This option will reset the home page of Nava Panga Online restoring closed widgets and categories.

Reset Nava Panga Online homepage

ਗਰਮੀਆਂ ‘ਚ ਕੀ ਖਾਈਏ ਤੇ ਕਿੰਨਾ?

ਮੌਸਮ ਦੇ ਹਿਸਾਬ ਨਾਲ ਤਾਂ ਸਰੀਰ ਦੀਆਂ ਜ਼ਰੂਰਤਾਂ ਬਦਲਦੀਆਂ ਹੀ ਹਨ, ਪਰ ਇਸ ਮਾਮਲੇ ਵਿੱਚ ਉਮਰ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜ਼ਰੂਰੀ ਨਹੀਂ ਕਿ ਹਰ ਉਮਰ ਦੇ ਵਿਅਕਤੀ ਲਈ ਹਰ ਮੌਸਮ ਵਿੱਚ ਇੱਕੋ ਜਿਹਾ ਭੋਜਨ ਹੀ ਲਾਭਦਾਇਕ ਹੋਵੇ। ਜੇਕਰ ਉਮਰ ਅਤੇ ਮੌਸਮ ਦੋਵਾਂ ਦੇ ਲਿਹਾਜ ਨਾਲ ਆਪਣਾ ਡਾਈਟਚਾਰਟ ਤਿਆਰ ਕੀਤਾ ਜਾਵੇ ਤਾਂ ਨਾ ਸਿਰਫ਼ ਬਿਮਾਰੀਆਂ ਤੋਂ ਦੂਰ ਰਿਹਾ ਜਾ ਸਕੇਗਾ, ਬਲਕਿ ਮੌਸਮ ਦੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣਾ ਵੀ ਸੌਖਾ ਹੋਵੇਗਾ।

ਗਰਮੀ ਪੂਰੇ ਜ਼ੋਰਾਂ ਤੇ ਪੈ ਰਹੀ ਹੈ ਅਤੇ ਇਸਦਾ ਅਸਰ ਸਾਡੇ ਜੀਵਨ ਤੇ ਵੀ ਪੈ ਰਿਹਾ ਹੈ। ਇਸ ਮੌਸਮ ਵਿੱਚ ਹਰ ਉਮਰ ਦੇ ਲੋਕਾਂ ਨੂੰ ਕੁਝ ਸਾਵਧਾਨੀ ਵਰਤਣੀ ਚਾਹੀਦੀ ਹੈ, ਤਾਂ ਕਿ ਬਿਮਾਰੀ ਨੇੜੇ ਨਾ ਆ ਸਕੇ। ਘਰੋਂ ਬਾਹਰ ਨਿੱਕਲਦੇ ਸਮੇਂ ਧੁੱਪ ਤੋਂ ਬਚਣ ਦੇ ਇੰਤਜ਼ਾਮ ਕਰਨਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਖਾਣ-ਪੀਣ ਵਿੱਚ ਬਦਲਾਅ ਕਰਨਾ। ਆਉ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗਰਮੀਆਂ ਵਿਚ ਤੁਹਾਡਾ ਭੋਜਨ ਕਿਹੋ ਜਿਹਾ ਹੋਣਾ ਚਾਹੀਦਾ ਹੈ।

16 ਤੋਂ 35 ਸਾਲ ਤੱਕ :

ਇਸ ਉਮਰ ਤੱਕ ਸਰੀਰਿਕ ਵਿਕਾਸ ਪੂਰਾ ਹੋ ਜਾਂਦਾ ਹੈ। ਇਸ ਲਈ ਕੈਲੋਰੀ ਦੀ ਮੰਗ ਘੱਟ ਹੋ ਜਾਂਦੀ ਹੈ। ਇਸ ਉਮਰ ਵਿੱਚ ਅਸੀਂ ਜਿੰਨਾ ਕੰਮ ਕਰਾਂਗੇ ਓਨੀ ਹੀ ਊਰਜਾ ਦੀ ਲੋੜ ਹੁੰਦੀ ਹੈ। ਇਸ ਉਮਰ ਵਿੱਚ 40 ਗ੍ਰਾਮ ਪ੍ਰੋਟੀਨ, ਸਧਾਰਨ ਫੈਟਸ, ਹਾਈ ਫਾਈਬਰ ਖਾਣਾ ਬਿਹਤਰ ਹੁੰਦਾ ਹੈ।

ਕਿਹੋ ਜਿਹਾ ਹੋਵੇ ਭੋਜਨ :

ਸਵੇਰੇ – ਚਾਹ ਦੇ ਨਾਲ ਟੋਸਟ ਜਾਂ ਬ੍ਰੈਡ।

ਨਾਸ਼ਤਾ – ਪੁੰਗਰਿਆ ਅਨਾਜ ਜਾਂ ਸਬਜ਼ੀਆਂ ਵਾਲਾ ਦਲੀਆ।

ਦੁਪਹਿਰ ਦਾ ਭੋਜਨ – 3 ਰੋਟੀਆਂ (ਆਟੇ ਵਿੱਚ ਸੋਇਆਬੀਨ ਮਿਲਾ ਸਕਦੇ ਹੋ), ਮੌਸਮੀ ਸਬਜ਼ੀਆਂ, ਦਾਲ, ਹਰੀ ਚਟਨੀ, ਸਲਾਦ, ਦਹੀਂ ਜਾਂ ਬਟਰ ਮਿਲਕ।

