This option will reset the home page of Nava Panga Online restoring closed widgets and categories.

Reset Nava Panga Online homepage

ਪੱਤਰਕਾਰ ਜਰਨੈਲ ਸਿੰਘ ‘ਤੇ ਜਾਨਲੇਵਾ ਹਮਲਾ

ਨਵੀਂ ਦਿੱਲੀ, 10 ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਪੀ. ਚਿਦੰਬਰਮ ‘ਤੇ ਜੁੱਤਾ ਸੁੱਟਣ ਵਾਲੇ ਪੱਤਰਕਾਰ ਜਰਨੈਲ ਸਿੰਘ ਉਤੇ ਅੱਜ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋਸ਼ੀ ਸੱਜਣ ਕੁਮਾਰ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਪੀੜਤ ਪਰਿਵਾਰਾਂ ਦੇ ਸਮਰਥਨ ਵਿਚ ਆਪਣਾ ਰੋਸ ਪ੍ਰਗਟ ਕਰਨ ਪੁੱਜੇ ਸਨ। ਇਕ ਲਿਖਤੀ ਬਿਆਨ ਵਿਚ ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੱਜਣ ਕੁਮਾਰ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਖੜ੍ਹੇ ਸਨ ਤਾਂ ਆਤਮਾ ਸਿੰਘ ਲੁਬਾਣਾ ਜਿਸ ਦੇ ਖ਼ਿਲਾਫ਼ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਗਵਾਹਾਂ ਨੂੰ ਦੋਸ਼ੀ ਨੇਤਾਵਾਂ ਦੇ ਪੱਖ ਵਿਚ ਪੈਸਾ ਦੇ ਕੇ ਗਵਾਹ ਖਰੀਦਣ ਦੇ ਦੋਸ਼ ਹਨ, ਨੇ ਆਪਣੇ ਸਮਰਥਕਾਂ ਨਾਲ ਮੈਨੂੰ ਘੇਰ ਲਿਆ ਅਤੇ ਧੱਕਾ ਮੁੱਕੀ ਕੀਤੀ ਅਤੇ ਗਾਲ੍ਹਾਂ ਕੱਢੀਆਂ। ਇਹ ਵਿਅਕਤੀ ਪਹਿਲਾਂ ਵੀ ਦੋਸ਼ੀਆਂ ਦੀ ਸ਼ਹਿ ‘ਤੇ ਗਵਾਹਾਂ ਨੂੰ ਤੰਗ ਕਰਦਾ ਆ ਰਿਹਾ ਹੈ ਅਤੇ ਅੱਜ ਉਨ੍ਹਾਂ ਦੀ ਸ਼ਹਿ ‘ਤੇ ਮੇਰੇ ‘ਤੇ ਜਾਨਲੇਵਾ ਹਮਲਾ ਕਰਵਾਇਆ। ਉਨ੍ਹਾਂ ਕਿਹਾ ਕਿ ਮੈਨੂੰ ਇਨ੍ਹਾਂ ਦੋਸ਼ੀਆਂ ਤੋਂ ਜਾਨ, ਮਾਲ ਦਾ ਖਤਰਾ ਹੈ। ਘਟਨਾ ਮੌਕੇ ਪੁਲਿਸ ਵਾਲੇ ਵੀ ਮੌਜੂਦ ਸਨ। ਜਰਨੈਲ ਸਿੰਘ ਨੇ ਦੱਸਿਆ ਕਿ ਮੇਰੇ ‘ਤੇ ਹੋਏ ਹਮਲੇ ਮਗਰੋਂ ਪੁਲਿਸ ਮੈਨੂੰ ਚੌਂਕੀ ਲੈ ਗਏ। ਜਰਨੈਲ ਸਿੰਘ ਨੇ ਮੰਗ ਕੀਤੀ ਕਿ ਉਪਰੋਕਤ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਜਰਨੈਲ ਸਿੰਘ ਨੇ ਕੜਕੜਡੁੰਮਾ ਚੌਂਕੀ ‘ਚ ਮਾਮਲਾ ਦਰਜ ਕਰਵਾ ਦਿੱਤਾ ਹੈ

  • Share/Bookmark