ਜ਼ਰਦਾਰੀ ਦੀ ‘ਸ਼ੱਟ ਅੱਪ’ ਨੇ ਪਾਕਿਸਤਾਨ ਵਿੱਚ ਯੂਟੀਊਬ ਬੰਦ ਕਰਵਾ ਦਿੱਤੀ
ਪਾਕਿਸਤਾਨੀ ਕੁੱਝ ਘੰਟਿਆਂ ਤੋਂ ਬੜੇ ਗ਼ੁੱਸੇ ਵਿਚ ਹਨ ਕਿਉਂ ਜੇ ਸਰਕਾਰ ਨੇ ਆਸਿਫ਼ ਜ਼ਰਦਾਰੀ ਦੀ ਇਕ ਵਿਡੀਓ ਨੂੰ ਲੋਕਾਂ ਤੀਕਰ ਅਪੜਨ ਤੋਂ ਡੱਕਣ ਲਈ ਮਸ਼ਹੂਰ ਵਿਡੀਓ ਵੈਬ ਸਾਈਟ ਯੋਟੀਵਬ ਤੇ ਰੋਕ ਲਾ ਦਿੱਤੀ ਹੈ। ਇਸ ਵਿਡੀਓ ਵਿਚ ਸਦਰ ਜ਼ਰਦਾਰੀ ਇਕ ਭਰੇ ਮਜਮੇ ਵਿਚ ਲੋਕਾਂ ਨੂੰ ਖ਼ਿਤਾਬ ਕਰ ਰਹੇ ਹਨ ਤੇ ਲੋਕਾਂ ਨੂੰ ਬੜੇ ਗ਼ੁੱਸੇ ਨਾਲ ‘ਸ਼ੱਟ ਅੱਪ’ ਆਖਦੇ ਹਨ।
ਪਾਕਿਸਤਾਨ ਟੈਲੀ ਕਮੀਵਨੀਕੀਸ਼ਨ ਅਥਾਰਟੀ ਵੱਲੋਂ ਯੋਟੀਵਬ ਤੇ ਰੋਕ ਲੱਗਣ ਮਗਰੋਂ ਲੋਕਾਂ ਨੇ ਇਹ ਵਿਡੀਓ ਦੂਜਿਆਂ ਤੀਕਰ ਅਪੜਾਉਣ ਦੇ ਹੋਰ ਰਾਹ ਲੱਭ ਲਏ ਹਨ ਜਿਹਦੇ ਵਿੱਚ ਲੋਕੀ ਇਸ ‘ਸ਼ੱਟ ਅੱਪ’ ਵਿਡੀਓ ਨੂੰ ਟੋਟਰ ਅਤੇ ਫ਼ੀਸ ਬੁੱਕ ਰਾਹੀਂ ਇਕ ਦੂਜੇ ਨੂੰ ਵਿਖਾ ਰਹੇ ਹਨ। ਕੁੱਝ ਲੋਕਾਂ ਇਸ ਵਿਡੀਓ ਦੇ ‘ਰੀ ਮਿਕਸ’ ਬਣਾ ਕੇ ਪਿੱਛੇ ਅਮਿਤਾਭ ਬੱਚਨ ਦੇ ਇਕ ਗਾਣੇ ‘ਸ਼ੱਟ ਉਪ’ ਦੀ ਟੇਪਾਂ ਚਲਾ ਦਿੱਤੀਆਂ ਹਨ।
ਇਕ ਮਸ਼ਹੂਰ ਰਸਾਲੇ ਦੇ ਐਡੀਟਰ ਆਦਿਲ ਨਜਮ ਦਾ ਆਖਣਾ ਹੈ ਪਈ ਜੇ ਇਹ ਵਿਡੀਓ ਅਸਲੀ ਹੈ, (ਜਿਹੜੀ ਕਿ ਅਸਲੀ ਨਜ਼ਰ ਆ ਰਹੀ ਹੈ) ਤੇ ਇਹ ਬੜੀ ਹੈਰਾਨੀ ਅਤੇ ਹਰਖ ਵਾਲੀ ਗੱਲ ਹੈ। ਇਹੋ ਜਹਿਆ ਵਰਤਾਰਾ ਕਿਸੇ ਵੀ ਸਿਆਸਤਦਾਨ ਲਈ ਬੜੀ ਨਮੋਸ਼ੀ ਵਾਲੀ ਗੱਲ ਹੈ ਤੇ ਉਚੇਚਾ ਜਦੋਂ ਉਹ ਸਿਆਸਤਦਾਨ ਕਿਸੇ ਮੁਲਕ ਦਾ ਪ੍ਰਧਾਨ ਵੀ ਹੋਵੇ।
ਵੱਖੋ ਵਖ ਸਾਈਟਾਂ ਤੇ ਲੱਗੀ ਹੋਈ ਇਸ ਵਿਡੀਓ ਬਾਰੇ ਲੋਕੀ ਆਪਣੇ ਆਪਣੇ ਵਿਚਾਰ ਦੱਸ