This option will reset the home page of Nava Panga Online restoring closed widgets and categories.

Reset Nava Panga Online homepage

ਲੋਕ ਦੁਬਾਰਾ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆਂ ਦੇਖਣਾ ਚਾਹੁੰਦੇ ਹਨ

ਚੰਡੀਗੜ੍ਹ,  ਅਪ੍ਰੈਲ (ਕੁਲਵੰਤ ਸਿੰਘ)- ਕੈਪਟਨ ਅਮਰਿੰਦਰ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਨਾਲ ਅਚਾਨਕ ਕਾਂਗਰਸੀ ਹਲਕਿਆਂ ਵਿੱਚ ਵੱਡੀ ਉਤਸੁਕਤਾ ਪੈਦਾ ਹੋ ਗਈ ਹੈ ਕਿ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਵੱਲੋਂ ਕਦੋਂ ਸੂਬਾ ਪ੍ਰਧਾਨ ਦੀ ਕਮਾਨ ਸੌਂਪੀ ਜਾ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਅਲੱਗ-ਥਲੱਗ ਹੋਈ ਪਈ ਕਾਂਗਰਸ ਪਾਰਟੀ ੱਚ ਸੁਪਰੀਮ ਕੋਰਟ ਦੇ ਫੈਸਲੇ ਨਾਲ ਨਵੀਂ ਜਾਣ ਪੈ ਗਈ ਹੈ। ਬਾਦਲ ਸਰਕਾਰ ਵੱਲੋਂ ਕੈਪਟਨ ਦੀ ਵਿਧਾਨ ਸਭਾ ੱਚੋਂ ਬਰਖਾਸਤ ਕੀਤੀ ਮੈਂਬਰਸ਼ਿੱਪ ਸੁਪਰੀਮ ਕੋਰਟ ਵੱਲੋਂ ਦੁਬਾਰਾ ਬਹਾਲ ਕੀਤੇ ਜਾਣ ਦੇ ਫੈਸਲੇ ਨੇ ਸੱਤਾਧਾਰੀ ਗਠਜੋੜ ਨੂੰ ਵੱਡਾ ਸਿਆਸੀ ਝੱਟਕਾ ਦਿੱਤਾ ਹੈ। ਅਕਾਲੀ ਦਲ ਦੇ ਕਈ ਮੋਢੀ ਹੁਣ ਇਸ ਮਾਮਲੇ ਨੂੰ ਲੈ ਕੇ ਹੋਏ ਸਿਆਸੀ ਨੁਕਸਾਨ ਦੀ ਭਰਪਾਈ ਲਈ ਪੈਂਤੜਾ ਲੱਭ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਮਰਹੂਮ ਕੈਪਟਨ ਕਮਲਜੀਤ ਸਿੰਘ ਸਮੇਤ ਸੱਤਾ ੱਚ ਭਾਈਵਾਲ ਭਾਜਪਾ ਵੀ ਕੈਪਟਨ ਦੀ ਮੁਅੱਤਲੀ ਵਰਗੇ ਫੈਸਲੇ ਦੇ ਵਿਰੁੱਧ ਸੀ। ਭਾਜਪਾ ਦੇ ਇਕ ਸੀਨੀਅਰ ਲੀਡਰ ਨੇ ਨਾਂ ਨਾ ਛਾਪਣ ਦੀ ਸ਼ਰਤ ੱਤੇ ਇਸ ਮੁੱਦੇ ੱਤੇ ਮੂੰਹ ਖੋਲਦਿਆਂ ਕਿਹਾ ਕਿ ਸਾਨੂੰ ਪਤਾ ਸੀ ਇਹ ਫੈਸਲਾ ਉਪਰਲੀ ਕੋਰਟ ੱਚ ਉਡ ਜਾਣਾ ਹੈ, ਇਸ ਕਰਕੇ ਇਸ ਫੈਸਲੇ ੱਤੇ ਅਸੀਂ ਆਪਣੇ ਆਪ ਨੂੰ ਦੂਰ ਹੀ ਰੱਖਿਆ ਹੈ। ਦੂਜੇ ਪਾਸੇ ਕਾਂਗਰਸੀ ਹਲਕਿਆਂ ੱਚ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਕੈਪਟਨ ਨੂੰ ਇਕ ਵਾਰ ਫਿਰ ਸੂਬੇ ਦੀ ਬਾਗਡੋਰ ਸੰਭਾਲੀ ਜਾਵੇ। ਸੰਗਰੂਰ ਤੋਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਸੰਪਰਕ ਕਰਨ ੱਤੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਾਂ ੱਚ ਭਾਰੀ ਉਤਸ਼ਾਹ ਹੈ। ਲੋਕ ਫਿਰ ਤੋਂ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ੱਤੇ ਬੈਠਿਆਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਹਾਈਕਮਾਂਡ ਤੋਂ ਮੰਗ ਕਰਾਂਗੇ ਕਿ ਕੈਪਟਨ ਨੂੰ ਜਲਦ ਤੋਂ ਜਲਦ ਸੂਬਾ ਪ੍ਰਧਾਨਗੀ ਦਿੱਤੀ ਜਾਵੇ।

  • Share/Bookmark