ਭਾਰਤ ‘ਤੇ ਕਬਜ਼ਾ ਕਰਨਾ ਚਾਹੁੰਦੈ ਲਸ਼ਕਰ
ਵਾਸਿੰਗਟਨ, 13 ਮਾਰਚ (ਨ.ਨ. ਸ.) : ਕਸ਼ਮੀਰ ਮਸਲਾ ਸੁਲਝ ਜਾਣ ‘ਤੇ ਵੀ ਲਸ਼ਕਰ ਭਾਰਤ ਅਤੇ ਪੱਛਮੀ ਦੇਸ਼ਾਂ ਦੇ ਖਿਲਾਫ਼ ਅਤਿਵਾਦੀ ਸਰਗਰਮੀਆਂ ਨਹੀਂ ਰੋਕੇਗਾ। ਅਮਰੀਕੀ ਮਾਹਿਰਾਂ ਦੀ ਇੱਕ ਅਹਿਮ ਮੀਟਿੰਗ ਵਿਚ ਇਹ ਚਿੰਤਾ ਪ੍ਰਗਟ ਕੀਤੀ ਗਈ ਹੈ। ਮਾਹਿਰਾਂ ਨੇ ਇਹ ਚਿੰਤਾ ਵੀ ਪ੍ਰਗਟ ਕੀਤੀ ਕਿ ਜੇਕਰ ਕਸ਼ਮੀਰ ਮਸਲਾ ਜਿਵੇਂ ਜਿਵੇਂ ਸੁਲਝ ਵੀ ਜਾਂਦਾ ਹੈ ਤਾਂ ਵੀ 26/11 ਮੁੰਬਈ ਹਮਲਿਆਂ ਅਤੇ ਭਾਰਤੀ ਸੰਸਦ ਉਤੇ ਹਮਲਿਆਂ ਦਾ ਦੋਸ਼ੀ ਲਸ਼ਕਰ ਆਪਣੀ ਨਾਪਾਕਿ ਹਰਕਤਾਂ ਤੋਂ ਬਾਜ ਨਹੀਂ ਆਵੇਗਾ। ਮਾਹਿਰਾਂ ਦੇ ਅਨੁਸਾਰ ਲਸ਼ਕਰ ਦਾ ਮਕਸਦ ਕੇਵਲ ਕਸ਼ਮੀਰ ਮੁੱਦਾ ਨਹੀਂ ਬਲਕਿ ਕੁਝ ਹੋਰ ਹੀ ਹੈ। ਉਹ ਪੂਰੇ ਪਾਕਿਸਤਾਨ ‘ਤੇ ਕਬਜ਼ਾ ਚਾਹੁੰਦਾ ਹੈ। ਪਾਕਿਸਤਾਨੀ ਫੌਜ ਦੀ ਖ਼ੁਫੀਆ ਏਜੰਸੀ ਆਈ. ਐਸ. ਆਈ. ਨੇ ਲਸ਼ਕਰ ਨੂੰ ਕਸ਼ਮੀਰ ਵਿਚ ਅਤਿਵਾਦ ਫੈਲਾਉਣ ਲਈ ਤਿਆਰ ਕੀਤਾ ਸੀ, ਪਰ ਮੂਲ ਰੂਪ ਵਿਚ ਕਸ਼ਮੀਰ ਦੇ ਲਈ ਤਿਆਰ ਕੀਤੇ ਗਏ ਇਸ ਅਤਿਵਾਦੀ ਸੰਗਠਨ ਦਾ ਨਿਸ਼ਾਨਾ ਕੁਝ ਹੋਰ ਹੀ ਹੈ। ਲਸ਼ਕਰ ਜਿਹੇ ਤਕਰੀਬਨ 21 ਸੰਗਠਨ ਵਿਸ਼ਵ ਭਰ ਵਿਚ ਅਤਿਵਾਦ ਫੈਲਾ ਕੇ ਪੱਛਮੀ ਸਭਿਆਤਾਵਾਂ ਦੇ ਖਿਲਾਫ਼ ਕੰਮ ਕਰ ਰਹੇ ਹਨ। ਮਾਹਿਰਾਂ ਅਨੁਸਾਰ ਕਸ਼ਮੀਰ ਘਾਟੀ ਵਿਚ ਅਤਿਵਾਦ ਫੈਲਾ ਰਹੇ ਲੋਕ ਕਸ਼ਮੀਰੀ ਨਹੀਂ, ਜਿਨ੍ਹਾਂ ਕਸ਼ਮੀਰੀਆਂ ਨੂੰ ਅਸਲੀਅਤ ਵਿਚ ਆਪਣੇ ਅਧਿਕਾਰਾਂ ਦੇ ਲਈ ਲੜਨਾ ਚਾਹੀਦਾ ਹੈ, ਉਹ ਤਾਂ ਚੁੱਪ ਹਨ, ਬਲਕਿ ਕੁਝ ਹੋਰ ਸੰਗਠਨ ਉਥੇ ਹਿੰਸਾ ਫੈਲਾਅ ਰਹੇ ਹਨ ਜੋ ਕਿ ਇੱਕ ਅਜੀਬ ਗੱਲ ਹੈ। ਅਮਰੀਕੀ ਮਾਹਿਰਾਂ ਨੇ ਦੱਸਿਆ ਕਿ ਦਸੰਬਰ 2006 ਵਿਚ ਮੁਸ਼ਰਫ ਨੇ ਬਿਆਨ ਦਿੱਤਾ ਸੀ ਕਿ ਕਸ਼ਮੀਰ ਮਸਲਾ ਸੁਲਝ ਜਾਵੇ ਤਾਂ ਅਤਿਵਾਦ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਮੁਸ਼ਰਫ਼ ਦੇ ਦੋਹਾਂ ਦੇਸ਼ਾਂ ਦੇ ਕਸ਼ਮੀਰੀ ਹਿੱਸੇ ਵਿਚ ਇੱਕ ਸਾਂਝੀ ਸੰਪਰਕ ਪ੍ਰਣਾਲੀ ਬਣਾਉਣ ਦਾ ਵੀ ਸੁਝਾਅ ਦਿੱਤਾ ਸੀ। ਮੁਸ਼ਰਫ ਨੇ ਇਹ ਵੀ ਕਿਹਾ ਸੀ ਕਿ ਕਸ਼ਮੀਰ ਨੂੰ ਵੰਡਦੀ ਲਾਈਨ ਆਫ਼ ਕੰਟਰੋਲ ਨੂੰ ਖ਼ਤਮ ਕਰਕੇ ਬਿਨ੍ਹਾਂ ਰੁਕਾਵਟ ਸੀਮਾ ਪਾਰ ਆਵਾਜਾਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਵਿਚ ਹਾਜ਼ਰ ਮਾਹਿਰਾਂ ਦੇ ਅਨੁਸਾਰ ਅਤਿਵਾਦ ਦਾ ਕੋਈ ਹੱਲ ਨਹੀਂ ਹੋ ਸਕਦਾ