿੱਚ ਪੁਦੀਨਾ ਬਹੁਤ ਲਾਭਦਾਇਕ ਹੈ, ਪੌਸ਼ਟਿਕ ਹੋਣ ਦੇ ਨਾਲ-ਨਾਲ ਪੁਦੀਨੇ ਵਿੱਚ ਸਰੀਰ ਨੂੰ ਠੰਡਾ ਕਰਨ ਦੇ ਗੁਣ ਵੀ ਹੁੰਦੇ ਹਨ। ਇਸ ਨੂੰ ਲੱਸੀ, ਦਹੀਂ, ਰੋਟੀ ਵਿੱਚ ਮਿਲਾ ਕੇ ਖਾਉ।
* ਬਜ਼ਾਰ ਵਿੱਚ ਫ਼ਲਾਂ ਦੇ ਰਸ ਨਾ ਪੀਉ, ਕਿਉਂਕਿ ਇਨ੍ਹਾਂ ਨੂੰ ਪ੍ਰਿਜਰਵੇਟਿਵ, ਬਨਾਵਟੀ ਰੰਗ ਅਤੇ ਐਸੇਂਜ਼ ਪਾ ਕੇ ਬਣਾਇਆ ਜਾਂਦਾ ਹੈ ਜੋ ਨੁਕਸਾਨਦਾਇਕ ਹੁੰਦੇ ਹਨ।
* ਇਸ ਮੌਸਮ ਵਿੱਚ ਤਾਜੇ ਫ਼ਲ ਅਤੇ ਸਬਜ਼ੀਆਂ ਜ਼ਿਆਦਾ ਖਾਉ, ਕੋਸ਼ਿਸ਼ ਕਰੋ ਕਿ ਸਲਾਦ, ਫਰੂਟ ਚਾਟ ਅਤੇ ਜੂਸ ਜ਼ਰੂਰ ਆਪਣੇ ਖਾਣ-ਪੀਣ ਵਿੱਚ ਸ਼ਾਮਿਲ ਕਰ