ਸ਼ਾਮ 4 ਵਜੇ – ਚਾਹ ਦੇ ਨਾਲ ਭੇਲ ਜਾਂ ਵੈਜੀਟੇਬਲ ਸੈਂਡਵਿਚ।

ਸ਼ਾਮ 6 ਵਜੇ – ਫਰੂਟਸ।

ਰਾਤ ਦਾ ਭੋਜਨ – 2 ਰੋਟੀਆਂ, ਦਲੀਆ ਜਾਂ ਚਾਵਲ, ਦਾਲ, ਸਬਜ਼ੀ, ਸਲਾਦ ਅਤੇ ਪਾਪੜ।

ਰਾਤ 10 ਵਜੇ – ਦੁੱਧ ਜ਼ਰੂਰ ਪੀਉ।

35 ਸਾਲ ਤੋਂ ਵੱਧ ਉਮਰ ਵਾਲਿਆਂ ਲਈ :

ਇਸ ਉਮਰ ਵਿੱਚ ਸਰੀਰਿਕ ਮਿਹਨਤ ਥੋੜ੍ਹੀ ਘੱਟ ਹੋ ਜਾਂਦੀ ਹੈ। ਸਰੀਰ ਥਕਾਵਟ ਮਹਿਸੂਸ ਕਰਨ ਲੱਗਦਾ ਹੈ, ਇਸ ਲਈ ਹਲਕੇ ਭੋਜਨ ਤੇ ਹੀ ਧਿਆਨ ਦੇਣਾ ਚਾਹੀਦਾ ਹੈ। ਘੱਟ ਫੈਟਸ, ਘੱਟ ਕੈਲੋਰੀ, ਜ਼ਿਆਦਾ ਫਾਈਬਰ ਅਤੇ ਸਧਾਰਨ ਪ੍ਰੋਟੀਨ ਵਾਲਾ ਭੋਜਨ ਕਰਨਾ ਚਾਹੀਦਾ ਹੈ।

ਕਿਹੋ ਜਿਹਾ ਹੋਵੇ ਭੋਜਨ?

ਸਵੇਰੇ – ਸਕੀਮਡ ਮਿਲਕ (ਬਿਨਾ ਖੰਡ ਵਾਲਾ) ਨਾਲ ਬਿਸਕੁਟ।

ਨਾਸ਼ਤਾ – ਪੁੰਗਰੇ ਅਨਾਜ ਵਿੱਚ ਮੇਥੀਦਾਣਾ ਵੀ ਸ਼ਾਮਿਲ ਕਰੋ।

ਦੁਪਹਿਰ ਦਾ ਭੋਜਨ – 1 ਰੋਟੀ, ਚਾਵਲ, ਦਾਲ, ਦਹੀਂ, ਸਲਾਦ, ਇੱਕ ਮਿਠਾਈ।

ਸ਼ਾਮ 4 ਵਜੇ – ਫ਼ਲ ਜਾਂ ਜੂਸ ਜਾਂ ਫਿਰ ਬਟਰ ਮਿਲਕ।

7.30 ਵਜੇ ਰਾਤ ਦਾ ਭੋਜਨ – ਖਿਚੜੀ ਜਾਂ ਦਲੀਆ, ਸਲਾਦ, ਦਹੀਂ।

ਰਾਤ 10 ਵਜੇ – ਦੁੱਧ।

1. ਕੈਲੋਰੀ ਆਇਲੀ ਫੂਡ, ਅਨਾਜ, ਬਟਰ, ਸਵੀਟ ਫਰੂਟਸ, ਜੂਸ, ਕੇਕ, ਪੇਸਟਰੀ ਅਤੇ ਕੌਫ਼ੀ ਵਿੱਚ ਮਿਲ ਸਕਦੀ ਹੈ। ਜੇਕਰ ਮਾਤਰਾ ਦੀ ਗੱਲ ਕਰੀਏ ਤਾਂ 100 ਕੈਲੋਰੀ ਇੱਕ ਰੋਟੀ ਵਿੱਚ ਵੀ ਹੋ ਸਕਦੀ ਹੈ ਅਤੇ ਇੱਕ ਕਟੋਰੀ ਦਾਲ ਵਿੱਚ ਵੀ। ਇੱਕ ਆਮਲੇਟ ਵਿੱਚ ਵੀ ਹੋ ਸਕਦੀ ਹੈ ਅਤੇ ਇੱਕ ਪਲੇਟ ਚਾਵਲ ਵਿੱਚ ਵੀ।

2. ਪ੍ਰੋਟੀਨ ਸਭ ਤਰ੍ਹਾਂ ਦੀਆਂ ਦਾਲਾਂ ਵਿੱਚ, ਫ਼ਲਾਂ ਵਿੱਚ, ਪਨੀਰ ਵਿੱਚ, ਬੇਸਣ ਵਿੱਚ ਅਤੇ ਅੰਡੇ ਵਿੱਚ ਹੁੰਦਾ ਹੈ।

3. ਖੱਟੇ ਫ਼ਲਾਂ ਵਿੱਚ, ਸਲਾਦ ਅਤੇ ਹਰੀਆਂ ਸਬਜ਼ੀਆਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹ

  • Share/Bookmark