This option will reset the home page of Nava Panga Online restoring closed widgets and categories.

Reset Nava Panga Online homepage

… ਆਖਿਰ ਪਾਸ ਹੋਇਆ ਮਹਿਲਾ ਬਿੱਲ

05AP100308013612ਭਾਰੀ ਹੰਗਾਮੇ ਦੌਰਾਨ ਹੱਕ ’ਚ ਮਿਲਿਆ 186 ਮੈਂਬਰਾਂ ਦਾ ਬਹੁਮਤ

ਨਵੀਂ ਦਿੱਲੀ, -14 ਸਾਲਾਂ ਤੋਂ ਲਟਕਿਆ ਆ ਰਿਹਾ ਮਹਿਲਾ ਰਾਖਵਾਂਕਰਨ ਬਿੱਲ ਆਖਿਰ ਅੱਜ ਰਾਜਸਭਾ ’ਚ ਦੋ ਤਿਹਾਈ ਬਹੁਮਤ ਦੇ ਨਾਲ ਪਾਸ ਹੋ ਹੀ ਗਿਆ। ਬਿੱਲ ਦੇ ਸਮਰਥਨ ’ਚ 186 ਅਤੇ ਵਿਰੋਧ ’ਚ ਇੱਕ ਵੋਟ ਪਿਆ। ਰਾਜ ਸਭਾ ਦੇ ਸਭਾਪਤੀ ਹਾਮਿਦ ਅੰਸਾਰੀ ਨੇ ਜਿਵੇਂ ਹੀ ਮਹਿਲਾ ਰਾਖਵਾਂਕਰਨ ਬਿੱਲ ’ਤੇ ਬਹਿਸ ਦੇ ਖ਼ਤਮ ਹੋਣ ਅਤੇ ਵੋਟਿੰਗ ਦੀ ਘੋਸ਼ਣਾ ਕੀਤੀ ਤਾਂ ਬੀ. ਐਸ. ਪੀ. ਦੇ ਸਤੀਸ਼ ਮਿਸਰਾ ਨੇ ਕਿਹਾ ਉਨ੍ਹਾਂ ਦੀ ਪਾਰਟੀ ਦੇ ਸੁਝਾਵਾਂ ਨੂੰ ਬਿੱਲ ’ਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਵਜ੍ਹਾ ਨਾਲ ਉਨ੍ਹਾਂ ਦੀ ਪਾਰਟੀ ਵੋਟਿੰਗ ’ਚ ਹਿੱਸਾ ਨਹੀਂ ਲਵੇਗੀ। ਇਸ ਤੋਂ ਬਾਅਦ ਬੀ.ਐਸ. ਪੀ. ਨੇ ਸੰਸਦ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਸੰਸਦ ਦੇ ਦੋਵਾਂ ਸਦਨਾਂ ’ਚ ਅੱਜ ਦੂਸਰੇ ਦਿਨ ਵੀ ਹੰਗਾਮਾ ਹੋਇਆ। ਬਿੱਲ ਨੂੰ ਵਿਰੋਧੀਆਂ ਨੇ ਦੋਵਾਂ ਸਦਨਾਂ ’ਚ ਹੰਗਾਮੇ ਦੇ ਕਾਰਨ ਬੰਦ ਕਰਨਾ ਪਿਆ ਰਾਜ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ। ਇਸ ’ਚ ਲੋਕ ਸਭਾ ’ਚ ਵੀ ਲਾਲੂ ਪ੍ਰਸਾਦ ਯਾਦਵ ਨੇ ਰੌਲਾ ਪਾ ਲਿਆ, ਜਿਸ ਨਾਲ ਲੋਕ ਸਭਾ ਨੂੰ ਵੀ ਬੰਦ ਕਰਨਾ ਪਿਆ।

