This option will reset the home page of Nava Panga Online restoring closed widgets and categories.

Reset Nava Panga Online homepage

ਆਸਟ੍ਰੇਲੀਆ ਨੇ ਜਰਮਨੀ ਦਾ ਹੈਟ੍ਰਿਕ ਦਾ ਸੁਪਨਾ ਤੋੜਿਆ

ਨਵੀਂ ਦਿੱਲੀ, 13 ਮਾਰਚ  ( ਨ. ਨ. ਸ.) : ਆਸਟ੍ਰੇਲੀਆ ਨੇ ਅੱਜ ਆਪਣੇ ਰਵਾਇਤੀ ਵਿਰੋਧੀ ਜਰਮਨੀ ਨੂੰ ਰੋਮਾਂਚਕ ਮੁਕਾਬਲੇ ਵਿਚ 2-1 ਗੋਲਾਂ ਨਾਲ ਹਰਾ ਕੇ ਵਿਸ਼ਵ ਕੱਪ ਆਪਣੇ ਕਬਜ਼ੇ ਵਿਚ ਕਰ ਲਿਆ। ਜਰਮਨੀ ਲਗਾਤਾਰ ਤੀਸਰੀ ਵਾਰ ਵਿਸ਼ਵ ਕੱਪ ਜਿੱਤ ਕੇ ਹੈਟ੍ਰਿਕ ਬਣਾਉਣ ਦਾ ਮਜ਼ਬੁਤ ਦਾਅਵੇਦਾਰ ਸੀ, ਪਰ ਆਸਟ੍ਰੇਲੀਆ ਨੇ ਖੇਡ ਦੇ ਹਰ ਵਿਭਾਗ ਵਿਚ ਆਪਣੇ ਵਿਰੋਧੀ ਨੂੰ ਮਾਤ ਦਿੱਤੀ। ਹਾਲਾਂਕਿ ਤੇਜ਼ ਤਰਾਰ ਖੇਡ ਲਈ ਮਸ਼ਹੂਰ ਵਿਸ਼ਵ ਦੀਆਂ ਇਹ ਦੋ ਹਾਕੀ ਮਹਾਂਸ਼ਕਤੀਆਂ ਵਿਚਾਲੇ ਫਸਵੀਂ ਟੱਕਰ ਹੋਈ ਅਤੇ ਦੋਵਾਂ ਟੀਮਾਂ ਦੇ ਫਾਰਵਰਡਾਂ ਨੇ ਇੱਕ ਦੂਜੇ ਦੇ ਗੋਲਾਂ ‘ਤੇ ਤਿੱਖੇ ਹੱਲੇ ਕੀਤੇ। ਆਸਟ੍ਰੇਲੀਆ ਅਤੇ ਜਰਮਨੀ ਵਿਚਾਲੇ ਵਿਸ਼ਵ ਕੱਪ ਦਾ ਇਹ ਲਗਾਤਾਰ ਤੀਜਾ ਫਾਈਨਲ ਸੀ। ਇਸ ਤੋਂ ਪਿਛਲੇ ਦੋ ਵਿਸ਼ਵ ਕੱਪ ਦੇ ਫਾਈਨਲ ਮੈਚਾਂ ਵਿਚ ਆਸਟ੍ਰੇਲੀਆ ਜਰਮਨੀ ਤੋਂ ਹਾਰਦਾ ਰਿਹਾ ਸੀ। ਨਵੀਂ ਦਿੱਲੀ ਦੇ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਅੱਜ ਦੇ ਫਾਈਨਲ ਮੈਚ ਵਿਚ ਆਸਟ੍ਰੇਲੀਆ ਨੇ ਸ਼ੁਰੂ ਤੋਂ ਹੀ ਯਕੀਨੀ ਬਣਾਇਆ ਕਿ ਜਰਮਨੀ ਨੂੰ ਬੜ੍ਹਤ ਨਾ ਲੈਣ ਦਿੱਤੀ ਜਾਵੇ। ਪਹਿਲੇ ਅੱਧ ਤੱਕ ਆਸਟ੍ਰੇਲੀਆ ਨੇ ਛੇਵੇਂ ਮਿੰਟ ਵਿਚ ਐਡੀ ਓਕਨਡੈਨ ਦੇ ਬਿਹਤਰੀਨ ਫੀਲਡ ਗੋਲ ਸਦਕਾ 1-0 ਦੀ ਬੜ੍ਹਤ ਬਣਾ ਲਈ। ਦੂਜੇ ਅੱਧ ਵਿਚ ਜਰਮਨੀ ਨੇ ਜ਼ੋਰਦਾਰ ਖੇਡ ਦਾ ਵਿਖਾਵਾ ਕਰਦਿਆਂ ਮੋਰਿਟਜ਼ ਫਰਸਟੇਅ ਦੇ ਗੋਲ ਸਦਕਾ ਮੈਚ 1-1 ਦੀ ਬਰਾਬਰੀ ‘ਤੇ ਲਿਆਂਦਾ। ਇਸ ਤੋਂ ਬਾਅਦ ਦੋਹਾਂ ਟੀਮਾਂ ਨੇ ਕਈ ਮੌਕੇ ਬਣਾਏ ਜਿਨ੍ਹਾਂ ਵਿਚੋਂ ਆਸਟ੍ਰੇਲੀਆ ਦੇ ਲਿਊਕ ਡੋਏਰਨਰ ਸਫ਼ਲ ਹੋਏ ਜਿਨ੍ਹਾਂ ਨੇ 59ਵੇਂ ਮਿੰਟ ਵਿਚ ਆਪਣੀ ਟੀਮ ਲਈ ਜੇਤੂ ਗੋਲ ਕੀਤਾ। ਇਸ ਤੋਂ ਇਲਾਵਾ ਤੀਜੇ ਸਥਾਨ ਲਈ ਹੋਏ ਮੈਚ ਵਿਚ ਹਾਲੈਂਡ ਨੇ ਯੂਰਪੀ ਚੈਂਪੀਅਨ ਇੰਗਲੈਂਡ ਨੂੰ 4-3 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।

  • Share/Bookmark