This option will reset the home page of Nava Panga Online restoring closed widgets and categories.

Reset Nava Panga Online homepage

ਸਭ ਤੋਂ ਲੰਮੀ ਦਾੜ੍ਹੀ ਦਾ ਰਿਕਾਰਡ ਇਕ ਵਾਰ ਫਿਰ ਭਾਈ ਸਵਰਨ ਸਿੰਘ ਦੇ ਨਾਂ, ਦਾੜ੍ਹੀ ਕਿਸੇ ਰਿਕਾਰਡ ਕਾਰਨ ਨਹੀਂ ਸਿੱਖ ਹੋਣ ਨਾਤੇ ਰੱਖੀ

ਸਰੀ,

15 ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸਵਰਨ ਸਿੰਘ ਨੇ ਇਕ ਵਾਰ ਫਿਰ ਵਿਸ਼ਵ ਵਿਚ ਸਭ ਤੋਂ ਲੰਮੀ ਦਾੜ੍ਹੀ ਵਾਲੇ ਪੁਰਸ਼ ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਇਹ ਖਿਤਾਬ ਆਪਣਾ ਪਿਛਲਾ ਰਿਕਾਰਡ ਤੋੜ ਕੇ ਜਿੱਤਿਆ ਹੈ। ਉਨ੍ਹਾਂ ਦੇ ਨਾਂ ਹੀ ਇਹ ਪਹਿਲਾ ਰਿਕਾਰਡ ਸੀ ਅਤੇ ਉਦੋਂ ਉਨ੍ਹਾਂ ਦੀ ਦਾੜ੍ਹੀ 780 ਸੈਂਟੀਮੀਟਰ ਸੀ। ਉਨ੍ਹਾਂ ਨੂੰ ਗਿੰਨੀਜ਼ ਵਰਲਡ ਰਿਕਾਰਡ ਅਤੇ ਯੂਰੋ ਟੀ.ਵੀ. ਨੇ ਸੱਦਿਆ ਸੀ। ਉਥੇ ਯੂਰਪ ਦੇ ਪ੍ਰਸਿੱਧ ਪ੍ਰੋਗਰਾਮ ‘ਲੋਅ ਸ਼ੋਅ ਡਾਏ ਰਿਕਾਰਡਜ਼’ (ਰਿਕਾਰਡਾਂ ਦਾ ਸ਼ੋਅ) ਵਿਚ ਲੰਮੀ ਦਾੜ੍ਹੀ ਵਾਲੇ ਪੁਰਸ਼ਾਂ ਦੀ ਚੋਣ ਕੀਤੀ ਗਈ। ਇਸ ਪ੍ਰੋਗਰਾਮ ਵਿਚ ਦੁਨੀਆਂ ਭਰ ਤੋਂ ਉਹ ਪੁਰਸ਼ ਆਏ ਜਿਨ੍ਹਾਂ ਦੀਆਂ ਲੰਮੀਆਂ ਦਾੜ੍ਹੀਆਂ ਸਨ। ਇਸ ਪ੍ਰੋਗਰਾਮ ਵਿਚ ਉਨ੍ਹਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਲੰਮੀ ਦਾੜ੍ਹੀ ਰੱਖਣ ਦੇ ਸਬੰਧ ਵਿਚ ਰਿਕਾਰਡ ਤੋੜੇ ਸਨ, ਪਰ ਭਾਈ ਸਵਰਨ ਸਿੰਘ ਨੇ ਇਹ ਦਾੜ੍ਹੀ ਰਿਕਾਰਡ ਤੋੜਨ ਲਈ ਨਹੀਂ ਰੱਖੀ। ਇਹ ਗੱਲ ਸੁਣ ਕੇ ਨਾ ਸਿਰਫ਼ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਹੈਰਾਨੀ ਹੋਈ ਬਲਕਿ ਇਟਲੀ ਦੇ ਲੋਕ ਵੀ ਸੁਣ ਕੇ ਹੈਰਾਨ ਹੋ ਗਏ। ਭਾਈ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਦਾੜ੍ਹੀ ਇਕ ਸਿੱਖ ਹੋਣ ਦੇ ਨਾਤੇ ਰੱਖੀ ਹੈ। ਇਟਲੀ ਦੇ ਲੋਕ ਜੋ ਕਿ ਸਿੱਖੀ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਹਨ। ਉਨ੍ਹਾਂ ਲਈ ਭਾਈ ਸਵਰਨ ਸਿੰਘ ਸਿੱਖ ਧਰਮ ਦੇ ਦੂਤ ਵਜੋਂ ਵਿਚਰੇ। ਉਨ੍ਹਾਂ ਨੇ ਉਥੇ ਸਿੱਖੀ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਦਾੜ੍ਹੀ ਗੁਰੂ ਦਾ ਤੋਹਫ਼ਾ ਹੈ। ਉਨ੍ਹਾਂ ਨੇ ਦਾੜ੍ਹੀ ਅਤੇ ਕੇਸ ਇਸ ਲਈ ਰੱਖੇ ਹਨ ਕਿਉਂਕਿ ਇਹ ਸਿੱਖਾਂ ਦੀ ਰਵਾਇਤ ਹੈ। ਭਾਈ ਸਵਰਨ ਸਿੰਘ ਬੜੇ ਮਾਣ ਨਾਲ ਕੈਨੇਡਾ ਦੇ ਝੰਡੇ ਵਾਲਾ ਬਿੱਲਾ ਲਗਾ ਕੇ ਰਖਦੇ ਹਨ ਜਿਥੇ ਕਿ ਉਹ ਇਸ ਸਮੇਂ ਰਹਿ ਰਹੇ ਹਨ। ਉਨ੍ਹਾਂ ਨੇ ਉਥੇ ਕੈਨੇਡਾ ਵਿਚ ਵੱਖ ਵੱਖ ਸਭਿਆਚਾਰਾਂ ਦੇ ਲੋਕਾਂ ਦੇ ਰਹਿਣ ਬਾਰੇ ਵੀ ਜਾਣਕਾਰੀ ਦਿੱਤੀ। ਜਦੋਂ ਭਾਈ ਸਵਰਨ ਸਿੰਘ ਦੀ ਦਾੜ੍ਹੀ ਮਾਪੀ ਗਈ ਤਾਂ ਪ੍ਰੋਗਰਾਮ ਪ੍ਰਬੰਧਕਾਂ ਅਤੇ ਅਧਿਕਾਰੀਆਂ ਨੇ ਪੂਰਾ ਮਾਣ ਅਤੇ ਸਤਿਕਾਰ ਦਿੱਤਾ। ਜਦੋਂ ਉਨ੍ਹਾਂ ਦੀ ਦਾੜ੍ਹੀ ਮਾਪੀ ਜਾ ਰਹੀ ਸੀ ਤਾਂ ਪੂਰੇ ਸੈੱਟ ਅਤੇ ਦਰਸ਼ਕਾਂ ਦੇ ਵਿਚ ਤਣਾਅ ਸੀ ਅਤੇ ਉਹ ਬਹੁਤ ਹੀ ਤੀਬਰਤਾ ਦੇ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਉਦੋਂ ਲੋਕਾਂ ਦੀ ਹੈਰਾਨੀ ਹੋਰ ਵੀ ਜ਼ਿਆਦਾ ਵਧ ਗਈ ਕਿ ਭਾਈ ਸਵਰਨ ਸਿੰਘ ਨੇ ਆਪਣਾ ਪਿਛਲਾ ਰਿਕਾਰਡ ਹੀ ਤੋੜ ਦਿੱਤਾ। ਉਨ੍ਹਾਂ ਦੀ ਦਾੜ੍ਹੀ ਇਸ ਵਾਰ 5 ਸੈਂਟੀਮੀਟਰ ਹੋਰ ਜ਼ਿਆਦਾ ਵਧੀ ਹੋਈ ਸੀ। ਹੁਣ ਉਨ੍ਹਾਂ ਦੀ ਦਾੜ੍ਹੀ 785 ਸੈਂਟੀਮੀਟਰ ਹੈ। ਇਹ ਸ਼ੋਅ 5 ਮਾਰਚ 2010 ਨੂੰ ਰਿਕਾਰਡ ਕੀਤਾ ਗਿਆ ਅਤੇ ਯੂਰਪ ਵਿਚ ਇਸ ਨੂੰ 27 ਮਾਰਚ 2010 ਨੂੰ ਦਿਖਾਇਆ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਨਾਲ ਅਕਾਲ ਅਕੈਡਮੀ ਸਰੀ ਦੀ ਡਾਇਰੈਕਟਰ ਕਿਰਨ ਕੌਰ ਸਲੂਜਾ, ਅਵਤਾਰ ਸਿੰਘ ਗਿੱਲ ਵੀ ਸਨ

  • Share/Bookmark