ਆਈ ਐੱਸ ਆਈ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੂੰ ਹਿੰਦੁਸਤਾਨ ਵਿਚ ਅੱਤਵਾਦ ਖਿਲਾਰਨ ਲਈ ਵਰਤ ਰਹੀ ਹੈ:
ਚੜ੍ਹਦੇ ਪੰਜਾਬ ਵਿੱਚ ਅਹਿਮ ਆਗੂਆਂ ਅਤੇ ਇਮਾਰਤਾਂ ਦੇ ਰਾਖੀ ਪ੍ਰਬੰਧ ਇਸ ਰਿਪੋਰਟ ਮਗਰੋਂ ਕਰੜੇ ਕਰ ਦਿੱਤੇ ਗਏ ਹਨ ਪਈ ਇਕ ਵਖਰੇਵਾਂ ਪਸੰਦ ਸਿੱਖ ਸੱਥ ਜਿਹਦੀਆਂ ਜੜਾਂ ਪਾਕਿਸਤਾਨ ਵਿੱਚ ਹਨ ਅਮਰੀਕਾ ਅਤੇ ਹਿੰਦੁਸਤਾਨ ਵਿੱਚੋਂ ਰਜ਼ਾ ਕਾਰ ਭਰਤੀ ਕਰ ਰਹੀ ਹੈ ਤਾਂ ਜੇ ਚੜ੍ਹਦੇ ਪੰਜਾਬ ਵਿੱਚ ਅੱਤ ਵਾਦੀ ਕਾਰਵਾਈਆਂ ਕੀਤੀਆਂ ਜਾ ਸਕਣ।
ਹਿੰਦੁਸਤਾਨੀ ਵਸੀਲਿਆਂ ਦਾ ਆਖਣਾ ਹੈ ਪਈ ਆਈ ਐੱਸ ਆਈ ਦੇ ਬੰਦਿਆਂ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੋਹਰੀ ਵਧਾਵਾ ਸਿੰਘ ਵਿਚਕਾਰ ਪਿਛਲੇ ਦਸੰਬਰ ਵਿਚ ਇਕ ਮਿਲਣੀ ਹੋਈ ਸੀ ਜਿਹਦੇ ਕਾਰਨ ਹਿੰਦੁਸਤਾਨੀ ਏਜੰਸੀਆਂ ਵਿਚ ਖ਼ਤਰੇ ਦੀਆਂ ਟੱਲੀਆਂ ਖੜਕ ਗਈਆਂ ਹਨ।
ਇਕ ਹਿੰਦੁਸਤਾਨੀ ਉਚ ਪੱਧਰੀ ਇੰਟੈਲੀ ਜਿਣਸ ਵਸੀਲੇ ਦਾ ਆਖਣਾ ਹੈ ਪਈ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਵਧਾਵਾ ਸਿੰਘ ਪੰਜਾਬ ਤੋਂ ਰਜ਼ਾਕਾਰਾਂ ਦੀਆਂ ਡੋਰੀਆਂ ਹਲਾ ਰਿਹਾ ਹੈ ਅਤੇ ਨਾਲੋ ਨਾਲ ਉਹਨੇ ਅਮਰੀਕਾ ਵਿੱਚੋਂ ਵੀ ਰਜ਼ਾਕਾਰ ਭਰਤੀ ਕਰਨ ਦਾ ਕੰਮ ਛੋਹਿਆ ਹੈ ਜਿਹੜੇ ਮਲਾਇਸ਼ੀਆ ਅਤੇ ਸਿੰਗਾਪੁਰ ਰਾਹੀਂ ਹਿੰਦੁਸਤਾਨ ਅੱਪੜ ਸਕਦੇ ਹੋਣ।
ਇਸ ਸੱਥ ਦੇ ਨਿਸ਼ਾਨੇ ਤੇ ਆਉਣ ਵਾਲੇ ਉਚ ਪੱਧਰੀ ਬੰਦਿਆਂ ਵਿਚ ਚੜ੍ਹਦੇ ਪੰਜਾਬ ਦੇ ਵਜ਼ੀਰ ਆਅਲਾ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਅਸੰਬਲੀ ਮੈਂਬਰ ਰੁਨੀਤ ਸਿੰਘ ਬਿੱਟੂ ਦੱਸੇ ਜਾਂਦੇ ਹਨ।