This option will reset the home page of Nava Panga Online restoring closed widgets and categories.

Reset Nava Panga Online homepage

130 ਕਰੋੜ ਦੀ ਹੈਰੋਇਨ ਤੇ ਲੱਖਾਂ ਦੀ ਜਾਅਲੀ ਕਰੰਸੀ ਬਰਾਮਦ, ਘੁਸਪੈਠੀਆ ਹਲਾਕ

ਜਲਾਲਾਬਾਦ, 18 ਮਾਰਚ ( ਲਾਲੀ ਬਾਠ ਮੁਗਲ ਮਾਜਰਾ)ਸੀਮਾ ਸੁਰੱਖਿਆ ਬਲ ਦੀ 30ਵੀਂ ਬਟਾਲੀਅਨ ਨੇ ਉਸ ਵੇਲੇ ਵੱਡੀ ਸਫਲਤਾ ਹਾਸਿਲ ਕੀਤੀ ਜਦ ਜਲਾਲਾਬਾਦ ਸੈਕਟਰ ਦੀ ਸਰਹੱਦੀ ਚੌਕੀ ਜੋਧਾ ਭੈਣੀ ਨੇੜੇ ਇਕ ਪਾਕਿਸਤਾਨੀ ਘੁਸਪੈਠੀਆ ਜੋ ਭਾਰਤੀ ਖੇਤਰ ‘ਚ ਦਾਖਿਲ ਹੋਣ ਦੀ ਫਿਰਾਕ ‘ਚ ਸੀ, ਨੂੰ ਮਾਰ ਮੁਕਾਇਆ ਅਤੇ ਇਸ ਇਲਾਕੇ ਦੀ ਤਲਾਸ਼ੀ ਲੈਣ ‘ਤੇ 26 ਕਿਲੋ ਹੈਰੋਇਨ, 18 ਲੱਖ ਦੀ ਭਾਰਤੀ ਜਾਲੀ ਕਰੰਸੀ ਅਤੇ ਇਕ ਪਿਸਟਲ ਮਿਲਿਆ।

ਇਸ ਸਬੰਧੀ ਅੱਜ ਬੀ.ਐਸ.ਐਫ. ਫ਼ਲੀਆਵਾਲਾ ਸੈਂਕਟਰ ‘ਚ ਹੋਈ ਇਕ ਪ੍ਰੈਸ ਕਾਨਫਰੰਸ ‘ਚ ਬੀ.ਐਸ.ਐਫ. ਦੇ ਡੀ.ਆਈ.ਜੀ. ਸ਼੍ਰੀ ਵਿਮਲ ਸਤਿਆਰਥੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐਸ.ਐਫ. ਦੀਆਂ ਖੁਫੀਆਂ ਏਜੰਸੀ ਤੋਂ ਇਹ ਸੂਚਨਾ ਮਿਲ ਰਹੀ ਸੀ ਕਿ ਪਾਕਿਸਤਾਨ ਤਰਫੋਂ ਸਮਗਲਰ ਹੈਰੋਇਨ ਤੇ ਜਾਅਲੀ ਕਰੰਸੀ ਭਾਰਤ ਭੇਜਣ ਦੀ ਫਿਰਾਕ ‘ਚ ਹਨ ਜਿਸਨੂੰ ਵੇਖਦੇ ਹੋਏ ਬੀ.ਐਸ.ਐਫ. ਨੇ ਨਜ਼ੁਕ ਥਾਵਾਂ ‘ਤੇ ਵਿਸ਼ੇਸ਼ ਬਲ ਤੈਨਾਤ ਕੀਤੇ ਸਨ। ਸ਼੍ਰੀ ਸਤਿਆਰਥੀ ਨੇ ਦੱਸਿਆ ਕਿ ਬੀਤੀ ਰਾਤ 11 ਤੋਂ 12 ਵਜੇ ਦੇ ਦਰਮਿਅਨ ਕੰਡਿਆਲੀ ਤਾਰ ਦੇ ਨੇੜੇ ਹਲਚਲ ਹੋਈ। ਜਿਸ ਨੂੰ ਵੇਖਦੇ ਸੀਮਾ

