This option will reset the home page of Nava Panga Online restoring closed widgets and categories.

Reset Nava Panga Online homepage

20 ਹਜ਼ਾਰ ਰਿਸ਼ਵਤ ਲੈਂਦੇ ਦਬੋਚੇ

ਜਗਰਾਉਂ :  ਮਾਰਚ

ਬਿਜਲੀ ਬੋਰਡ ਦੇ ਸਥਾਨਕ ਦਫਤਰ ਦੇ ਇਕ ਜੇਈ ਅਤੇ ਸਹਾਇਕ ਲਾਈਨਮੈਨ ਨੂੰ ਅੱਜ ਲੁਧਿਆਣਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ। ਡੀਐਸਪੀ ਗੁਰਚਰਨ ਸਿੰਘ ਦੀ ਅਗਵਾਈ ‘ਚ ਵਿਜੀਲੈਂਸ ਵੱਲੋਂ ਮਾਰੇ ਗਏ ਛਾਪੇ ‘ਚ ਜੇਈ ਜੀਤ ਲਾਲ ਭਾਟੀਆ ਅਤੇ ਸਹਾਇਕ ਲਾਈਨਮੈਨ ਅੰਮ੍ਰਿਤਪਾਲ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਕਾਬੂ ਕੀਤਾ ਗਿਆ। ਵਿਜੀਲੈਂਸ ਟੀਮ ਛਾਪੇ ਮਗਰੋਂ ਦੋਹਾਂ ਮੁਲਾਜ਼ਮਾਂ ਨੂੰ ਆਪਣੇ ਨਾਲ ਲੈ ਗਈ। ਪਰ ਇਸ ਤੋਂ ਪਹਿਲਾਂ ਇਸ ਟੀਮ ਨੇ ਜੇਈ ਦੇ ਬਿਜਲੀ ਬੋਰਡ ਕਲੋਨੀ ਸਥਿਤ ਘਰ ‘ਚ ਵੀ ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਪਿੰਡ ਕਾਉਂਕੇ ਕਲਾਂ ਦੇ ਰਹਿਣ ਵਾਲੇ ਬਲਜੀਤ ਸਿੰਘ ਦੇ ਘਰ ਬਿਜਲੀ ਦਾ ਮੀਟਰ ਕਿਸੇ ਕਾਰਨ ਟੁੱਟ ਗਿਆ ਸੀ। ਚੈਕਿੰਗ ਕਰਨ ਗਏ ਇਸ ਜੇਈ ਨੇ ਜੁਰਮਾਨਾ ਪਾਉਣ ਦੀ ਗੱਲ ਆਖੀ ਜਦਕਿ ਪਰਿਵਾਰ ਬੇਕਸੂਰ ਹੋਣ ਦੀ ਦੁਹਾਈ ਪਾਉਂਦਾ ਰਿਹਾ।

ਮਾਮਲਾ ਰਫਾ-ਦਫਾ ਕਰਨ ਲਈ ਚਾਲੀ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਅਤੇ 20 ਹਜ਼ਾਰ ਰੁਪਏ ‘ਚ ਸੌਦਾ ਪੱਕਾ ਹੋ ਗਿਆ। ਅੱਜ ਜਦੋਂ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਦਿੱਤੀ ਜਾ ਰਹੀ ਸੀ ਤਾਂ ਵਿਜੀਲੈਂਸ ਟੀਮ ਨੇ ਦੋਹਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਡੀਐਸਪੀ ਗੁਰਚਰਨ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਦੋਹਾਂ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

  • Share/Bookmark