This option will reset the home page of Nava Panga Online restoring closed widgets and categories.

Reset Nava Panga Online homepage

ਲੇਖਕ ਦੇ ਕਥਨਾਂ ਅਤੇ ਅਮਲਾਂ ਵਿੱਚ ਵੱਡਾ ਅੰਤਰ :- ਅੰਮ੍ਰਿਤਸਰ ਦਲ, ਲਾਸਟ ਸਨਸੈੱਟ: ਰਾਈਜ਼ ਐਂਡ ਫਾਲ ਆਫ ਦਾ ਲਾਹੌਰ ਦਰਬਾਰ” ਦੇ

ਫਤਿਹਗੜ੍ਹ ਸਾਹਿਬ,  ਮਾਰਚ (ਗੁਰਿੰਦਰਜੀਤ ਸਿੰਘ ਪੀਰਜੈਨ) :- “ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਲਿਖੀ ਇੰਗਲਿਸ਼ ਵਿੱਚ ਤਾਜ਼ਾ ਕਿਤਾਬ ਦਾ ਲਾਸਟ ਸਨਸੈੱਟ: ਰਾਈਜ਼ ਐਡ ਫਾਲ ਆਫ ਦਾ ਲਾਹੌਰ ਦਰਬਾਰ (ਠਹੲ ਼ਅਸਟ ੁੰਨਸੲਟ: ੍ਰਸਿੲ ਅਨਦ ਾਂਅਲਲ ਟਹੲ ਼ਅਹੋਰੲ ਧਅਰਬਅਰ) ਨੂੰ ਕੱਲ੍ਹ ਮਿਤੀ 14 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 17 ਦੇ ਤਾਜ ਹੋਟਲ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਨ੍ਹਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦੇ ਉੱਚੇ-ਸੁੱਚੇ ਇਖਲਾਕ ਵਾਲੀਆਂ ਸਮਾਜਿਕ ਬਰਾਬਰਤਾ ਤੇ ਇਨਸਾਫ ਪਸੰਦ ਖੁਬੀਆਂ ਦਾ ਵਰਣਨ ਕਰਦੇ ਹੋਏ ਉਸ ਸਮੇਂ ਦੇ ਸਿੱਖ ਰਾਜ ਦੀ ਹੋਈ ਚੜ੍ਹਤ ਅਤੇ ਫਿਰ ਨਿਘਾਰ ਦੇ ਕਾਰਨਾਂ ਨੂੰ ਉਜਾਗਰ ਕਰਨ ਦੀਆਂ ਅੱਛੀਆਂ ਗੱਲਾਂ ਤਾਂ ਕੀਤੀਆਂ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ “ਕਹਿਣੀ ਅਤੇ ਕਰਨੀ” ਭਾਵ ਅਮਲਾਂ ਵਿੱਚ ਬਹੁਤ ਵੱਡਾ ਅੰਤਰ ਹੈ। ਬੇਸੱ਼ਕ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਰਾਜ ਸੰਬੰਧੀ ਕਿਤਾਬ ਲਿਖਣ ਦਾ ਉੱਦਮ ਕੀਤਾ ਹੈ, ਪਰ ਇਹ ਕਿਤਾਬ ਲਿਖਦੇ ਹੋਏ ਉਨ੍ਹਾ ਦਿਲ-ਦਿਮਾਗ ਤੇ ਰੂਹ ਦਿੱਲੀ ਫਿਰਦੀ ਹੈ ਅਤੇ ਗੱਲ ਉਹ ਸਿੱਖ ਰਾਜ ਖਾਲਿਸਤਾਨ ਦੀ ਦਿਖਾਵੇ ਮਾਤਰ ਕਰ ਰਹੇ ਹਨ। ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਕਥਨੀ ਅਤੇ ਕਰਨੀ ਦੇ ੳੁੱਚ ਦਰਜੇ ਦੇ ਇਖਲਾਕੀ ਬਾਦਸ਼ਾਹ ਸਨ ਅਤੇ ਉਨ੍ਹਾ ਵਿੱਚ ਬਹੁਤ ਵੱਡੀ ਦ੍ਰਿੜਤਾ ਸੀ। ਇਹੀ ਕਾਰਨ ਹੈ ਕਿ ਉਨ੍ਹਾ ਨੇ ਸਿੱਖ ਰਾਜ (ਖਾਲਿਸਤਾਨ) ਦੀਆਂ ਜੜ੍ਹਾਂ ਕਾਬੁਲ, ਕੰਧਾਰ, ਅਫਗਾਨਿਸਤਾਨ, ਲਾਹੌਰ, ਪਿਸ਼ਾਵਰ, ਜੰਮੂ ਕਸ਼ਮੀਰ ਤੱਕ ਫੈਲਾਈਆ।”