ਸੁਰੱਖਿਆ ਬਲ ਦੇ ਜਵਾਨਾਂ ਨੇ ਲਲਕਾਰਿਆਂ ਜਦਕਿ ਦੂਜੇ ਪਾਸਿਓਂ ਸਮਗਲਰਾਂ ਨੇ ਫਾਇਰ ਕੀਤੇ। ਜਵਾਬੀ ਫਾਇਰੀ ‘ਚ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ, ਜਦਕਿ ਉਸਦੇ ਨਾਲ ਦਾ ਇਕ ਸਾਥੀ ਏ.ਕੇ. 47 ਦੀ ਫਾਇਰਿੰਗ ਕਰਦਾ ਹਨੇਰੇ ਦਾ ਫਾਇਦਾ ਉਠਾ ਕੇ ਪਾਕਿਸਤਾਨ ਫਰਾਰ ਹੋ ਗਿਆ।

ਅੱਜ ਜਦੋਂ ਏਰੀਆ ਦੀ ਬਰੀਕੀ ਨਾਲ ਛਾਣਬੀਣ ਕੀਤੀ ਗਈ ਤਾਂ ਮਾਰੇ ਗਏ ਘੁਸਪੈਠੀਏ ਦੇ ਨੇੜਿਓਂ 26 ਕਿਲੋਗ੍ਰਾਮ ਹੈਰੋਇਨ ਜਿਸ ਦੀ ਅੰਤਰ ਰਾਸ਼ਟਰੀ ਕੀਮਤ 130 ਕਰੋੜ ਦੱਸੀ ਜਾਂਦੀ ਹੈ ਅਤੇ 18 ਲੱਖ ਦੀ ਭਾਰਤੀ ਜਾਅਲੀ ਕਰੰਸੀ, ਜਿਸ ‘ਚ 1000-1000 ਦੇ ਨੋਟ ਹਨ, ਮਿਲੀ। ਇਸਦੇ ਨਾਲ ਇਕ ਪਿਸਟਲ ਅਤੇ 9 ਕਾਰਤੂਸ, ਇਕ ਨੋਕੀਆ ਕੰਪਨੀ ਦਾ ਮੋਬਾਇਲ, ਪਾਕਿਸਤਾਨੀ ਨੈਟਵਰਕ ਦੇ 2 ਸਿਮ ਅਤੇ ਪਲਾਸਟਿਕ ਦੇ ਦਸਤਾਨੇ, ਇਕ ਬਿਜਲੀ ਟੈਸਟਰ ਮਿਲਿਆ।

ਉਨ੍ਹਾਂ ਦੱਸਿਆ ਕਿ ਸਮਗਲਰ ਪੂਰੀ ਤਿਆਰੀ ਨਾਲ ਆਏ ਸਨ ਉਨ੍ਹਾਂ ਵਲੋਂ ਮਿਲੇ ਪਲਾਸਟਿਕ ਦੇ ਦਸਤਾਨੇ ‘ਤੇ 11 ਹਜ਼ਾਰ ਕਿਲੋਵਾਟ ਬਿਜਲੀ ਦੀ ਸਪਲਾਈ ਅਸਰ ਨਹੀਂ ਕਰਦੀ।

ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ‘ਚ ਡੀ.ਆਈ.ਜੀ. ਸ਼੍ਰੀ ਸਤਿਆਰਥੀ ਨੇ ਕਿਹਾ ਕਿ ਜਿਹੜੀਆਂ ਚੌਕੀਆਂ ‘ਤੇ ਕੰਡਿਆਲੀ ਤਾਰ ਸਰਹੱਦ ਤੋਂ ਦੂਰ ਲੱਗੀ ਹੋਈ ਹੈ, ਸਮੱਗਲਰ ਉਨ੍ਹਾਂ ਥਾਵਾਂ ਤੋਂ ਦਾਖਿਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੀ.ਐਸ.ਐਫ. ਸਰਹੰਦ ‘ਤੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਜਾਅਲੀ ਕਰੰਸੀ ਅਤੇ ਦੇਸ਼ ਦੀ ਜਵਾਨੀ ਨੂੰ ਖਰਾਬ ਕਰਨ ਲਈ ਜੋ ਨਸ਼ਿਆਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਇਸ ਪ੍ਰੈਸ ਕਾਨਫਰੰਸ ‘ਚ 30 ਬਟਾਲੀਅਨ ਦੇ ਸੀ.ਓ. ਐਸ.ਪੀ.ਐਸ. ਸੰਧੂ ਵੀ ਮੌਜੂਦ ਸਨ।

  • Share/Bookmark