ਸੈਕਸ ਰੈਕਟ ਚਲਾਉਣ ਵਾਲੇ ਬਾਬੇ ‘ਤੇ ਲੱਗਿਆ ਮਕੋਕਾ
ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਸੈਕਸ ਰੈਕਟ ਚਲਾਉਣ ਵਾਲੇ ਇੱਛਾਧਾਰੀ ਬਾਬਾ ਉਰਫ਼ ਸਵਾਮੀ ਭੀਮਾਨੰਦ ‘ਤੇ ਦਿੱਲੀ ਪੁਲਿਸ ਨੇ ਮਕੋਕਾ ਲਾ ਦਿੱਤਾ ਹੈ। ਬਾਬੇ ‘ਤੇ ਸੰਗਠਿਤ ਅਪਰਾਧ ਕਰਨ ਦੇ ਇਲਜ਼ਾਮ ਵਿਚ ਮਕੋਕਾ ਲਾਇਆ ਗਿਆ ਹੈ। ਦੂਜੇ ਪਾਸੇ, ਇੱਛਾਧਾਰੀ ਬਾਬੇ ਦਾ ਕਹਿਣਾ ਹੈ ਕਿ ਉਸਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਫਸਾਇਆ ਜਾ ਰਿਹਾ ਹੈ। ਉਸਨੇ ਕਿਹਾ ਕਿ ਉਹ ਕਿਸੇ ਵੀ ਸੋਨੂੰ ਪੰਜਾਬਣ ਨੂੰ ਨਹੀਂ ਜਾਣਦਾ।
ਉਥੇ, ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਢੋਂਗੀ ਸਾਧ ਨੇ ਆਪਣੇ ਸੈਕਸ ਰੈਕਟ ਨਾਲ ਪਿਛਲੇ ਦਸਾਂ ਸਾਲਾਂ ਵਿਚ ੨੫ ਹਜ਼ਾਰ ਕਰੋੜ ਤੋਂ ਵਧੇਰੇ ਦੀ ਜਾਇਦਾਦ ਬਣਾਈ ਹੈ। ਇਸ ਦੌਰਾਨ ਪੰਜ ਸੌ ਤੋਂ ਵਧੇਰੇ ਲੜਕੀਆਂ ਉਸਦੇ ਰੈਕਟ ਦਾ ਹਿੱਸਾ ਬਣੀਆਂ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਬਾਬਾ ਅਜਿਹੀਆਂ ਲੜਕੀਆਂ ਨੂੰ ਫਸਾਉਂਦਾ ਸੀ ਜਿਹੜੀ ਵਧੇਰੇ ਮੇਹਨਤ ਕੀਤੇ ਬਿਨਾਂ ਦੌਲਤ ਕਮਾਉਣੀ ਚਾਹੁੰਦੀਆਂ ਸਨ। ਉਹ ਹੋਰਨਾਂ ਐਸਕਾਰਟ ਏਜੰਸੀਆਂ ਦੇ ਮੁਕਾਬਲੇ ਪੈਸਾ ਵੀ ਵਧੇਰੇ ਦਿੰਦਾ ਸੀ। ਉਸਦੇ ਲਈ ਕਈ ਏਅਰਹੋਸਟੇਸ, ਐਮਬੀਏ ਦੀਆਂ ਵਿਦਿਆਰਥਣਾਂ ਅਤੇ ਕੁਝ ਅਦਾਕਾਰਾਵਾਂ ਜਾਂ ਮਾਡਲ ਬਣਨ ਦੀ ਇੱਛਾ ਰਖਣ ਵਾਲੀਆਂ ਲੜਕੀਆਂ ਵੀ ਕੰਮ ਕਰਦੀਆਂ ਸਨ।
ਕਈ ਲੀਡਰ ਬਾਬੇ ਦੇ ਭਗਤਾਂ ਵਿਚ ਸ਼ਾਮਲ ਸਨ। ਦਿੱਲੀ ਦੇ ਉਸਦੇ ਮੰਦਰ ਵਿਚ ੧੪ ਕਮਰੇ, ਸੀਸੀਟੀਵੀ ਕੈਮਰੇ ਅਤੇ ਇਕ ਗੁਫ਼ਾ ਵੀ ਹੈ। ਜਾਂਚ ਤੋਂ ਪਤਾ ਚਲਿਆ ਹੈ ਕਿ ਦਿੱਲੀ ਦੀ ਸੀਆਰ ਪਾਰਕ, ਆਰਕੇ ਪੁਰਮ, ਭੀਖਾਜੀ ਕਾਮਾ ਪੈਲੇਸ ਅਤੇ ਸਫ਼ਦਰਜੰਗ ਇੰਕਲੇਵ ਜਿਹੀਆਂ ਪਾਸ਼ ਕਾਲੋਨੀਆਂ ਵਿਚ ਵੀ ਉਹ ਰੈਕਟ ਚਲਾਉਂਦਾ ਹੈ। ਉਸਦੇ ਗਾਹਕਾਂ ਵਿਚ ਦਿੱਲੀ ਆਉਣ ਵਾਲੇ ਅਮੀਰ ਵਪਾਰੀ ਅਤੇ ਜਿਊਲਰ ਹੁੰਦੇ ਸਨ, ਜਿਹੜੇ ਇਕ ਲੱਖ ਰੁਪਏ ਪ੍ਰਤੀ ਦਿਨ ਵਰਗੀ ਵੱਡੀ ਅਦਾਇਗੀ ਕਰਨ ਵਿਚ ਸਮਰਥ ਹੁੰਦੇ ਸਨ।
