This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਸਿੱਖਿਆ ਬੋਰਡ ਵੱਲੋਂ ਉਤਰ ਪੱਤਰੀਆਂ ਦੇ ਮੁਲਾਂਕਣ ਦਾ ਕੰਮ ਵੀ ਠੇਕੇ ‘ਤੇ

ਮੁਲਾਜ਼ਮਾਂ ‘ਤੇ ਛਾਂਟੀ ਦੀ ਤਲਵਾਰ ਲਟਕੀ

ਮੋਹਾਲੀ :  ਮਾਰਚ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਪਿਊਟਰਾਈਜ਼ਡ ਕਰਨ ਦੀ ਆੜ ‘ਚ ਸਿੱØਖਿਆ ਬੋਰਡ ਦੇ ਕੰਮ ਕਾਜ ਨੂੰ ਠੇਕੇ ‘ਤੇ ਦੇ ਕੇ ਬੋਰਡ ਦੇ ਸਟਾਫ ਦੀ ਛਾਂਟੀ ਕਰਨ ਦੀਆਂ ਤਿਆਰੀਆ ਅਰੰਭੀਆਂ ਗਈਆਂ ਹਨ। ਪਹਿਲਾਂ ਨਤੀਜਾ ਤਿਆਰ ਕਰਨ ਦਾ ਕੰਮ ਹੀ ਦਿਲੀ ਦੀਆਂ ਕੰਪਿਊਟਰ ਫਰਮਾਂ ਨੂੰ ਦਿੱਤਾ ਸੀ, ਪਰ ਹੁਣ ਸਿੱØਖਿਆ ਬੋਰਡ ਵੱਲੋਂ ਨਤੀਜਿਆਂ ਸਬੰਧੀ ਲੀਕੇਜ਼ ਨੂੰ 100 ਫੀਸਦੀ ਰੋਕਣ ਦੀ ਆੜ ‘ਚ ਗੁਪਤ ਸ਼ਾਖਾ ਦਾ ਸਾਰਾ ਕੰਮ ਵੀ ਕੰਪਿਊਟਰ ਫਰਮਾਂ ਨੂੰ ਠੇਕੇ ਉਤੇ ਦੇ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ।

ਸਿੱਖਿਆ ਬੋਰਡ ਨੂੰ ਇਸ ਨਾਲ ਪਹਿਲਾਂ ਕੀਤੇ ਠੇਕੇ ਤੋਂ 1.25 ਪ੍ਰਤੀ ਵਿਦਿਆਰਥੀ ਵਾਧੂ ਅਦਾਇਗੀ ਕਰਨੀ ਪਵੇਗੀ। ਕੰਪਿਊਟਰ ਫਰਮਾਂ ਨੂੰ ਪਹਿਲੇ ਕੀੇਤੇ ਠੇਕੇ ਅਨੁਸਾਰ ਦਸਵੀਂ ਦੀ ਪ੍ਰੀਖਿਆ ਲਈ 9.40 ਪੈਸੇ ਪ੍ਰਤੀ ਵਿਦਿਆਰਥੀ, ਬਾਰ੍ਹਵੀਂ ਦੀ ਪ੍ਰੀਖਿਆ ਲਈ 10 ਰੁਪਏ ਪ੍ਰਤੀ ਵਿਦਿਆਰਥੀ ਅਤੇ ਓਪਨ ਸਕੂਲ ਦੀ ਦਸਵੀਂ ਦੀ ਪ੍ਰੀਖਿਆ ਲਈ 10.70 ਅਤੇ ਬਾਰ੍ਹਵੀਂ ਦੀ ਪ੍ਰੀਖਿਆ ਲਈ 11.70 ਪੈਸੇ ਦੇਣ ਦਾ ਇਕਰਾਰਨਾਮਾ ਕੀਤਾ ਹੋਇਆ ਹੈ।