ਇਹ ਵਿਚਾਰ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਹੋਈ ਇਕੱਤਰਤਾ ਜਿਸ ਵਿੱਚ ਸਰਬ ਸ਼੍ਰੀ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਭਾਈ ਰਾਮ ਸਿੰਘ, ਜਥੇਦਾਰ ਸੁਰਿੰਦਰ ਸਿੰਘ ਅਕਾਲਗੜ੍ਹ ਬੋਰਾਂ ਸਦਰ ਏ ਖਾਲਿਸਤਾਨ, ਇਕਬਾਲ ਸਿੰਘ ਟਿਵਾਣਾ, ਪ੍ਰੋ: ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਿੰਦਰਪਾਲ ਸਿੰਘ ਧਨੌਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਅਨੂਪ ਸਿੰਘ ਸੰਧੂ, ਵਰਿੰਦਰ ਸਿੰਘ ਮਾਨ ਯੂਥ ਪ੍ਰਧਾਨ ਅਤੇ ਸਮੁੱਚੀ ਸੀਨੀਅਰ ਲੀਡਰਸਿ਼ਪ ਵਿੱਚ ਉੱਭਰ ਕੇ ਸਾਹਮਣੇ ਆਏ। ਉਨ੍ਹਾ ਕਿਹਾ ਕਿ ਕਿਸੇ ਸਿਆਸੀ ਆਗੂ, ਬੁੱਧੀਜੀਵੀ ਜਾਂ ਲੇਖਕ ਵੱਲੋਂ ਸਟੇਜਾਂ ਉੱਤੇ ਖੜੇ ਹੋੇ ਕੇ ਅਤੇ ਆਪਣੇ ਦੁਆਰਾ ਲਿਖੀਆਂ ਜਾਣ ਵਾਲੀਆਂ ਲਿਖਤਾਂ ਵਿੱਚ ਉੱਚ ਦਰਜੇ ਦੀਆਂ ਗੱਲਾਂ ਕਰਨਾ ਇੱਕ ਕਥਨ ਹੈ ਅਤੇ ਉਨ੍ਹਾ ਗੱਲਾਂ ਉੱਤੇ ਆਪਣੇ ਜੀਵਨ ਵਿੱਚ ਅਮਲ ਕਰਨਾ ਦੂਸਰੀ ਗੱਲ ਹੈ। ਜੇਕਰ ਅਜਿਹੇ ਆਗੂ ਜਾਂ ਲੇਖਕ ਕਹਿਣੀ ਅਤੇ ਕਰਨੀ ਦੇ ਪੂਰਨ ਹੋਣ ਫਿਰ ਤਾਂ ਉਸਦੇ ਬਚਨ ਅਤੇ ਲਿਖੇ ਅਲਫਾਂਜਾਂ ਦਾ ਇਤਿਹਾਸਿਕ ਤੇ ਸਮਾਜਿਕ ਤੌਰ ‘ਤੇ ਅਰਥ ਭਰਪੂਰ ਮਹੱਤਵ ਹੁੰਦਾ ਹੈ। ਪਰ ਜੇਕਰ ਉਸਦੀ ਕਹਿਣੀ ਕੁਝ ਹੋਵੇ ਅਤੇ ਅਮਲ ਹੋਰ ਹੋਣ ਤਾਂ ਅਜਿਹੇ ਲੋਕ ਸਮਾਜ ਅਤੇ ਲੋਕਾਈ ਨੂੰ ਧੋਖਾ ਹੀ ਦੇ ਰਹੇ ਹੁੰਦੇ ਹਨ ਅਤੇ ਅਜਿਹੇ ਆਗੂਆਂ ਜਾਂ ਲੇਖਕਾਂ ਦੀ ਜ਼ਮੀਰ ਦਿਨ ਵਿੱਚ ਇੱਕ ਵਾਰ ਨਹੀਂ ਕਈ ਕਈ ਵਾਰ ਮਰਦੀ ਹੈ। ਅਜਿਹੇ ਆਗੂ ਜਾਂ ਲੇਖਕ ਕਿਸੇ ਵੀ ਸਮਾਜ ਦਾ ਕੁਝ ਵੀ ਸਵਾਰਨ ਦੇ ਸਮਰੱਥ ਨਹੀਂ ਹੋ ਸਕਦੇ।