ਇਸ ਦੌਰਾਨ ਬਾਬੇ ਨੂੰ ਚਿਤਰਕੂਟ ਲੈ ਕੇ ਗਈ ਦਿੱਲੀ ਪੁਲਿਸ ਹੁਣ ਵਾਪਸ ਆ ਗਈ ਹੈ। ਪੁਲਿਸ ਨੇ ਚਿਤਰਕੂਟ ਵਿਚ ੨੦ ਏਕੜ ਵਿਚ ਫੈਲੇ ਉਸਦੇ ਆਸ਼ਰਮ ਵਿਚ ਕੰਮ ਕਰਨ ਵਾਲਿਆਂ ਤੋਂ ਪੁੱਛਗਿੱਛ ਕੀਤੀ। ਦਿੱਲੀ ਦੇ ਖਾਨਪੁਰ ਵਿਚ ਮੰਦਰ ਬਣਵਾਉਣ ਵਾਲੇ ਇੱਛਾਧਾਰੀ ਬਾਬੇ ਸਵਾਮੀ ਭੀਮਾਨੰਦ ਮਹਾਰਾਜ ਉਰਫ਼ ਸਿ਼ਵਮੂਰਤ ਉਰਫ਼ ਰਾਜੀਵ ਰੰਜਨ ਦਿਵੇਦੀ ( ੩੯ ਸਾਲ) ਨੂੰ ਪਿਛਲੇ ਹਫ਼ਤੇ ਛੇ ਔਰਤਾਂ ਦੇ ਨਾਲ ਵੇਸਵਾ ਬਿਰਤੀ ( ਜਿਸਮਫਰੋਸ਼ੀ) ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਬਾਬੇ ਦੇ ਸਬੰਧ ਨਵੰਬਰ ੨੦੦੮ ਵਿਚ ਗ੍ਰਿਫਤਾਰ ਸੋਨੂੰ ਪੰਜਾਬਣ ਅਤੇ ਦੋ ਹੋਰਨਾਂ ਸਮੇਤ ਸੈਕਸ ਰੈਕਟ ਚਾਲਉਣ ਵਾਲੇ ਕਈ ਵੱਡੇ ਬਦਨਾਮ ਦਲਾਲਾਂ ਦੇ ਨਾਲ ਸਨ। ਸੋਨੂੰ ਪੰਜਾਬਣ ਕਾਰਲ ਗਰਲਜ਼ ਦੇ ਨਾਲ ਲੜਕੀਆਂ ਦੀ ਐਸਕਾਰਟ ਸਰਵਿਸ ਚਲਾਉਂਦੀ ਸੀ। ਜਾਣਕਾਰੀ ਮੁਤਾਬਕ ੧੯੯੭ ਅਤੇ ੯੮ ਵਿਚ ਜੇਲ੍ਹ ਦੀ ਹਵਾ ਖਾਣ ਤੋਂ ਬਾਅਦ ਇੱਛਾਧਾਰੀ ਬਾਬੇ ਨੇ ਲਾਜਪਤਨਗਰ ਵਿਚ ਇਕ ਮਸਾਜ ਪਾਰਲਰ ਖੋਲ੍ਹਿਆ। ਜਿਥੇ ਉਸਨੇ ਲੜਕੀਆਂ ਦੀ ਐਸਕਾਰਟ ਏਜੰਸੀ ਵੀ ਖੋਲ੍ਹੀ।
ਦਰਅਸਲ ਸੋਨੂੰ, ਇਕ ਹੋਰ ਦਲਾਲ ਕੰਵਲਜੀਤ ਅਤੇ ਇੱਛਾਧਾਰੀ ਸਾਧ ਪਹਿਲਾਂ ਦੋਸਤ ਹੋਇਆ ਕਰਦੇ ਸਨ। ਤਿੰਨੇ ਰਲਕੇ ਸੈਕਸ ਰੈਕਟ ਚਲਾਉਂਦੇ ਸਨ। ਪਰ ਬਾਅਦ ਵਿਚ ਪੈਸੇ ਅਤੇ ਵੱਡਪਣ ਨੂੰ ਲੈ ਕੇ ਵਿਵਾਦ ਹੋਣ ‘ਤੇ ਤਿੰਨੇ ਵੱਖ ਹੋ ਗਏ। ੨੦੦੮ ਵਿਚ ਪੁਲਿਸ ਨੇ ਬਾਬੇ ਦੇ ਗੁਰਗਿਆਂ ਦੀ ਮਦਦ ਨਾਲ ਹੀ ਸੋਨੂੰ ਨੂੰ ਫੜਿਆ ਸੀ। ਹਾਲਾਂਕਿ ਸੋਨੂੰ ਦੇ ਮੁਤਾਬਕ ਜਿਸ ਸੈਕਸ ਰੈਕਟ ਨੇ ਉਸਨੂੰ ਫਸਾਇਆ, ਉਹੀ ਹੁਣ ਬਾਬੇ ਨੂੰ ਫਸਾ ਰਿਹਾ ਹੈ।
