This option will reset the home page of Nava Panga Online restoring closed widgets and categories.

Reset Nava Panga Online homepage

ਜਦੋਂ ਵਾਲ-ਵਾਲ ਬਚੇ ਮੁਲਾਇਮ ਯਾਦਵ

ਲਖਨਊ, 14 ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਅੱਜ ਉਸ ਸਮੇਂ ਵਾਲ-ਵਾਲ ਬਚ ਗਈ ਜਦੋਂ ਸੈਫਈ ਵਿਚ ਉਨ੍ਹਾਂ ਦੇ ਜਹਾਜ਼ ਦੇ ਉਤਰਦੇ ਸਮੇਂ ਅਚਾਨਕ ਇਕ ਸਾਈਕਲ ਸਵਾਰ ਹਵਾਈ ਪਟੜੀ ‘ਤੇ ਆ ਗਿਆ। ਮੁਲਾਇਮ ਸਿੰਘ ਯਾਦਵ ਨਵੀਂ ਦਿੱਲੀ ਤੋਂ ਲਖਨਊ ਦੀ ਯਾਤਰਾ ‘ਤੇ ਸਨ ਅਤੇ ਇਸ ਦੌਰਾਨ ਥੋੜ੍ਹੇ ਸਮੇਂ ਲਈ ਸੈਫਈ ਵਿਚ ਉਤਰੇ ਸਨ। ਯਾਦਵ ਨੇ ਇਸ ਘਟਨਾ ਨੂੰ ਸੁਰੱਖਿਆ ਦੀ ਗੰਭੀਰ ਖਾਮੀ ਦਸਦਿਆਂ ਇਸ ਲਈ ਮਾਇਆਵਤੀ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ। ਮੁਲਾਇਮ ਸਿੰਘ ਨੇ ਲਖਨਊ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਵਾਈ ਪੱਟੀ ਦੀ ਸੁਰੱਖਿਆ ਦੇ ਲਈ ਉਪ ਜ਼ਿਲ੍ਹਾ ਅਧਿਕਾਰੀ ਜ਼ਿੰਮੇਵਾਰ ਹੈ। ਨਿਸ਼ਚਿਤ ਤੌਰ ‘ਤੇ ਇਹ ਅਧਿਕਾਰੀਆਂ ਦੀ ਲਾਪ੍ਰਵਾਹੀ ਹੈ। ਜਾਨ ਬਚਣ ਦੇ ਲਈ ਉਨ੍ਹਾਂ ਪ੍ਰਮਾਤਮਾ ਦਾ ਧੰਨਵਾਦ ਕੀਤਾ। ਇਸ ਹਵਾਈ ਪਟੜੀ ਦਾ ਨਿਰਮਾਣ ਯਾਦਵ ਦੇ ਮੁੱਖ ਮੰਤਰੀ ਕਾਲ ਵਿਚ ਕੀਤਾ ਗਿਆ ਸੀ ਅਤੇ ਇਸ ਦਾ ਉਪਯੋਗ ਉਹ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕ ਲੋੜ ਪੈਣ ‘ਤੇ ਕਰਦੇ ਹਨ। ਸੈਫਈ ਵਿਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਵਾਈ ਪੱਟੀ ਦੇ ਸਾਹਮਣੇ ਇਕ ਨੀਲ ਗਾਂ ਨੂੰ ਭਜਾਉਣ ਦੇ ਲਈ ਸਾਈਕਲ ਸਵਾਰ ਨੂੰ ਭੇਜਿਆ ਗਿਆ ਸੀ

  • Share/Bookmark