This option will reset the home page of Nava Panga Online restoring closed widgets and categories.

Reset Nava Panga Online homepage

1984 ਸਿੱਖ ਕਤਲੇਆਮ ਅਦਾਲਤ ਦਾ ਫੈਸਲਾ ਟਾਈਟਲਰ ਨੂੰ ਕਲੀਨ ਚਿੱਟ

ਦਿੱਲੀ ਅਪ੍ਰੈਲ (ਏਜੰਸੀਆਂ) ਅੱਜ ਦਿੱਲੀ ਦੀ ਕੜਕੜਡੂੰਮਾ ਅਦਾਲਤ ਵੱਲੋਂ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਰਾਹਤ ਦਿੰਦੇ ਹੋਏ ਟਾਈਟਲਰ ਖਿਲਾਫ ਸਾਰੇ ਮਾਮਲੇ ਇਸ ਅਦਾਲਤ ਵਿੱਚ ਚਲਦੇ ਸਨ, ਉਹ ਖਾਰਜ ਕਰ ਦਿੱਤੇ ਹਨ, ਜਿਸ ਨਾਲ ਇਕ ਵਾਰ ਫਿਰ ਜਗਦੀਸ਼ ਟਾਈਟਲਰ ਨੂੰ ਰਾਹਤ ਮਿਲ ਗਈ ਹੈ।

ਅੱਜ ਅਦਾਲਤ ਵਿੱਚ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਖਿਲਾਫ 1984 ਦੇ ਦੰਗਿਆਂ ਵਿੱਚ ਕਤਲ ਕਰਨ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਅਦਾਲਤ ਵਿੱਚ ਜੋ ਸੀ.ਬੀ.ਆਈ. ਵੱਲੋਂ ਜੋ ਕਲੋਜਰ ਰਿਪੋਰਟ ਪੇਸ਼ ਹੋਈ ਉਸ ਉਪਰ ਬਹਿਸ ਕੀਤੀ ਗਈ, ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲਾਂ ਸੁਨਣ ਤੋਂ ਬਾਅਦ ਸੀ.ਬੀ.ਆਈ. ਵੱਲੋਂ ਜੋ ਅਦਾਲਤ ਵਿੱਚ ਕਲੋਜਰ ਰਿਪੋਰਟ ਪੇਸ਼ ਕੀਤੀ ਗਈ ਉਸ ਨੂੰ ਮੰਨਜ਼ੂਰ ਕਰ ਲਿਆ ਗਿਆ ਹੈ। ਜਗਦੀਸ਼ ਟਾਈਟਲਰ ਖਿਲਾਫ ਮਾਮਲਾ ਖਾਰਜ ਕਰਦੇ ਹੋਏ ਉਸ ਨੂੰ 1984 ਦੇ ਦੰਗਿਆਂ ਵਿੱਚ ਸ਼ਾਮਿਲ ਨਾ ਹੋਣ ਸਬੰਧੀ ਕਲੀਨਚਿੱਟ ਦੇ ਦਿੱਤੀ ਗਈ। ਵਰਨਣਯੋਗ ਹੈ ਕਿ ਜਗਦੀਸ਼ ਟਾਈਟਲਰ ਨੂੰ ਅਦਾਲਤ ਨੇ ਪਹਿਲਾਂ ਵੀ ਕਲੀਨਚਿੱਟ ਦੇ ਦਿੱਤੀ ਸੀ ਪਰ ਸਿੱਖ ਜਥੇਬੰਦੀਆਂ ਇਸ ਮਾਮਲੇ ਦਿੱਲੀ ਹਾਈਕੋਰਟ ਵਿੱਚ ਲੈ ਗਈਆਂ ਸਨ। ਉਥੋਂ ਸੀ.ਬੀ.ਆਈ. ਨੂੰ ਹਦਾਇਤ ਹੋਈ ਸੀ ਕਿ ਨਵਾਂ ਕੇਸ ਫਿਰ ਅਦਾਲਤ ਵਿੱਚ ਦਾਇਰ ਕੀਤਾ ਜਾਵੇ। ਸੀ.ਬੀ.ਆਈ. ਵੱਲੋਂ ਦਾਇਰ ਇਸ ਮਾਮਲੇ ਵਿੱਚ ਦੁਬਾਰਾ ਕਲੋਜਰ ਰਿਪੋਰਟ ਦੋਸ਼ ਲਗਾ ਕੇ ਪੇਸ਼ ਕੀਤੀ ਸੀ, ਇਸ ੱਤੇ ਵੀ ਅੱਜ ਅਦਾਲਤ ਨੇ ਬਹਿਸ ਕਰਕੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਕੇ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ।

  • Share/Bookmark