ਇੱਛਾਧਾਰੀ ਬਾਬੇ ਸਿ਼ਵਮੂਰਤ ਦਿਵੇਦੀ ਦੇ ਸੈਕਸ ਰੈਕਟ ਵਿਚ ਕਈ ਟੀਵੀ ਅਭਿਨੇਤਰੀਆਂ ਅਤੇ ਆਈਟਮ ਗਰਲਜ਼ ਵੀ ਸ਼ਾਮਲ ਸਨ। ਦਿੱਲੀ ਦੀ ਕੋਰਟ ਨੇ ਦਿਵੇਦੀ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੂੰ ਇਸ ਬਾਬੇ ਦੀ ਇਕ ਡਾਇਰੀ ਵਿਚ ਕਈ ਲੜਕੀਆਂ ਅਤੇ ਵੱਡੇ ਪੁਲਿਸ ਅਧਿਕਾਰੀਆਂ ਦਾ ਪਤਾ ਚਲਿਆ ਹੈ। ਇਸ ਡਾਇਰੀ ਵਿਚ ਬਕਾਇਦਾ ਕਾਲ ਗਰਲਜ਼ ਦਾ ਵਰਕ ਚਾਰਟ ਬਣਿਆ ਹੋਇਆ ਹੈ। ਜਿਸ ਤੋਂ ਇਹ ਪਤਾ ਚਲਦਾ ਹੈ ਕਿ ਕਿਸ ਲੜਕੀ ਨੂੰ ਕਿੰਨਾ ਪੈਸਾ ਦਿੱਤਾ ਗਿਆ ਹੈ। ਨਾਲ ਹੀ ਕਿਸ ਦਿਨ ਕਿਸਨੇ ਕੰਮ ਕੀਤਾ ਹੈ।
ਦੂਜੇ ਪਾਸੇ, ਪਾਖੰਡੀ ਸਾਧ ਕਮੇਟੀ ਵੀ ਬਣਾਈ ਗਈ ਹੈ। ਜਿਸ ਵਿਚ ਰਾਮਦੇਵ ਨੂੰ ਵੀ ਸ਼ਾਮਲ ਕੀਤਾ ਗਿਆ। ਇਹ ਕਮੇਟੀ ਦੇਸ਼ ਵਿਚ ਫੈਲੇ ਪਾਖੰਡੀ ਸਾਧਾਂ ਦੀ ਪੋਲ ਖੋਲ੍ਹਕੇ ਉਨ੍ਹਾਂ ਨੂੰ ਜਨਤਾ ਦੇ ਸਾਹਮਣੇ ਲਿਆਵੇਗੀ। ਜਿ਼ਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਛਾਧਾਰੀ ਬਾਬੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਸਦੇ ਇਸ ਰੈਕਟ ਵਿਚ ਲੜਕੀਆਂ ਨੂੰ ਲਾਲਚ ਦੇਕੇ ਜਾਂ ਬਹਿਲਾ ਫੁਸਲਾ ਕੇ ਵੀ ਸ਼ਾਮਲ ਕੀਤਾ ਜਾਂਦਾ ਸੀ। ਹੁਣ ਤੱਕ ਇਸ ਸਾਧ ਦੇ ਖਿਲਾਫ਼ ਪੰਜ ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਚੋਂ ਦੋ ਮਾਮਲਿਆਂ ਵਿਚ ਅਦਾਲਤ ਵਲੋਂ ਉਸਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਹਾਲਾਂਕਿ ਦੱਖਣੀ ਦਿੱਲੀ ਦੇ ਡੀਸੀਪੀ ਐਚਜੀਐਸ ਧਾਲੀਵਾਲ ਵਲੋਂ ਬਾਬੇ ਕੋਲੋਂ ਮਿਲੀ ਡਾਇਰੀ ਵਿਚ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦੇ ਨੰਬਰ ਮਿਲਣ ਤੋਂ ਇਨਕਾਰ ਕੀਤਾ ਹੈ। ਧਾਲੀਵਾਲ ਨੇ ਦਸਿਆ ਕਿ ਸਾਧ ਦੀ ਡਾਇਰੀ ਚੋਂ ਕੁਝ ਹਾਈਪ੍ਰੋਫਾਈਲ ਲੋਕਾਂ ਦੇ ਨੰਬਰ ਵੀ ਮਿਲੇ ਹਨ। ਹੁਣ ਇਹ ਪਤਾ ਲਾਇਆ ਜਾਣਾ ਹੈ ਕਿ ਕਿਤੇ ਇਹ ਲੋਕ ਉਸਦੇ ਗਾਹਕ ਤਾਂ ਨਹੀਂ ਸਨ