This option will reset the home page of Nava Panga Online restoring closed widgets and categories.

Reset Nava Panga Online homepage

ਸਰਹਿੰਦ ਫਤਹਿ ਦਿਵਸ ਦੇ ਸ਼ਤਾਬਦੀ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ

ਫਤਿਹਗੜ੍ਹ ਸਾਹਿਬ,  ਅਪ੍ਰੈਲ ( ਗੁਰਿੰਦਰਜੀਤ ਸਿੰਘ ਪੀਰਜੈਨ) :- “ਇਹ ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਜੋ ਸਿੱਖ ਕੌਮ ਦੀਆਂ ਕਾਤਿਲ ਅਤੇ ਮੁਤੱਸਵੀ ਜਮਾਤਾਂ ਲੰਮੇ ਸਮੇ ਤੋਂ ਸਿੱਖ ਕੌਮ ਉੱਤੇ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਤਰੀਕੇ ਜ਼ਬਰ-ਜ਼ੁਲਮ ਅਤੇ ਬੇਇਨਸਾਫੀ ਕਰਦੀਆਂ ਆ ਰਹੀਆਂ ਹਨ। ਜਿਨ੍ਹਾ ਨੇ ਆਪਸੀ ਮਿਲੀਭੁਗਤ ਨਾਲ ਸਿੱਖ ਕੌਮ ਦਾ ਕਤਲੇਆਮ ਕੀਤਾ, ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉੱਤੇ ਬਦਨਾਮ ਕੀਤਾ, ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਫੌਜੀ ਹਮਲੇ ਕੀਤੇ, ਜੋ ਜਮਾਤਾਂ “ਕੰਘਾ, ਕੜਾ, ਕਛਹਿਰਾ, ਕਿਰਪਾਨ ਇਨ ਕੋ ਭੇਜੋ ਪਾਕਿਸਤਾਨ” ਦੇ ਫਿਰਕੂ ਨਾਅਰੇ ਲਗਾ ਕੇ ਸਿੱਖ ਕੌਮ ਨੂੰ ਨਿਰੰਤਰ ਡੂੰਘੀ ਠੇਸ ਪਹੁੰਚਾਉਂਦੀ ਆ ਰਹੀਆਂ ਹਨ, ਜਿਨ੍ਹਾ ਜਮਾਤਾਂ ਨੇ ਅੱਜ ਤੱਕ ਜ਼ੇਲ੍ਹਾਂ ਵਿੱਚ ਬੰਦੀ ਬੇਕਸੂਰ ਸਿੱਖ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ, ਸਿੱਖ ਕੌਮ ਦੀਆਂ ਕਾਲੀਆਂ ਸੂਚੀਆਂ ਖਤਮ ਨਹੀਂ ਕੀਤੀਆਂ, ਅਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆਉਣ ਲਈ ਰੁਕਾਵਟਾਂ ਪਾਉਂਦੀਆਂ ਆ ਰਹੀਆਂ ਹਨ ਅਤੇ ਜੋ ਫਿਰਕੂ ਜਮਾਤਾਂ ਇੱਕ ਸ਼ਾਜਿਸ ਤਹਿਤ ਯੂ.ਪੀ., ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਆਦਿ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵਸਾ ਕੇ ਇੱਥੋ ਦੇ ਸਿੱਖ ਗਿਣਤੀ ਨੂੰ ਪ੍ਰਭਾਵਿਤ ਕਰਨ ਵਿੱਚ ਮਸ਼ਰੂਫ ਹਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਹੈੱਡਵਰਕਸ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਦੇ ਹਵਾਲੇ ਕਰਨ ਤੋਂ ਟਾਲ ਮਟੋਲ ਕਰਦੀ ਆ ਰਹੀਆਂ ਹਨ ਅਤੇ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਹਰ ਪੱਧਰ ਉੱਤੇ ਵਿਤਕਰੇ ਕਰਦੀ ਆ ਰਹੀਆਂ ਹਨ, ਅਜਿਹੀਆਂ ਜਮਾਤਾਂ ਦੇ ਆਗੂਆਂ ਡਾ: ਮਨਮੋਹਨ ਸਿੰਘ ਅਤੇ ਸ਼੍ਰੀ ਨੀਤਿਨ ਗਡਕਰੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਥਾਪਿਤ ਕੀਤੇ ਗਏ ਪਹਿਲੇ “ਖਾਲਸਾ ਰਾਜ” ਦੀ ਤ੍ਰੈ ਸ਼ਤਾਬਦੀ ਮਨਾਉਣ ਦੇ ਮੌਕੇ ਉੱਤੇ ਕਿਸ ਖੁਸ਼ੀ ਵਿੱਚ ਬੁਲਾਇਆ ਜਾ ਰਿਹਾ ਹੈ?”

ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਅਤੇ ਪੰਜਾਬ ਦੀ ਹਕੂਮਤ ਉੱਤੇ ਬੈਠੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਅਤਿ ਸੰਜੀਦਾ ਪ੍ਰਸ਼ਨ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਜੋ ਸਿੱਖ ਲੀਡਰਸਿ਼ਪ ਖਾਲਸਾ ਰਾਜ ਦੀ ਸਥਾਪਤੀ ਦੀ ਸ਼ਤਾਬਦੀ ਉੱਤੇ ਵੀ “ਗੁਲਾਮੀਅਤ” ਵਾਲੀ ਸੋਚ ਦੀ ਪੈਰਵਾਈ ਕਰ ਰਹੀ ਹੈ, ਅਜਿਹੀ ਸਿੱਖ ਲੀਡਰਸਿ਼ਪ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਨਾਮ ਦੀ ਅਤੇ ਉਨ੍ਹਾ ਦੀ ਆਜ਼ਾਦੀ ਪੱਖੀ ਵੱਡਮੁੱਲੀ ਸੋਚ ਨੂੰ ਪਿੱਠ ਦੇ ਕੇ ਸਿੱਖ ਕੌਮ ਨੂੰ ਡੂੰਘੀ ਠੇਸ ਪਹੁੰਚਾਵੇ ਅਤੇ “ਖਾਲਿਸਤਾਨ (ੀਨਦੲਪੲਨਦੲਨਟ ੰੋਵੲਰੲਗਿਨ ੰਕਿਹ ੰਟਅਟੲ)” ਵੱਲ ਤੇਜ਼ੀ ਨਾਲ ਵੱਧਦੀ ਜਾ ਰਹੀ ਸਿੱਖ ਕੌਮ ਨੂੰ ਫਿਰ ਤੋਂ ਗੁਲਾਮੀਅਤ ਵਾਲੀ ਡੂੰਘੀ ਖਾਈ ਵਿੱਚ ਸੁੱਟਣ ਦੀ ਗੁਸਤਾਖੀ ਕਰੇ। ਸ: ਟਿਵਾਣਾ ਨੇ ਮੁਲਕ ਅਤੇ ਵਿਦੇਸ਼ਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸ: ਅਵਤਾਰ ਸਿੰਘ ਮੱਕੜ੍ਹ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਤਾਬਦੀ ਪ੍ਰੋਗਰਾਮਾਂ ਦਾ ਪ੍ਰਬੰਧ ਵਾਲੇ ਸ਼੍ਰੀ ਚੰਦੂਮਾਜਰੀਏ ਵਰਗੇ ਅਖੌਤੀ ਸਿੱਖਾਂ ਨੇ ਬਾਹਰੀ ਰੂਪ ਵਿੱਚ ਬੇਸ਼ੱਕ ਸਿੱਖੀ ਬਾਣੇ ਦਾ ਵਿਖਾਵਾ ਕੀਤਾ ਹੋਇਆ ਹੈ, ਪਰ ਅਸਲੀਅਤ ਵਿੱਚ ਇਹ ਲੋਕ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੀ ਆਜ਼ਾਦੀ ਅਤੇ ਜਮਹੂਰੀਅਤ ਅਤੇ ਮਨੁੱਖਤਾ ਪੱਖੀ ਸੋਚ ਦੇ ਬਿਲਕੁਲ ਵੀ ਨੇੜੇ ਤੇੜੇ ਨਹੀਂ ਹਨ। ਇਹ ਲੋਕ ਅਮਲੀ ਰੂਪ ਵਿੱਚ ਕਾਂਗਰਸ, ਭਾਜਪਾ ਅਤੇ ਆਰ ਐਸ ਐਸ ਵਰਗੀਆਂ ਮੁਤੱਸਵੀ ਜਮਾਤਾਂ ਦੇ ਪਹਿਲੇ ਵੀ ਗੁਲਾਮ ਸਨ ਅਤੇ ਅੱਜ ਵੀ ਗੁਲਾਮ ਹਨ। ਇਸ ਲਈ ਅਜਿਹੀ ਦਿਸ਼ਾਹੀਣ ਲੀਡਰਸਿ਼ਪ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿ ਸਿੱਖ ਕੌਮ ਦੇ ਖਜ਼ਾਨੇ ਵਿੱਚੋਂ ਕਰੋੜਾਂ-ਅਰਬਾਂ ਰੁਪਏ ਖਰਚ ਕਰਕੇ ਇਹ ਲੋਕ ਸਿੱਖ ਕੌਮ ਨੂੰ ਕੋਈ ਸਿਧਾਂਤਕ, ਧਾਰਮਿਕ ਜਾਂ ਰਾਜਨੀਤਿਕ ਸਹੀ ਸੇਧ ਦੇਣਗੇ। ਇਸ ਲਈ ਸਿੱਖ ਕੌਮ ਇਨ੍ਹਾ ਦੀਆਂ ਪੰਥ ਵਿਰੋਧੀ ਕਾਰਵਾਈਆਂ ਉੱਤੇ ਬਾਜ਼ ਨਜ਼ਰ ਰੱਖਦੇ ਹੋਏ, ਹੰਸਾਂ ਅਤੇ ਬਗਲਿਆਂ ਦੀ ਪਹਿਚਾਣ ਕਰੇ ਅਤੇ ਫਿਰ ਸਹੀ ਲੀਡਰਸਿ਼ਪ ਦੀ ਪਹਿਚਾਣ ਕਰਕੇ ਆਪਣੀ ਮੰਜਿ਼ਲ ਵੱਲ ਵਧੇ। ਤਦ ਜਾ ਕੇ ਹੀ ਸਿੱਖ ਕੌਮ ਆਪਣੀ ਅਣਖੀਲੀ ਅਤੇ ਨਿਵੇਕਲੀ ਗੁਰਸਿੱਖੀ ਵਾਲੀ ਪਹਿਚਾਣ ਨੂੰ ਕਾਇਮ ਰੱਖ ਸਕੇਗੀ ਅਤੇ ਆਪਣਾ ਆਜ਼ਾਦ ਮੁਲਕ ਬਣਾਉਣ ਦੇ ਮਿਸ਼ਨ ਨੂੰ ਪ੍ਰਾਪਤ ਕਰ ਸਕੇਗੀ।