ਆਗੂਆਂ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਲਿਖੀ ਆਪਣੀ ਕਿਤਾਬ ਵਿੱਚ ਗੱਲਾਂ ਤਾਂ ਉੱਚੇ-ਸੁੱਚੇ ਤੇ ਦ੍ਰਿੜਤਾ ਅਤੇ ਸੰਜੀਦਗੀ ਭਰੇ ਸਿੱਖੀ ਇਖਲਾਕ ਦੀਆਂ ਕੀਤੀਆਂ ਗਈਆਂ ਹਨ। ਜਿਸਦੀ ਅਸੀਂ ਸ਼ਲਾਘਾ ਕਰਦੇ ਹਾਂ, ਪਰ ਉਨ੍ਹਾਂ ਦੇ ਆਪ ਦੇ ਅਮਲ ਉਨ੍ਹਾ ਦੀ ਅਸਲ ਤਸਵੀਰ ਪੇਸ਼ ਕਰਦੇ ਹਨ ਕਿ 1 ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਸਿੱਖ ਕੌਮ ਦੀ ਮਹਾਨ ਸੰਸਥਾ ਉੱਤੇ ਸਿੱਖ ਕੌਮ ਨਾਲ “ਅੰਮ੍ਰਿਤਸਰ ਐਲਾਨਨਾਮੇ” ਦਾ ਪ੍ਰਣ ਕਰਕੇ ਅਤੇ ਸੋਹਾਂ ਚੁੱਕ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਨੂੰ ਪਿੱਠ ਦੇ ਚੁੱਕੇ ਹਨ। ਸ: ਸੁਰਜੀਤ ਸਿੰਘ ਬਰਨਾਲਾ ਤਾਮਿਲਨਾਡੂ ਦੀ ਗਵਰਨਰੀ ਲੈ ਕੇ, ਪ੍ਰੋ: ਮਨਜੀਤ ਸਿੰਘ ਚੇਅਰਮੈਨੀ ਲੈ ਕੇ, ਜਥੇਦਾਰ ਜਗਦੇਵ ਸਿੰਘ ਤਲਵੰਡੀ ਆਪਣੇ ਲੜਕਿਆਂ ਲਈ ਚੁੱਪ ਰਹਿਣ ਵਿੱਚ ਹੀ ਖੁਸ਼ ਹਨ ਅਤੇ ਕਰਨਲ ਜਸਮੇਰ ਸਿੰਘ ਬਾਲਾ ਕਿਸੇ ਧੂੜ ਵਿੱਚ ਗੁਆਚ ਚੁੱਕੇ ਹਨ।