ਇਸ ਸਾਲ ਦਸਵੀਂ ਦੀ ਪ੍ਰੀਖਿਆ ਵਿੱਚ ਲੱਗਭੱਗ 3.78 ਹਜ਼ਾਰ ਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਲੱਗਭੱਗ 3.37 ਹਜ਼ਾਰ ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਗੁਪਤ ਸ਼ਾਖਾ ਦੇ ਕੰਮ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ ਕਿ ਜਿਹੜੀਆਂ ਫਰਮਾਂ ਕੋਲ ਪਹਿਲਾਂ ਨਤੀਜਾ ਤਿਆਰ ਕਰਨ ਦਾ ਬਾਰ੍ਹਵੀਂ ਦਾ ਕੰਮ ਹੈ, ਉਸ ਨੂੰ ਦਸਵੀਂ ਦਾ ਕੰਮ ਅਲਾਟ ਕੀਤਾ ਗਿਆ ਹੈ। ਜਿਹੜੀ ਫਰਮ ਕੋਲ ਬਾਰਵੀਂ ਦਾ ਕੰਮ ਹੈ ਉਸ ਨੂੰ ਦਸਵੀਂ ਦਾ ਕੰਮ ਅਲਾਟ ਕੀਤਾ ਗਿਆ ਹੈੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਇਸ ਸਾਲ ਦੀਆਂ ਪ੍ਰੀਖਿਆਵਾਂ ਵਿੱਚ ਇਕ ਵਿਸ਼ੇਸ ਕਿਸਮ ਦੀ ਉਤਰ ਪੱਤਰੀ ਵਰਤੀ ਗਈ ਹੈ, ਜਿਸ ਨੂੰ ਪੁੂਰਾ ਕੰਪਿਊਟਰਾਇਜ਼ਡ ਕੀਤਾ ਗਿਆ ਹੈ। ਉਤਰ ਪੱਤਰੀ ਦੇ ਪਹਿਲੇ ਪੰਨੇ ਦੇ ਦੋ ਭਾਗ ਬਣਾਏ ਗਏ ਹਨ, ਅੱਧੇ ਹਿੱਸੇ ਵਿੱਚ ਵਿਦਿਆਰਥੀ ਆਪਣਾ ਰੋਲ ਨੰਬਰ, ਨਾਂ ਅਤੇ ਹੋਰ ਵੇਰਵੇ ਦਰਜ ਕਰੇਗਾ ਅਤੇ ਅੱਧਾ ਹਿੱਸਾ ਉਤਰ ਪੱਤਰੀ ਦੇ ਨਾਲ ਹੀ ਰਹੇਗਾ। ਕੰਪਿਊਟਰ ਫਰਮ ਵੱਲੋਂ ਉਤਰ ਪੱਤਰੀ ਦਾ ਅੱਧਾ ਹਿੱਸਾ ਪਾੜ ਕੇ ਰੱਖ ਲਿਆ ਜਾਵੇਗਾ। ਇਸ ਉੱਤੇ ਇਕ ਬਾਰ ਕੋਰਡ ਲਾ ਦਿਤਾ ਜਾਵੇਗਾ, ਜਿਸ ਦਾ ਇਕ ਹਿੱਸਾ ਉਤਰ ਪੱਤਰੀ ਦੇ ਨਾਲ ਰਹੇਗਾ ਤੇ ਇਕ ਹਿੱਸਾ ਬਾਕੀ ਅੱਧੇ ਹਿੱਸੇ ਉਤੇ ਜਿਸ ਉਤੇ ਵਿਦਿਆਰਥੀ ਦੇ ਵੇਰਵੇ ਹੋਣਗੇ, ਚਿਪਕਾ ਦਿੱਤਾ ਜਾਵੇਗਾ। ਇਸ ਦੀ ਇਕ ਸੀਡੀ ਤਿਆਰ ਕਰਕੇ ਸਿੱØਖਿਆ ਬੋਰਡ ਦੇ ਚੇਅਰਮੈਨ ਨੂੰ ਦੇ ਦਿੱਤੀ ਜਾਵੇਗੀ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੀਆਂ ਹੱਲ ਕੀਤੀਆਂ ਗਈਆਂ ਉਤਰ ਪੱਤਰੀਆਂ ਜ਼ਿਲ੍ਹੇਵਾਰ ਇਕੱਠੀਆਂ ਕਰਕੇ 250-250 ਦੇ ਬੰਡਲ ਬਣਾ ਕੇ ਸਿੱØਖਿਆ ਬੋਰਡ ਦੀ ਗੁਪਤ ਸ਼ਾਖਾ ਨੂੰ ਦੇ ਦਿੱਤੇ ਜਾਣਗੇ, ਜੋ ਕਿ ਇਨ੍ਹਾਂ ਨੂੰ ਮੁਲਾਂਕਣ ਲਈ ਨਿਰਧਾਰਤ ਕੇਂਦਰਾਂ ਤੇ ਭੇਜੇਗਾ। ਤਿਆਰ ਕੀਤੇ ਬੰਡਲਾਂ ਦੇ ਕੋਰਡ ਅਨੁਸਾਰ ਹੀ ਨੰਬਰ ਸੂਚੀਆਂ ਵੀ ਭੇਜੀਆਂ ਜਾਣਗੀਆਂ। ਇਨ੍ਹਾਂ ਨੰਬਰ ਸੂਚੀਆਂ ਤੇ ਵਿਦਿਆਰਥੀਆਂ ਵੱਲੋਂ ²ਪ੍ਰਾਪਤ ਅੰਕ ਦਰਜ ਕੀਤੇ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਨ੍ਹਾਂ ਨੰਬਰ ਸੂਚੀਆਂ ਨੂੰ ਕੋਰਡ ਵਾਇਜ਼ ਤਿਆਰ ਕੀਤੀ ਸੀਡੀ ਨਾਲ ਨਹੀਂ ਮਿਲਾਇਆ ਜਾਂਦਾ ਉਸ ਸਮੇਂ ਤੱਕ ਇਹ ਪਤਾ ਨਹੀਂ ਚੱਲੇਗਾ ਕਿ ਕਿਸ ਰੋਲ ਨੰਬਰ ਨੇ ਕਿੰਨੇ ਨੰਬਰ ਪ੍ਰਾਪਤ ਕੀਤੇ ਹਨ, ਇਹ ਕੰਮ ਕੇਵਲ ਨਤੀਜਾ ਘੋਸ਼ਿਤ ਕਰਨ ਤੋਂ ਇਕ ਦਿਨ ਪਹਿਲਾਂ ਹੀ ਕੀਤਾ ਜਾਵੇਗਾ ।

