This option will reset the home page of Nava Panga Online restoring closed widgets and categories.

Reset Nava Panga Online homepage

ਮਾਰਚ ਦੇ ਅੰਤ ਤੱਕ ਘਟੇਗੀ ਮਹਿੰਗਾਈ

ਕੋਲਕਾਤਾ,  ਮਾਰਚ  (ਨ.ਨ. ਸ.)-ਖੁਰਾਕ ਵਸਤੂਆਂ ਅਤੇ ਲੋੜੀਂਦੇ ਉਤਪਾਦਾਂ ਦੀਆਂ ਕੀਮਤਾਂ ਇਸ ਮਹੀਨੇ ਦੇ ਅੰਤ ਤੋਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਪ੍ਰਧਾਨ ਸੀ. ਰੰਗਾਰਾਜਨ ਨੇ ਅੱਜ ਇਹ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਖੁਰਾਕ ਪਦਾਰਥਾਂ ਦੀਆਂ ਉਚੀਆਂ ਕੀਮਤਾਂ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ ਅਤੇ ਇਹ ਕਦਮ ਸਪਲਾਈ ਕਰਕੇ ਹੈ, ਪਰ ਸੰਤੋਸ਼ ਦੀ ਗੱਲ ਇਹ ਹੈ ਕਿ ਸਰਕਾਰ ਦੇ ਕੋਲ ਖੁਰਾਕ ਪਦਾਰਥਾਂ ਦਾ ਭੰਡਾਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੇ ਸੰਕੇਤ ਹਨ ਕਿ ਰਬੀ ਦੀ ਫਸਲ ਚੰਗੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਜ਼ਿਆਦਾ ਖੁਰਾਕ ਜਾਰੀ ਕੀਤੇ ਜਾਣ ਨਾਲ ਕੀਮਤਾਂ ਵਿਚ ਕਮੀ ਆਵੇਗੀ। ਆਰਥਿਕ ਵਾਧੇ ਦਰ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਦੇਸ਼ ਦੀ ਜੀ.ਡੀ.ਪੀ. ਦੀ ਵਾਧਾ ਦਰ 8 ਤੋਂ 9 ਫੀਸਦੀ ਰਹੇਗੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਅਗਲੇ ਵਿੱਤੀ ਸਾਲ ਵਿਚ ਵਪਾਰ ਅਤੇ ਪੂੰਜੀ ਪ੍ਰਵਾਹ ਵਿਚ ਸੁਧਾਰ ਹੋਵੇਗਾ।

  • Share/Bookmark