This option will reset the home page of Nava Panga Online restoring closed widgets and categories.

Reset Nava Panga Online homepage

ਉਡਣੇ ਸਿੰਘ ਦੇ ਜੀਵਨ ਤੇ ਫ਼ਿਲਮ ਬਣੇਗੀ

19Box4picਚੰਡੀਗੜ੍ਹ,22 ਮਾਰਚ-ਇਥੇ ਸ੍ਰ. ਮਿਲਖਾ ਸਿੰਘ ਨੇ ਖੁਾਲਸਾ ਕਰਦਿਆਂ ਕਿਹਾ ਹੈ ਕਿ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਛੇਤੀ ਹੀ ਉਨ੍ਹਾਂ ਦੇ ਜੀਵਨ ਤੇ ਸੱਚੀ ਫ਼ਿਲਮ ਬਣਾ ਰਹੇ ਹਨ। ‘‘ਰੰਗ ਦੇ ਬਸੰਤੀ’’ ਵਰਗੀ ਸੁਪਰਹਿੱਟ ਫ਼ਿਲਮ ਬਣਾ ਚੁੱਕੇ ਮਹਿਰਾ ਮਿਲਖਾ ਸਿੰਘ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਤ ਹਨ।

ਇਸ ਫ਼ਿਲਮ ਦਾ ਨਾਂ ‘ਭਾਗ ਮਿਲਖਾ ਸਿੰਘ ਭਾਗ’ ਹੋਵੇਗਾ। ਫ਼ਿਲਮ ਵਿਚ ਮਿਲਖਾ ਸਿੰਘ ਵਲੋਂ ਜ਼ਿੰਦਗੀ ਵਿਚ ਕੀਤੇ ਸੰਘਰਸ਼ ਨੂੰ ਪੇਸ਼ ਕੀਤਾ ਜਾਵੇਗਾ ਜੋ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਵਾਲੀ ਸਾਬਤ ਹੋ ਸਕਦੀ ਹੈ। ਇਹ ਕੋਈ ਪਰਵਾਰਕ ਕਹਾਣੀ ਨਹੀਂ ਸਗੋਂ ਇਕ ਆਮ ਵਿਅਕਤੀ ਤੋਂ ਪ੍ਰਸਿੱਧ ਦੌੜਾਕ ਬਣਨ ਦੀ ਕਹਾਣੀ ਹੋਵੇਗੀ।

75 ਸਾਲਾ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਅਪਣੇ ਬੇਟੇ ਜੀਵ ਮਿਲਖਾ ਸਿੰਘ ਦੀ ਸਲਾਹ ’ਤੇ ਇਸ ਫ਼ਿਲਮ ਨੂੰ ਇਜਾਜ਼ਤ ਦੇ ਦਿਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਫ਼ਿਲਮ ਵਿਚ ਵਧੀਆ ਸੁਨੇਹਾ ਦਿਤਾ ਜਾਵੇਗਾ। ਉਨ੍ਹਾਂ ਕਿਹਾ, ‘‘ਸਾਰੀਆਂ ਮੇਰੀਆਂ ਪ੍ਰਾਪਤੀਆਂ ਅਤੇ ਮੀਲ ਪੱਥਰ ਮੇਰੀ ਸਖ਼ਤ ਮਿਹਨਤ ਦਾ ਨਤੀਜਾ ਹਨ। ਮੈਂ ਚਾਹੁੰਦਾ ਹਾਂ ਕਿ ਫ਼ਿਲਮ ਵਿਚ ਇਹ ਸੁਨੇਹਾ ਜਾਵੇ ਕਿ ਸਖ਼ਤ ਮਿਹਨਤ ਅਤੇ ਇੱਛਾ ਸ਼ਕਤੀ ਨਾਲ ਕਿਸੇ ਵੀ ਮੁਸ਼ਕਲ ਨੂੰ ਹਲ ਕੀਤਾ ਜਾ ਸਕਦਾ ਹੈ।’’ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ, ਦਿੱਲੀ, ਯੂਰਪ ਅਤੇ ਪਾਕਿਸਤਾਨ ਵਿਚ ਕੀਤੀ ਜਾਵੇਗੀ।

  • Share/Bookmark