ਕੈਪਟਨ ਅਮਰਿੰਦਰ ਸਿੰਘ ਤੇ ਹੋਰ ਅੰਮ੍ਰਿਤਸਰ ਐਲਾਨਨਾਮੇ ‘ਤੇ ਪ੍ਰਣ ਕਰਦੇ ਹੋਏ।

ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਤਾਂ ਇੱਕ ਸਾਫ ਚਿੱਟੀ ਚਾਦਰ ਵਾਂਗ ਪਾਕ ਸੀ ਅਤੇ ਉਨ੍ਹਾਂ ਵੱਲੋ ਇਨਸਾਨੀ ਤੇ ਸਮਾਜਿਕ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਦੀ ਕਾਰਵਾਈ, ਕਿਸੇ ਨਾਲ ਵੀ ਬਦਲੇ ਦੀ ਭਾਵਨਾ ਨਾ ਰੱਖਣਾ ਅਤੇ ਆਪਣੇ ਵੱਲੋਂ ਹੋਈ ਭੁੱਲ ਨੂੰ ਮਹਿਸੂਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀਆਂ ਕਾਰਵਾਈਆਂ ਉਨ੍ਹਾਂ ਦੇ ਉੱਚੇ-ਸੁੱਚੇ ਇਖਲਾਕ ਅਤੇ ਕੌਮ ਪੱਖੀ ਦ੍ਰਿੜਤਾ ਭਰੇ ਨਜ਼ਰੀਏ ਨੂੰ ਪ੍ਰਤੱਖ ਰੂਪ ਵਿੱਚ ਸਪੱਸ਼ਟ ਕਰਦੀਆਂ ਹਨ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਜੇਕਰ ਸਿਆਸੀ ਜੀਵਨ ਉੱਤੇ ਨਿਰਪੱਖਤਾ ਨਾਲ ਝਾਤ ਮਾਰੀ ਜਾਵੇ ਤਾਂ ਉਹ ਕਦੀ ਕਾਂਗਰਸ, ਕਦੀ ਅਕਾਲੀ ਅਤੇ ਕਦੀ ਫਿਰ ਕਾਂਗਰਸ ਵਾਰ ਵਾਰ ਪਾਰਟੀਆਂ ਬਦਲਦੇ ਰਹੇ ਹਨ। ਆਪਣੇ ਸਿਆਸੀ ਵਿਰੋਧੀਆਂ ਬਾਦਲ ਦਲੀਆਂ ਵਿਰੁੱਧ ਤਾਕਤ ਦੀ ਦੁਰਵਰਤੋਂ ਕਰਕੇ ਉਨ੍ਹਾ ਨੂੰ ਦਿਮਾਗੀ ਤੇ ਸਰੀਰਿਕ ਤੋਰ ‘ਤੇ ਤਸੀਹੇ ਦਿੰਦੇ ਰਹੇ ਹਨ। ਜਦੋਂ ਕਿ ਭਾਜਪਾ ਦੇ ਗੈਰ ਇਖਲਾਕੀ ਲੋਕਾਂ ਨਾਲ ਅੰਦਰੂਨੀ ਸਾਂਝ ਰੱਖਦੇ ਰਹੇ ਹਨ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ ਦੀ ਮੌਕਾਪ੍ਰਸਤੀ ਵਾਲੀ ਸੋਚ ਉੱਤੇ ਅਮਲ ਕਰਦੇ ਰਹੇ ਹਨ। ਉਨ੍ਹਾ ਕਿਹਾ ਕਿ ਅਜਿਹੇ ਆਗੂ ਕਿਸੇ ਸੂਬੇ ਜਾਂ ਉੱਥੋ ਦੇ ਨਿਵਾਸੀਆਂ ਦੀ ਅਗਵਾਈ ਕਰਨ ਦੇ ਕਦੀ ਵੀ ਸਮਰੱਥ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜੋ ਇਨਸਾਨ ਆਪਣੇ ਦੁਨਿਆਵੀਂ ਰੁਤਬਿਆਂ ਤੇ ਸਿਆਸੀ-ਦੁਨਿਆਵੀਂ ਲਾਲਸਾਵਾਂ ਦਾ ਗੁਲਾਮ ਹੋਵੇ, ਅਜਿਹਾ ਇਨਸਾਨ ਆਪਣੀ ਕੌਮ ਤੇ ਸੂਬੇ ਪ੍ਰਤੀ ਕਦੀ ਵੀ ਸੰਜੀਦਾ ਅਤੇ ਇਮਾਨਦਾਰ ਨਹੀਂ ਹੋ ਸਕਦੇ। ਇਸ ਲਈ ਕਦੀ ਦਿੱਲੀ ਤੇ ਕਦੀ ਤਾਜ ਹੋਟਲ ਚੰਡੀਗੜ੍ਹ ਵਿਖੇ ਉਪਰੋਕਤ ਕਿਤਾਬਾਂ ਰਲੀਜ਼ ਕਰਨ ਦਾ ਢੌਂਗ ਰਚ ਕੇ ਸਿੱਖ ਕੌਮ ਜਾਂ ਪੰਜਾਬ ਸੂਬੇ ਨੂੰ ਕੋਈ ਸਾਰਥਕ ਨਤੀਜੇ ਨਹੀਂ ਦੇ ਸਕਦੇ। ਅਜਿਹੇ ਆਗੂਆਂ ਜਾਂ ਲੇਖਕਾਂ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਹੋਰ ਵੀ ਵਧੇਰੇ ਸੁਚੇਤ ਰਹਿਣਾ ਪਵੇਗਾ।

  • Share/Bookmark