ਉੱਧਰ ਖ਼ਬਰ ਹੈ ਕਿ ਸੋਨੀਆਂ ਗਾਂਧੀ ਚਾਹੁੰਦੀ ਹੈ ਕਿ ਮਹਿਲਾ ਬਿੱਲ ’ਤੇ ਅੱਜ ਹੀ ਵੋਟਿੰਗ ਕਰਵਾ ਕੇ ਬਿੱਲ ਨੂੰ ਪਾਸ ਕਰਵਾ ਦਿੱਤਾ ਜਾਵੇ। ਪਰ ਇਸ ਤੋਂ ਪਹਿਲਾਂ ਬਿੱਲ ’ਤੇ ਸਹਿਮਤੀ ਬਣਾਉਣ ਲਈ ਸਰਕਾਰ ਵਿਰੋਧੀਆਂ ਨੂੰ ਮਨਾਉਣ ’ਚ ਲੱਗੀ ਰਹੀ। ਮੰਗਲਵਾਰ ਨੂੰ ਸਵੇਰੇ ਲਾਲੂ, ਮੁਲਾਇਮ ਅਤੇ ਜੀ. ਡੀ. ਯੂ ਦੇ ਸ਼ਰਦ ਯਾਦਵ ਨੇ ਪ੍ਰਧਾਨ ਮੰਤਰੀ ਦੇ ਗ੍ਰਹਿ ਵਿਖੇ ਜਾ ਕਿ ਪੀ. ਐਮ. ਨਾਲ ਗੱਲਬਾਤ ਕੀਤੀ। ਪਰ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ। ਬੈਠਕ ਤੋਂ ਬਾਅਦ ਸ਼ਰਦ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬਿੱਲ ਨੂੰ ਲੈ ਕੇ ਆਪਣੇ ਮਤਭੇਦਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੇ ਨਾਲ ਮੌਜੂਦ ਸਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਹ ਮਹਿਲਾਵਾਂ ਦੇ ਰਾਖਵੇਂਕਰਨ ਦਾ ਵਿਰੋਧ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ’ਤੇ ਪੂਰੀ ਬਹਿਸ ਹੋਣੀ ਚਾਹੀਦੀ ਹੈ। ਲਾਲੂ ਯਾਦਵ ਨੇ ਬਿੱਲ ’ਤੇ ਸਹਿਮਤੀ ਬਣਾਉਣ ਲਈ ਆਲ ਪਾਰਟੀ ਮੀਟਿੰਗ ਦੀ ਵੀ ਮੰਗ ਕੀਤੀ। ਉੱਧਰ, ਬੀ. ਜੇ. ਪੀ. ਨੇ ਬਿੱਲ ਨੂੰ ਲੈ ਕੇ ਆਪਣਾ ਨਵਾਂ ਸਟੈਂਡ ਲਿਆ ਹੈ। ਬੀ. ਜੇ. ਪੀ. ਨੇ ਬਿੱਲ ’ਤੇ ਚਰਚਾ ਕਰਵਾਉਣ ’ਤੇ ਹੀ ਸਰਕਾਰ ਦਾ ਸਾਥ ਦੇਣ ਦੀ ਗੱਲਬਾਤ ਕੀਤੀ ਹੈ। ਪ੍ਰਣਬ ਨੇ ਬੀ.ਜੇ. ਪੀ. ਨਾਲ ਬਹਿਸ ’ਤੇ ਜ਼ੋਰ ਨਾ ਪਾਉਣ ਦੀ ਅਪੀਲ ਕੀਤੀ। ਬੀ.ਜੇ². ਪੀ. ਨੇ ਕਾਂਗਰਸ ’ਤੇ ਬਿੱਲ ਨੂੰ ਲਟਕਾਉਣ ਦਾ ਦੋਸ਼ ਵੀ ਲਗਾਇਆ ਹੈ। ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਜਰੀ ਨੇ ਕਿਹਾ ਕਿ ਸਰਕਾਰ ਨੇ ਬਿੱਲ ਨੂੰ ਜਿਸ ਤਰੀਕੇ ਨਾਲ ਰਾਜ ਸਭਾ ’ਚ ਵੋਟਿੰਗ ਲਈ ਪੇਸ਼ ਕੀਤਾ ਉਸ ’ਤੇ ਉਨ੍ਹਾਂ ਨੂੰ ਖੇਦ ਹੈ ਕਿ ਤ੍ਰਿਣਮੂਲ ਨੇ ਸਾਂਸਦ ’ਚ ਬਿੱਲ ’ਤੇ ਵੋਟਿੰਗ ’ਚ ਹਿੱਸਾ ਨਹੀਂ ਲਿਆ। ਰਾਜ ਸਭਾ ’ਚ ਮਹਿਲਾ ਰਾਖਵਾਂਕਰਨ ਬਿੱਲ ’ਤੇ ਬਹਿਸ ਹੋਈ। ਬੀ. ਜੇ.ਪੀ. ਕਾਂਗਰਸ ਅਤੇ ਸੀ.ਪੀ. ਐਮ. ਨੇ ਬਿੱਲ ਦਾ ਸਮਰਥਨ ਕੀਤਾ। ਦੂਸਰੇ ਪਾਸੇ ਬੀ. ਐਸ. ਪੀ. ਨੇ ਬਿੱਲ ਦਾ ਵਿਰੋਧ ਕੀਤਾ ਹੈ। ਬੀ. ਐਸ. ਪੀ. ਨੇਤਾ ਸਤੀਸ਼ ਮਿਸ਼ਰਾ ਨੇ ਕਿਹਾ ਕਿ ਇਸ ’ਚ ਦਲਿਤ ਮਹਿਲਾਂ ਦਾ ਖਿਆਲ ਨਹੀਂ ਰੱਖਿਆ ਗਿਆ।

