This option will reset the home page of Nava Panga Online restoring closed widgets and categories.

Reset Nava Panga Online homepage

ਦੋ ਖਤਰਨਾਕ ਅਤਿਵਾਦੀ ਗ੍ਰਿਫ਼ਤਾਰ

ਮੁੰਬਈ, 14 ਮਾਰਚ  ( ਨ.ਨ.ਸ.)-ਦੇਸ਼ ਦੀ ਆਰਥਿਕ ਨਗਰੀ ਮੁੰਬਈ ਵਿੱਚ ਏ.ਟੀ.ਐਸ. ਨੇ ਦੋ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਸ਼ੱਕੀਆਂ ਦੀ ਸਾਜ਼ਿਸ਼ ਓ.ਐਨ.ਸੀ.ਜੀ. ਪਲਾਂਟ ਸਮੇਤ ਕਈ ਮਹੱਤਵਪੂਰਨ ਸਥਾਨਾਂ ਨੂੰ ਉਡਾਉਣ ਦੀ ਸੀ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਹਨਾਂ ਦੋਵੇਂ ਦੀ ਗ੍ਰਿਫ਼ਤਾਰੀ ਦੇ ਹੋਰ ਕਾਰਨਾਂ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਗਿਆ ਹੈ। ਦੋਵੇਂ ਸ਼ੱਕੀਆਂ ਨੂੰ ਅੱਜ ਮਝਗਾਂਉਂ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੋਂ 18 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਸੌਂਪ ਦਿੱਤਾ ਗਿਆ ਹੈ।ਸੂਤਰਾਂ ਅਨੁਸਾਰ ਦੋਵੇਂ ਸ਼ੱਕੀਆਂ ਨੂੰ ਮੁੰਬਈ ਵਿੱਚ ਪੱਛਮੀ ਉਪਨਗਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਦੋਵਾਂ ਕੋਲੋਂ ਮੁੰਬਈ ਦੇ ਅਹਿਮ ਇਲਾਕਿਆਂ ਦੇ ਨਕਸ਼ੇ ਵੀ ਬਰਾਮਦ ਕੀਤੇ ਗਏ ਹਨ। ਇਸ ਵਿੱਚ ਬਾਰਕ, ਨਹੋਵਸ਼ੋਵਾ ਦੇ ਨਕਸ਼ਾ ਵੀ ਸ਼ਾਮਲ ਹੈ। ਗ੍ਰਿਫ਼ਤਾਰ ਸ਼ੱਕੀਆਂ ਦੇ ਨਾਮ ਅਬਦੁੱਲ ਲਤੀਫ਼ ਅਤੇ ਰਿਯਾਜ ਅਲੀ ਦੱਸੇ ਗਏ ਹਨ। ਜ਼ਿਕਰਯੋਗ ਹੈ ਕਿ ਮੁੰਬਈ 26/11 ਅਤੇ ਪੁਣੇ ਵਿੱਚ ਹੁਣੇ ਹੀ ਹੋਏ ਧਮਾਕਿਆਂ ਤੋਂ ਬਾਅਦ ਸੰਭਾਵਿਤ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ। ਖੁਫੀਆ ਸੂਚਨਾਵਾਂ ਵਿੱਚ ਪਹਿਲਾਂ ਹੀ ਲਸ਼ਕਰ ਦੇ ਦੋ ਲੋਕਾਂ ਦੇ ਮੁੰਬਈ ਵਿੱਚ ਦਾਖ਼ਲ ਹੋਣ ਦੀ ਸੂਚਨਾ ਦਿੱਤੀ ਗਈ ਸੀ। ਇਸ ਦੇ ਚੱਲਦੇ ਅੱਜ ਹੋਈ ਗ੍ਰਿਫ਼ਤਾਰੀ ਦੀ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ। ਏ ਟੀ ਐਸ ਨੇ ਦਾਅਵਾ ਕੀਤਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਪਹਿਲਾਂ ਤੋਂ ਕੁੱਝ ਜਾਣਕਾਰੀ ਮਿਲੀ ਸੀ ਜਿਸ ਦੇ ਅਧਾਰ ‘ਤੇ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਪਰ ਜਦੋਂ ਅਜਿਹਾ ਲੱਗਿਆ ਕਿ ਇਹ ਲੋਕ ਜਲਦ ਹੀ ਆਪਣੀ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਹਨ ਤਾਂ ਇਨ੍ਹਾਂ ‘ਤੇ ਸ਼ਿਕੰਜਾ ਕਸ ਕੇ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਇਨ੍ਹਾਂ ਦੋਵਾਂ ਸ਼ੱਕੀਆਂ ਦੇ ਖ਼ਿਲਾਫ਼ ਐਫ਼ ਆਈ ਆਰ ਦਰਜ ਕਰਾ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ । ਦੋਵੇਂ ਸ਼ੱਕੀ ਲੋਕਾਂ ਨੂੰ 18 ਮਾਰਚ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਏ ਟੀ ਐਸ ਮੁਖੀ ਸ੍ਰੀ ਕੇਟੀ ਰਘੂਵੰਸ਼ੀ ਨੇ ਦੱਸਿਆ ਕਿ ਦੋਵੇਂ ਸ਼ੱਕੀ ਭਾਰਤ ਤੋਂ ਹੀ ਹਨ ਪਰ ਇਹ ਪਾਕਿਸਤਾਨ ਵਿਚ ਕਿਸੀ ਅੰਕਲ ਨਾਲ ਸੰਪਰਕ ਵਿਚ ਸਨ, ਅਜੇ ਇਸ ਬਾਹਰੀ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਇਸ ਲਈ ਅਸੀਂ ਕੇਂਦਰੀ ਏਜੰਸੀਆਂ ਦੀ ਮਦਦ ਲੈ ਰਹੇ ਹਾਂ। ਸਾਜਿਸ਼ ਵਿਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ ਇਸ ਲਈ ਇਸ ਬਾਰੇ ਹੋਰ ਸੰਗਠਨਾਂ ਜਾਂ ਲੋਕਾਂ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਦੋਵੇਂ ਸ਼ੱਕੀ ਛੋਟਾ ਮੋਟਾ ਕਾਰੋਬਾਰ ਕਰਦੇ ਸੀ ਅਤੇ ਪੜ੍ਹੇ ਲਿਖੇ ਸਨ। ਕੰਪਿਊਟਰ ਦੇ ਬਾਰੇ ਵੀ ਜਾਣੂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਪਾਸਪੋਰਟ ਬਨਾਉਣ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੇ ਪਾਸਪੋਰਟ ਦੇ ਲਈ ਬਿਨੈੇ ਪੱਤਰ ਵੀ ਦਿੱਤਾ ਹੋਇਆ ਸੀ

  • Share/Bookmark