This option will reset the home page of Nava Panga Online restoring closed widgets and categories.

Reset Nava Panga Online homepage

ਭੇਦਭਰੀ ਹਾਲਤ ‘ਚ ਅਮਰੀਕਾ ਦੇ ਗੁਰਦਵਾਰਾ ਸਾਹਿਬ ਨੂੰ ਅੱਗ ਲੱਗੀ

14 ਮਾਰਚ  (ਨ .ਨ.ਸ.): ਕੁੱਝ ਸਮੇਂ ਪਹਿਲਾਂ ਹੀ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਵਲੋਂ ਉਸਾਰੇ ਗਏ ਨਵੇਂ ਗੁਰਦੁਆਰਾ ਸਾਹਿਬ ਜੋ ਪਾਵਰਇਨ ਰੋਡ ਸੈਕਰਾਮੈਂਟੋ ਵਿਖੇ ਸਥਿਤ ਸੀ ਨੂੰ ਬੀਤੀ ਰਾਤ ਭੇਦਭਰੇ ਹਾਲਾਤਾਂ ‘ਚ ਅੱਗ ਲਗ ਗਈ। ਅਜੇ ਤੱਕ ਭਾਵੇਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਇਸ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਵੱਖ ਵੱਖ ਢੰਗਾਂ ਨਾਲ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਪਤਾ ਉਦੋਂ ਲੱਗਿਆ ਜਦੋਂ ਗੁਰੂ ਘਰ ਦਾ ਪਾਠੀ ਭਾਈ ਕਸ਼ਮੀਰ ਸਿੰਘ ਨਾਲ ਲਗਦੇ ਕਮਰੇ ਵਿਚ ਸੁੱਤਾ ਪਿਆ ਸੀ, ਨੂੰ ਸੇਕ ਤੇ ਧੂੰਆਂ ਲੱਗਿਆ। ਇਹ ਘਟਨਾ ਕਰੀਬ ਰਾਤ 11.40 ਵਜੇ ਦੀ ਸੀ। ਜਦੋਂ ਪਾਠੀ ਸਿੰਘ ਉਠਿਆ ਤਾਂ ਉਸ ਨੇ ਦੇਖਿਆ ਕਿ ਗੁ. ਸਾਹਿਬ ਵਿਚ ਪਿਆ ਸਾਰਾ ਸਮਾਨ ਸੜ ਰਿਹਾ ਸੀ । ਇਸ ਮਗਰੌ ਕਸ਼ਮੀਰ ਸਿੰਘ ਨੇ 911 ਕਾਲ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਪੁਲਿਸ ਨੇ ਭਾਰੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਆ ਕੇ ਹੈਲੀਕਾਪਟਰ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਅੰਦਰ ਪਿਆ ਸਾਰਾ ਸਮਾਨ ਬਿਲਕੁਲ ਸੜ ਚੁੱਕਿਆ ਸੀ ਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਚ ਗਏ, ਜਿਨ੍ਹਾਂ ਨੂੰ ਬਾਅਦ ਵਿਚ ਭਾਈ ਬਲਵੰਤ ਸਿੰਘ ਸੇਵਾਦਾਰ ਦੇ ਘਰ ਸੁਸ਼ੋਭਿਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅੱਗ ਬੁਝਾਊ ਦਸਤੇ ਅਤੇ ਪੁਲਿਸ ਦੀ ਕਾਰਵਾਈ ਇੰਨੀ ਤੇਜ਼ ਸੀ ਕਿ ਸਿਰਫ਼ 2 ਮਿੰਟਾਂ ਅੰਦਰ ਹੀ ਅੱਗ ਬੁਝਾਊ ਦਸਤਾ ਅਤੇ ਹੈਲੀਕਾਪਟਰ ਪਹੁੰਚ ਗਿਆ ਜਿਸ ਨੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਇਸ ਜਾਂਚ ਵਿਚ ਜੁਟੀ ਹੋਈ ਹੈ ਕਿ ਕਿਤੇ ਇਹ ਮਤਭੇਦਾਂ ਜਾਂ ਈਰਖਾ ਕਰਕੇ ਤਾਂ ਨਹੀਂ ਹੋਇਆ। ਇਸ ਬਾਰੇ ਐਫ਼ ਬੀ ਆਈ ਦੀ ਟੀਮ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਸਬੰਧੀ ਪੁਲਿਸ ਅਫ਼ਸਰ ਮਿਸਟਰ ਡੁਪਰੇ ਨੇ ਦੱਸਿਆ ਕਿ ਪੁਲਿਸ ਹਰੇਕ ਪਹਿਲੂ ਤੋਂ ਜਾਣਕਾਰੀ ਪ੍ਰਾਪਤ ਕਰ ਰਹੀ ਹੈ। ਇਸ ਮੌਕੇ ਪੁਲਿਸ ਅਫ਼ਸਰਾਂ ਅਨੁਸਾਰ ਢਾਈ ਲੱਖ ਡਾਲਰ ਦੀ ਕੀਮਤ ਵਾਲੀ ਬਿਲਡਿੰਗ ਨੁਕਸਾਨੀ ਗਈ ਹੈ ਪਰ ਸਿੱਖ ਭਾਈਚਾਰਾ ਇਸ ਮੌਕੇ ਸਕੂਨ ਵਿਚ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਸਿੱਖ ਸੰਗਤਾਂ ਘਟਨਾ ਵਾਲੀ ਸਥਾਨ ‘ਤੇ ਪੁੱਜ ਰਹੀਆਂ ਹਨ ਅਤੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰ ਰਹੀਆਂ ਹਨ ਅਤੇ ਪੁਲਿਸ ਤੋਂ ਮਾਮਲੇ ਦੀ ਜਾਂਚ ਡੂੰਘਾਈ ਨਾਲ ਤਫਤੀਸ਼ ਕਰਨ ਦੀ ਮੰਗ ਕਰ ਰਹੀਆਂ ਹਨ

  • Share/Bookmark