ਵਿਦੇਸ਼ੀ ਯੂਨੀਵਰਸਿਟੀਆਂ ਨੂੰ ਆਗਿਆ ਦੇਣ ਸਬੰਧੀ ਬਿੱਲ ਪੇਸ਼
ਨਵੀਂ ਦਿੱਲੀ,( ਨਵਾਪੰਗਾ ਨਿਊਜ਼ ਸਰਵਿਸ): ਦੇਸ਼ ਵਿਚ ਉਚ ਸਿੱਖਿਆ ਉਪਲਬਧ ਕਰਵਾਉਣ ਕਰਵਾਉਣ ਲਈ ਵਿਦੇਸ਼ੀ ਸਿੱਖਿਆ ਸੰਸਥਾਵਾਂ ਨੂੰ ਪ੍ਰਵੇਸ਼ ਦੀ ਆਗਿਆ ਦੇਣ ਦੇ ਮਕਸਦ ਨਾਲ ਲੋਕ ਸਭਾ ਵਿਚ ਅੱਜ ਸਪੈਕਟ੍ਰਮ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਇਕ ਮਹੱਤਵਪੂਰਨ ਬਿੱਲ ਪੇਸ਼ ਕੀਤਾ ਗਿਆ। ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੂੰ ਧੁਨੀ ਮਤ ਨਾਲ ਵਿਦੇਸ਼ੀ ਸਿੱਖਿਆ ਸੰਸਥਾ ਬਿੱਲ 2010 ਨੂੰ ਪੇਸ਼ ਕਰਨ ਦੀ ਆਗਿਆ ਦਿੱਤੀ ਗਈ। ਹਾਲਾਂਕਿ ਮਾਕਪਾ ਨੇਤਾ ਬਾਸੁਦੇਵ ਅਚਾਰੀਆ ਨੇ ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ। ਕਥਿਤ ਸਪੈਕਟ੍ਰਮ ਵੰਡ ਘੁਟਾਲੇ ਵਿਚ ਸ਼ਾਮਲ ਲੋਕਾਂ ਦੇ ਖ਼ਿਲਾਫ਼ ਕਾਰਵਾਈ ਦੀ ਵਿਰੋਧੀ ਧਿਰ ਦੀ ਮੰਗ ਅਤੇ ਜਾਤਿ ਅਧਾਰਤ ਜਨਗਣਨਾ ਕਰਵਾਉਣ ਦੀ ਸਪਾ ਅਤੇ ਰਾਜਦ ਮੈਂਬਰਾਂ ਦੀ ਮੰਗ ਨੂੰ ਲੈ ਕੇ ਹੋ ਰਹੇ ਹੰਗਾਮੇ ਵਿਚਾਲੇ ਇਹ ਬਿੱਲ ਪੇਸ਼ ਕੀਤਾ ਗਿਆ। ਵਿਦੇਸ਼ੀ ਸਿੱਖਿਆ ਪ੍ਰਦਾਤਾਵਾਂ ਨੂੰ ਭਾਰਤ ਵਿਚ ਆਪਣੇ ਕੇਂਦਰ ਸਥਾਪਿਤ ਕਰਨ
ਅਤੇ ਡਿਗਰੀ ਮੁਹੱਈਆ ਕਰਵਾਉਣ ਦੇ ਸੁਵਿਧਾ ਵਾਲੇ ਬਿੱਲ ਦਾ ਮਕਸਦ ਵਿਦੇਸ਼ੀ ਸਿੱਖਿਆ ਸੰਸਥਾਵਾਂ ਦੇ ਪ੍ਰਵੇਸ਼ ਅਤੇ ਪਰੀਚਾਲਨ ਨੂੰ ਨਿਯਮਤ ਕਰਨਾ ਹੈ। ਇਸ ਬਿੱਲ ਦਾ ਪਿਛਲੇ ਚਾਰ ਸਾਲਾਂ ਤੋਂ ਵੱਖ-ਵੱਖ ਪੱਖਾਂ ਤੋਂ ਸਖ਼ਤ ਵਿਰੋਧ ਹ ੋ ਰਿਹਾ ਸੀ।