ਆਤਮਘਾਤੀ ਹਮਲੇ ਚ ਵਾਲ-ਵਾਲ ਬਚੇ ਬ੍ਰਿਟਿਸ਼ ਰਾਜਦੂਤ
ਸਾਨਾ, ਅਪ੍ਰੈਲ (ਏਜੰਸੀਆਂ)-ਯਮਨ ਵਿੱਚ ਬ੍ਰਿਟੇਨ ਦੇ ਰਾਜਦੂਤ ਅੱਜ ਇੱਥੇ ਹੋਏ ਆਤਮਘਾਤੀ ਹਮਲੇ ਵਿੱਚ ਵਾਲ-ਵਾਲ ਬਚ ਗਏ ਜਦਕਿ ਘਟਨਾ ਸਥਾਨ ੱਤੇ ਮੌਜੂਦ ਦੋ ਹੋਰ ਲੋਕ ਇਸ ਹਮਲੇ ਵਿੱਚ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਏ ਹਨ। ਨਾਮ ਜਨਤਕ ਨਾ ਕਰਨ ਦੀ ਸ਼ਰਤ ੱਤੇ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਦੂਤਘਰ ੱਤੇ ਜਾਂਦੇ ਕਾਫਿਲੇ ੱਤੇ ਹੋਏ ਇਸ ਹਮਲੇ ਵਿੱਚ ਰਾਜਦੂਤ ਨੂੰ ਕੋਈ ਸੱਟ ਨਹੀਂ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਆਤਮਘਾਤੀ ਸੀ ਅਤੇ ਇਸ ਵਿੱਚ ਕੇਵਲ ਹਮਲਾਵਰ ਹੀ ਮਾਰਿਆ ਗਿਆ। ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਇੱਥੋਂ ਗੁਜ਼ਰ ਰਹੇ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੂਤਘਰ ਦੀ ਵੈਬਸਾਈਟ ਅਨੁਸਾਰ ਟਿਮੋਥੀ ਅਚਿਲੀ ਟੋਲੋਰਟ ਫਿਲਹਾਲ ਯਮਨ ਵਿੱਚ ਬ੍ਰਿਟੇਨ ਦੇ ਰਾਜਦੂਤ ਹਨ।