ਭਾਰਤੀ ਕੌਮੰਤਰੀ ਹਵਾਈ ਅੱਡਿਆਂ ’ਤੇ ਕਸਟਮ ਅਧਿਕਾਰੀਆਂ ਵਲੋਂ ਯਾਤਰੀਆਂ ਦੀ ਲੁੱਟ ਖਸੁਟ ਜਾਰੀ
ਸ਼੍ਰੀ ਅਮ੍ਰਿਤਸਰ, ਅਪ੍ਰੈਲ (ਸਿੰਗਲਾ)-ਭਾਵੇ ਭਾਰਤ ਤਰੱਕੀ ਦੀ ਮੰਜਲਾਂ ਮਾਰਦਾ ਹੋਇਆ ਬਹੁਤ ਤੇਜੀ ਨਾਲ ਅੱਗੇ ਵਧਦਾ ਜਾ ਰਿਹਾ ਹੈ। ਪਰ ਅਕਸਰ ਹੀ ਵਿਦੇਸ਼ਾਂ ਤੋਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਦੀ ਅਫ਼ਸਰਸ਼ਾਹੀ ਵਲੋ ਤਾਕਤ ਦੀ ਨਿਜਾਇਜ ਵਰਤੋਂ ਕਰਨ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ।
ਕੁਝ ਸਮਾਂ ਪਹਿਲਾਂ ਇਟਲੀ ਨੂੰ ਜਾ ਰਹੀ ਇਕ ਨਵਵਿਆਹੀ ਮੁਟਿਆਰ ਦਾ ਸੋਨਾ ਅਤੇ ਗਹਿਣੇ ਅਮਿੰ੍ਰਤਸਰ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਵਲੋਂ ਨਿਜਾਇਜ ਤੌਰਤੇ ਕਿਸੇ ਨਾਲ ਮਿਲੀ ਭੁਗਤ ਨਾਲ ਚੋਰੀ ਕਰ ਲਏ ਸਨ। ਇਹ ਸਿਲਸਿਲਾ ਆਮ ਚਲਦਾ ਆ ਰਿਹਾ ਹੈ। ਅਜਿਹੀਆਂ ਖਬਰਾਂ ਨੂੰ ਪੜ੍ਹ ਕੇ ਪਾਠਕ ਬਹੁਤ ਦੁਖੀ ਵੀ ਹੁੰਦੇ ਹਨ ਅਤੇ ਡਰ ਵੀ ਜਾਂਦੇ ਹਨ ਕਿ ਜੇ ਅਜਿਹਾ ਦੁਰਵਿਵਹਾਰ ਸਾਡੇ ਨਾਲ ਹੋਇਆ ਤਾਂ ਅਸੀ ਕੀ ਕਰ ਸਕਾਂਗੇ?
ਜਿਸ ਨਾਲ ਦੇਸ਼ ਜਾਣ ਦਾ ਸਾਰਾ ਮਜਾ ਕਿਰਕਿਰਾ ਹੋ ਜਾਂਦਾ ਹੈ। ਹੁਣ ਦੁਬਈ ਤੋਂ ਗਏ ਇਕ ਮੁਸਾਫ਼ਰ ਨੂੰ ਲੁਟਿਆ ਗਿਆ ਜਿਸ ਤੋਂ ਕਸਟਮ ਵਾਲਿਆਂ ਨੇ ਸਾਮਾਨ ਬਾਹਰ ਕੱਢਣ ਲਈ 2500 ਰੁ ਮੰਗੇ। ਜਦੋਂ ਉਸ ਨੇ ਦਿੱਤੇ ਪੈਸਿਆਂ ਦੀ ਰਸੀਦ ਮੰਗੀ ਤਾਂ ਇਕ ਹਜਾਰ ਹੋਰ ਵਧਾਉਣ ਦਾ ਹੁਕਮ ਚਾੜ ਦਿੱਤਾ। ਇਸ ਦਾ ਮਤਲਬ ਸੀ ਕਿ ਪਹਿਲਾਂ 2500 ਰੁ ਉਨ੍ਹਾਂ ਦੀ ਜੇਬ ਵਿੱਚ ਜਾਣੇ ਸਨ ਅਤੇ ਸਰਕਾਰੀ ਖਜਾਨਾ ਖਾਲੀ ਹੀ ਰਹਿਣਾ ਸੀ। ਜਿਸ ਦੇਸ਼ ਦੇ ਅਧਿਕਾਰੀ ਅਜਿਹੇ ਹੋਣਗੇ ਉਹ ਦੇਸ ਕਿਸ ਤਰ੍ਹਾਂ ਤਰੱਕੀ ਕਰ ਸਕਦਾ ਹੈ? ਇਹ ਸਵਾਲ ਹਰੇਕ ਦੇ ਦਿਲ ਵਿੱਚ ਚਿੰਤਾ ਪੈਦਾ ਕਰ ਰਿਹਾ ਹੈ।