This option will reset the home page of Nava Panga Online restoring closed widgets and categories.

Reset Nava Panga Online homepage

ਭਲੋ-ਭਲੋ ਰੇ ਕੀਰਤਨੀਆ ਭਾਗ-2 ਮੁਕਾਬਲੇ ‘ਚ ਮਨਦੀਪ ਕੌਰ ਤੇ ਸਾਜਨ ਸਿੰਘ ਨੂੰ ਪਹਿਲਾ ਸਥਾਨ

ਪਟਿਆਲਾ, 15 ਮਾਰਚ ( ਨਵਾਂ ਪਗਾਂ ਨਿਊਜ਼ ਸਰਵਿਸ):ਭਲੋ-ਭਲੋ ਰੇ ਕੀਰਤਨੀਆ ਭਾਗ-2 ਅਧੀਨ 20ਵਾਂ ਮਹਾਂ ਪਵਿੱਤਰ ਅੰਤਰ ਰਾਸ਼ਟਰੀ ਗੁਰਮਤਿ ਸਮਾਗਮ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐਸ.ਐਸ.ਟੀ. ਨਗਰ ਪਟਿਆਲਾ ਵਿਖੇ ਪਿਛਲੇ ਦਿਨੀਂ ਕਰਵਾਇਆ ਗਿਆ। ਇਸ ਮੌਕੇ ਭਲੋ ਭਲੋ ਰੇ ਕੀਰਤਨੀਆ ਭਾਗ-2 ਮੁਕਾਬਲਿਆਂ ਦੌਰਾਨ ਛੇ ਬੱਚਿਆਂ ਨੇ ਭਾਗ ਲਿਆ ਜਿਸ ਵਿਚ ਮਨਦੀਪ ਕੌਰ ਤੇ ਸਾਜਨ ਸਿੰਘ ਨੇ ਪਹਿਲਾ, ਰਸ਼ਮੀਤ ਕੌਰ ਅਤੇ ਪਰਮਿੰਦਰ ਸਿੰਘ ਨੇ ਦੂਜਾ ਅਤੇ ਸ਼ਰਨਦੀਪ ਕੌਰ ਤੇ ਜਸਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸਮਾਗਮ ਦੌਰਾਨ ਜੱਜ ਸਾਹਿਬਾਨ ਵਜੋਂ ਭੂਮਿਕਾ ਪ੍ਰਿੰ. ਸੁਖਵੰਤ ਸਿੰਘ ਜੀ, ਡਾ. ਜਸਬੀਰ ਕੌਰ, ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਭਗਵਾਨ ਸਿੰਘ ਜੌਹਲ, ਭਾਈ ਓਂਕਾਰ ਸਿੰਘ ਊਨਾ ਸਾਹਿਬ, ਭਾਈ ਨਿਰਮਲ ਸਿੰਘ ਖ਼ਾਲਸਾ, ਭਾਈ ਗੁਰਇਕਬਾਲ ਸਿੰਘ ਜੀ ਵਲੋਂ ਬਾਖ਼ੂਬੀ ਨਿਭਾਈ ਗਈ। ਮੁਕਾਬਲੇ ‘ਚ ਭਾਗ ਲੈਣ ਵਾਲੇ ਬੱਚੇ-ਬੱਚੀਆਂ ਨੇ ਸਮਾਗਮ ‘ਚ ਹਾਜ਼ਰ ਸੰਗਤਾਂ ਤੇ ਜੱਜ ਸਾਹਿਬਾਨ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ, ਸੰਤ ਹਰਭਜਨ ਸਿੰਘ ਜੀ ਮੁਖੀ, ਨਾਨਕਸਰ ਕਲੇਰਾਂ ਵਾਲੇ, ਸੰਤ ਸੁਖਦੇਵ ਸਿੰਘ ਜੀ ਭੁੱਚੋ ਕਲਾਂ ਵਾਲੇ, ਭਾਈ ਜਤਿੰਦਰ ਸਿੰਘ ਜਿੰਦੂ , ਮਿਊਜ਼ਿਕ ਡਾਇਰੈਕਟਰ ਕੇ.ਐਸ. ਨਰੂਲਾ, ਜੁਆਏ ਤੋਂ ਅਤੁਲ ਜੀ, ਰਵਿੰਦਰ ਸਿੰਘ ਅਤੇ ਕੈਸਿਟ ਕੰਪਨੀਆਂ ਦੇ ਮਾਲਕਾਂ ਵਿਚੋਂ ਟੀ ਸੀਰੀਜ਼ ਦੇ ਦਰਸ਼ਨ ਕੁਮਾਰ, ਫ਼ਾਈਨ ਟੱਚ ਦੇ ਮਾਲਕ ਰੁਪਿੰਦਰ ਸਿੰਘ, ਸ਼ਮਾਰੂ ਦੇ ਮਾਲਕ ਬਬਲੀ ਸਿੰਘ, ਬਲਬੀਰ ਸਿੰਘ ਭਾਟੀਆ ਅਤੇ ਅੰਮ੍ਰਿਤ ਸਾਗਰ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ ਅਤੇ ਸਮਾਗਮ ਵਿਚ ਭਾਗ ਲੈਣ ਵਾਲੇ ਬੱਚੇ ਬੱਚੀਆਂ ਅਤੇ ਸਮਾਗਮ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ

  • Share/Bookmark