ਫਤਹਿਗੜ੍ਰ ਸਾਹਿਬ,  ਅਪਰੈਲ (ਗੁਰਿੰਦਰਜੀਤ ਸਿੰਘ ਪੀਰਜੈਨ)

ਸਰਹਿੰਦ ਫਤਹਿ ਦਿਵਸ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ 12 ਮਈ ਤੋ14 ਮਈ ਤੱਕ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਧਾਰਮਿਕ ਸ਼ਰਧਾ ਨਾਲ ਫਤਹਿ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਹੋਈ। ਜਿਸ ਵਿੱਚ ਵਿਧਾਇਕ ਸ: ਦੀਦਾਰ ਸਿੰਘ ਭੱਟੀ , ਸ੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ,ਸ: ਗੁਰਪ੍ਰੀਤ ਸਿੰਘ ਗਿੱਲ ਐਸ.ਐਸ.ਪੀ., ਸ: ਕਰਨੈਲ ਸਿੰਘ ਪੰਜੋਲੀ ਮੈਂਬਰ ਅੰਤਰਿੰਗ ਕਮੇਟੀ ਐਸ.ਜੀ.ਪੀ.ਸੀ., ਮੈਨੇਜਰ ਗੁਰਦੁਆਰਾ ਸ੍ਰ੍ਰੀ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵਿਧਾਇਕ ਸ: ਭੱਟੀ ,ਚੇਅਰਪਰਸਨ ਸ੍ਰੀਮਤੀ ਧਾਲੀਵਾਲ ਅਤੇ ਸ: ਪੰਜੋਲੀ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਇਤਿਹਾਸਕ ਸ਼ਤਾਬਦੀ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਾਮਲ ਹੋਣ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਸਮਾਗਮ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰ੍ਰੇਰਨਾ ਦਾ ਸਰੋਤ ਹੋ ਨਿਬੜਨਗੇ ਕਿਉਂਕਿ ਇਨ੍ਹਾਂ ਸਮਾਗਮਾਂ ਤੋਂ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਵਿਰਸੇ ਤੋਂ ਆਉਣ ਵਾਲੀਆਂ ਪੀੜ੍ਹੀਆਂ ਜਾਣੂ ਹੋ ਸਕਣਗੀਆਂ। ਉਨ੍ਹਾਂ ਸਮੂਹ ਸੰਗਤਾਂ, ਅਧਿਕਾਰੀਆਂ ਅਤੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਆਪਣਾ ਸਹਿਯੋਗ ਦੇਣ।

ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਸਮਾਗਮਾਂ ਦੇ ਸੁਚੱਜੇ ਪ੍ਰਬੰਧਾਂ ਲਈ ਪੂਰੀ ਨਿਸ਼ਠਾ ਅਤੇ ਧਾਰਮਿਕ ਸ਼ਰਧਾ ਨਾਲ ਆਪਣੇ ਫਰਜ ਨਿਭਾਉਣ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਸਾਰੇ ਪ੍ਰਬੰਧ 10 ਮਈ ਤੱਕ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਿਹਤ ਵਿਭਾਗ ਵੱਲੋਂ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਤੌਰ ਤੇ ਮੋਬਾਇਲ ਡਿਸਪੈਂਸਰੀਆਂ ਅਤੇ ਮੈਡੀਕਲ ਟੀਮਾਂ ਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਵੱਧ ਤੋਂ ਵੱਧ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਲੂ ਤੋਂ ਬਚਾਅ ਲਈ ਲੋੜੀਂਦੇ ਉਪਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਸਿਹਤ ਅਫਸਰ ਨੂੰ ਪੀਣ ਵਾਲੇ ਪਾਣੀ ਅਤੇ ਬਰਫ ਦੇ ਕਾਰਖਾਨਿਆਂ ਤੋਂ ਪੈਦਾ ਹੋਣ ਵਾਲੀ ਬਰਫ ਦੇ ਸੈਂਪਲ ਲੈ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਉਪਲੱਬਧ ਹੋਵੇ। ਉਨ੍ਹਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਲੋੜੀਂਦੇ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕਰਨ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਸਾਫ ਸਫਾਈ ਦੇ ਢੁਕਵੇਂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਨੂੰ ਜਾਂਦੀਆਂ ਸੜਕਾਂ ਦੀ ਲੋੜੀਂਦੀ ਮੁਰੰਮਤ ਕਰਨ ਅਤੇ ਸਬੰਧਤ ਅਧਿਕਾਰੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ,ਬਾਬਾ ਮੋਤੀ ਰਾਮ ਮਹਿਰਾ,ਦੀਵਾਨ ਟੋਡਰ ਮੱਲ ਅਤੇ ਨਵਾਬ ਸ਼ੇਰ ਖਾਂ ਯਾਦਗਾਰੀ ਗੇਟਾਂ ਦੀ ਵਿਸੇਸ਼ ਤੌਰ ਤੇ ਸਾਫ ਸਫਾਈ ਅਤੇ ਸਾਂਭ ਸੰਭਾਲ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ।

ਐਸ.ਐਸ.ਪੀ. ਨੇ ਆਖਿਆ ਕਿ ਇਨ੍ਹਾਂ ਸ਼ਤਾਬਦੀ ਸਮਾਗਮਾਂ ਦੌਰਾਨ ਧਾਰਮਿਕ ਪਵਿੱਤਰਤਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਣ ਲਈ ਸ਼ਰਧਾਲੂਆਂ ਦੀ ਸੁਰੱਖਿਆ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਏ.ਡੀ.ਸੀ ਸ੍ਰੀ ਧਰਮਪਾਲ ਗੁਪਤਾ, ਸ: ਅਮਰਜੀਤ ਸਿੰਘ ਸਾਹੀ ਜ਼ਿਲ੍ਹਾ ਟਰਾਂਸਪੋਰਟ ਅਫਸਰ,ਸ: ਗੁਰਪਾਲ ਸਿੰਘ ਚਹਿਲ ਐਸ.ਡੀ.ਐਮ., ਸ੍ਰੀ ਜੇ.ਪੀ.ਐਸ. ਸਿੱਧੂ ਐਸ.ਪੀ.,ਸ਼੍ਰੀ ਪ੍ਰਸ਼ੋਤਮ ਸੋਢੀ ਜ਼ਿਲ੍ਹਾ ਮਾਲ ਅਫਸਰ,ਸ ਗੁਰਮੀਤ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਰਮਨ ਗੁਪਤਾ ਪ੍ਰਧਾਨ ਯੂਥ ਅਕਾਲੀ ਦਲ ਬਸੀ ਪਠਾਣਾਂ ਤੋਂ ਇਲਾਵਾ ਹੋਰ ਅਧਿਕਾਰੀ ਤੇ ਪਤਵੰਤੇ ਵੀ ਸ਼ਾਮਲ ਹੋਏ।

ਫੋਟੋ ਕੈਪਸ਼ਨ

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਸਰਹਿੰਦ ਫਤਹਿ ਦਿਵਸ ਦੇ 300 ਸਾਲਾ ਸ਼ਤਾਬਦੀ ਸਮਾਗਮਾਂ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਹੋਈ। ਜਿਸ ਵਿੱਚ ਵਿਧਾਇਕ ਸ: ਦੀਦਾਰ ਸਿੰਘ ਭੱਟੀ, ਸ੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ, ਐਸ.ਐਸ.ਪੀ. ਸ: ਗੁਰਪ੍ਰੀਤ ਸਿੰਘ ਗਿੱਲ, ਸ: ਕਰਨੈਲ ਸਿੰਘ ਪੰਜੋਲੀ ਮੈਂਬਰ ਅੰਤਰਿੰਗ ਕਮੇਟੀ ਐਸ.ਜੀ.ਪੀ.ਸੀ. ਵੀ ਦਿਖਾਈ ਦੇ ਰਹੇ ਹਨ।

  • Share/Bookmark