This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਅੱਜ ਪੇਸ਼ ਹੋਵੇਗਾ ਪ੍ਰਮਾਣੂ ਜਵਾਬਦੇਹੀ ਬਿੱਲ

ਨਵੀਂ ਦਿੱਲੀ, 14 ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ):ਪ੍ਰਮਾਣੂ ਦੁਰਘਟਨਾ ਦੀ ਸਥਿਤੀ ਵਿਚ ਮੁਆਵਜ਼ੇ ਦੀ ਸੁਵਿਧਾ ਵਾਲੇ ਮਹੱਤਵਪੂਰਨ ਜਨ ਹਿੱਤ ਬਿੱਲ ਦੇ ਸੋਮਵਾਰ ਨੂੰ ਲੋਕ ਸਭਾ ਵਿਚ ਪੇਸ਼ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਨਾਲ ਸਰਕਾਰ ‘ਤੇ ਹਮਲਾ ਕਰ ਰਹੇ ਵਿਰੋਧੀਆਂ ਨੂੰ ਇਕ ਹੋਰ ਹਥਿਆਰ ਮਿਲ ਜਾਣ ਦੀ ਆਸ ਹੈ।ਭਾਜਪਾ ਅਤੇ ਹੋਰ ਦਲਾਂ ਨੈ ਪਹਿਲਾਂ ਹੀ ਪ੍ਰਮਾਣੂ ਹਾਨੀ ਜਨ ਹਿੱਤ ਬਿੱਲ ਦਾ ਵਿਰੋਧ ਕਰਨ ਦਾ ਸੰਕੇਤ ਦਿੱਤਾ ਹੈ। ਇਤਿਹਾਸਕ ਭਾਰਤ-ਅਮਰੀਕਾ ਪ੍ਰਮਾਣੂ ਸੰਧੀ ਲਈ ਇਸ ਬਿੱਲ ਦੀ ਅਹਿਮ ਭੂਮਿਕਾ ਹੋਵੇਗੀ। ਬਿੱਲ ਵਿਚ ਹਰੇਕ ਪ੍ਰਮਾਣੂ ਦੁਰਘਟਨਾ ਦੀ ਸਥਿਛੀ ਵਿਚ ਪ੍ਰਮਾਣੂ ਸ਼ਕਤੀ ਵਰਤਣ ਵਾਲੇ ਵਲੋਂ 300 ਕਰੋੜ ਰੁਪਏ ਦੀ ਵਾਧੂ ਰਾਸ਼ੀ ਦੀ ਜ਼ਿੰਮੇਵਾਰੀ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਮਸੌਦਾ ਬਿੱਲ ਵਿਚ ਇਹ ਸਹੂਲਤ ਦਿੱਤੀ ਗਈ ਹੈ ਕਿ ਜਿਸਦੇ ਅਧਾਰ ‘ਤੇ ਸਰਕਾਰ ਕਿਸੀ ਸੰਚਾਲਕ ਦੇ ਲਈ ਰਾਸ਼ੀ ਵਿਚ ਕਮੀ ਜਾਂ ਵਾਧਾ ਕਰ ਸਕਦੀ ਹੈ। ਭਾਜਪਾ ਨੇ 300 ਕਰੋੜ ਰੁਪਏ ਦੀ ਸੀਮਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਤਿੰਨ ਸੌ ਕਰੋੜ ਰੁਪਏ ਦੀ ਸੀਮਾ ਦੇ ਬਾਰੇ ਪੁੱਛੇ ਜਾਣ ‘ਤੇ ਮਾਕਪਾ ਦੇ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਉਥੇ ਸਾਰੇ ਮੁੱਦੇ ਹਨ ਅਤੇ ਸਥਾਈ ਸਮਿਤੀ ਵਿਚ ਅਸੀਂ ਉਨ੍ਹਾਂ ਸਾਰੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਾਂਗੇ। ਅਜਿਹੀ ਖ਼ਬਰਾਂ ਹਨ ਕਿ ਸਰਕਾਰ ਇਸ ਬਿੱਲ ਨੂੰ ਬਜਟ ਸੈਸ਼ਨ ਵਿਚ ਹੀ ਪਾਸ ਕਰਾਉਣ ਦੇ ਪੱਖ ਵਿਚ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਨੇ ਭਾਜਪਾ ਨੇਤਾ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਿੱਲ ਤੋਂ ਜਾਣੂ ਕਰਵਾਇਆ ਸੀ ਪਰ ਮੁੱਖ ਵਿਰੋਧੀ ਦਲ ਦੀ ਚਿੰਤਾਵਾਂ ‘ਤੇ ਉਸ ਨੂੰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ। ਬਿੱਲ ਦੇ ਸਬੰਧ ਵਿਚ ਜੇਤਲੀ ਨੇ ਸੰਭਾਵਤ ਪੱਖਾਂ ਦੀ ਇਕ ਸੂਚੀ ਸੌਂਪੀ ਹੈ ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਕੇਂਦਰੀ ਕੈਬਨਿਟ ਨੇ ਪਿਛਲੇ ਸਾਲ 20 ਨਵੰਬਰ ਨੂੰ ਬਿੱਲ ਨੂੰ ਅਨੁਮੋਦਿਤ ਕਰ ਦਿੱਤਾ ਸੀ

  • Share/Bookmark