This option will reset the home page of Nava Panga Online restoring closed widgets and categories.

Reset Nava Panga Online homepage

‘ਚੀਨੀ ਖਿਡੌਣਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣਾ ਅਸੰਭਵ’

ਨਵੀਂ ਦਿੱਲੀ ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਦੇਸ਼ ‘ਚ ਵਿਕ ਰਹੇ ਚੀਨ ਦੇ ਖਿਡੌਣਿਆਂ ਵਿਚ ਖਤਰਨਾਕ ਰਸਾਇਣ ਥੈਲੇਟ ਦੀ ਮਾਤਰਾ ਕੰਟਰੋਲ ਕਰਨ ਦਾ ਸਰਕਾਰ ਕੋਲ ਫ਼ਿਲਹਾਲ ਕੋਈ ਤਰੀਕਾ ਨਹੀਂ ਹੈ। ਵਣਜ ਅਤੇ ਉਦਯੋਗ ਮੰਤਰੀ ਜਯੋਤੀਰਾਦਿੱਤਿਯ ਸਿੰਧਿਆ ਨੇ ਅੱਜ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ ਕਿ ਸਰਕਾਰ ਕੋਲ ਅਜਿਹੇ ਮਾਪਦੰਡ ਫ਼ਿਲਹਾਲ ਨਹੀਂ ਹਨ, ਜਿਨ੍ਹਾਂ ਰਾਹੀਂ ਖਿਡੌਣਿਆਂ ਵਿਚ ਇਸ ਰਸਾਇਣ ਦੀ ਮਾਤਰਾ ਦਾ ਪਤਾ ਚਲ ਸਕੇ। ਇਸ ਸਮੱਸਿਆ ਨਾਲ ਨਜਿੱਠਣ ਲਈ ਇਸ ਸਮੇਂ ਸਿਰਫ਼ ਇਹ ਹੀ ਕਿਹਾ ਜਾ ਸਕਦਾ ਹੈ ਕਿ ਖਿਡੌਣਿਆਂ ਦੀ ਲਾਜ਼ਮੀ ਰਜਿਸਟਰੇਸ਼ਨ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਗ਼ੈਰ ਸਰਕਾਰੀ ਜਥੇਬੰਦੀ ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਰਮੈਂਟ ਨੇ ਹਾਲ ਹੀ ਵਿਚ ਖੋਜ ਕਰਕੇ ਇਹ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਲਿਆਂਦਾ ਸੀ ਕਿ ਚੀਨ ਦੇ ਬਣੇ ਖਿਡੌਣਿਆਂ ਵਿਚ ਖਤਰਨਾਕ ਰਸਾਇਣ ਥੈਲੇਟ ਮੌਜੂਦ ਹੈ

  • Share/Bookmark