ਮਹਿਲਾ ਰਾਖਵੇਂਕਰਨ ਬਿੱਲ ’ਤੇ ਸੋਮਵਾਰ ਨੂੰ ਰਾਜ ਸਭਾ ’ਚ ਹੰਗਾਮਾ ਕਰਨ ਵਾਲੇ 7 ਸੰਸਦਾਂ ਨੂੰ ਬਜਟ ਸੈਸ਼ਨ ਤੱਕ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਸਸਪੈਂਡ ਕੀਤੇ ਗਏ ਸੰਸਦਾਂ ’ਚ ਕਮਾਲ ਅਖ਼ਤਰ, ਐਜਾਜ਼ ਅਲੀ, ਸੁਭਾਸ਼ ਯਾਦਵ, ਨੰਦਕਿਸ਼ੋਰ ਯਾਦਵ, ਵੀਰਪਾਲ ਸਿੰਘ, ਆਮੀਰ ਆਲਮ ਅਤੇ ਸਾਬਿਰ ਅਲੀ ਦਾ ਨਾਮ ਸ਼ਾਮਲ ਹੈ। ਉੱਧਰ, ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਫਿਰ ਬੰਦ ਕਰ ਦਿੱਤਾ ਗਿਆ। ਰਾਜ ਸਭਾ ਨੂੰ 3 ਅਤੇ ਲੋਕਸਭਾ ਨੂੰ 4 ਵਜੇ ਤੱਕ ਬੰਦ ਕਰਨਾ ਪਿਆ।

ਰਾਜ ਸਭਾ ਦੀ ਕਾਰਵਾਈ 3 ਫਿਰ ਸ਼ੁਰੂ ਹੋਈ ਸਸਪੈਂਡ ਕੀਤੇ ਗਏ ਆਰ. ਜੇ. ਡੀ. ਅਤੇ ਐਸ. ਪੀ. ਦੇ ਸੰਸਦਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੰਸਦ ਮਹਿਲਾ ਰਾਖਵੇਂਕਰਨ ਬਿੱਲ ਨੂੰ ਦਲਿਤ ਅਤੇ ਮੁਸਲਿਮ ਵਿਰੋਧੀ ਦੱਸਦੇ ਹੋਏ ਨਾਅਰੇਬਾਜ਼ੀ ਕਰ ਰਹੇ ਸਨ। ਇਸ ਤੋਂ ਕਾਫ਼ੀ ਸਮੇਂ ਤੱਕ ਸੰਸਦ ਦੀ ਕਾਰਵਾਈ ਰੁਕੀ ਰਹੀ। ਸਸਪੈਂਡ ਕੀਤੇ ਗਏ ਸੱਤਾਂ ਸੰਸਦਾਂ ਨੂੰ ਮਾਰਸ਼ਲ ਦੀ ਮਦਦ ਨਾਲ ਸਦਨ ’ਚ ਬਾਹਰ ਭੇਜਿਆ ਗਿਆ। ਸਦਨ ’ਚ ਅਨੁਸ਼ਾਸ਼ਨ ਬਣਾਈ ਰੱਖਣ ਲਈ 50 ਮਾਰਸ਼ਲਾਂ ਨੁੂੰ ਤਾਇਨਾਤ ਕੀਤਾ ਗਿਆ। ਸਸਪੈਂਡ ਕੀਤੇ ਗਏ ਮੈਂਬਰਾਂ ਇੱਕ ਐਸ. ਪੀ. ਦੇ ਕਮਾਲ ਅਖ਼ਤਰ ਨੇ ਪੀਣ ਲਈ ਪਾਣੀ ਮੰਗਿਆ ਅਤੇ ਫਿਰ ਗਲਾਸ ਤੋੜ ਕੇ ਖੁੱਦ ਨੂੰ ਜਖ਼ਮੀ ਕਰਨ ਦੀ ਕੋਸ਼ਿਸ਼ ਕੀਤੀ।

  • Share/Bookmark