ਇਸ ਸਬੰਧੀ ਸਿੱØਖਿਆ ਬੋਰਡ ਦੇ ਮੀਤ ਪ੍ਰਧਾਨ ਕਮ ਸਕੱਤਰ ਸੁਰੇਸ਼ ਕੁਮਾਰ ਟੰਡਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅੱਜ ਦਾ ਯੁਗ ਕੰਪਿਉਟਰ ਦਾ ਯੁੱਗ ਹੈ, ਇਸ ਲਈ ਸਿੱØਖਿਆ ਬੋਰਡ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਬੱਚਿਆਂ ਨੂੰ ਵਧੀਆ ਨਤੀਜੇ ਦੇਣ ਲਈ ਇਹ ਫੈਸਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੁਪਤ ਕੋਡ ਲਗਾਉਣ ਦਾ ਫ਼ੈਸਲਾ ਨਤੀਜੇ ਦੀ 100 ਫ਼ੀਸਦੀ ਲੀਕੇਜ਼ ਨੂੰ ਰੋਕਣ ਅਤੇ ਪਰਚੇ ਕਿਹੜੇ ਕੇਂਦਰ ਵਿੱਚ ਮੁਲਾਂਕਣ ਲਈ ਗਏ ਹਨ, ਦੀ ਵਿਧੀ ਨੂੰ ਪੂਰਨ ਰੂਪ ਵਿੱਚ ਗੁਪਤ ਰੱਖਣ ਲਈ ਕੀਤਾ ਗਿਆ ਹੈ। ਇਹ ਪੁੱਛੇ ਜਾਣ ‘ਤੇ ਇਕ ਇਸ ਨਾਲ ਕਰਮਚਾਰੀਆਂ ਦੀ ਛਾਂਟੀ ਨਹੀਂ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਇਸ ਨਾਲ ਕਰਮਚਾਰੀਆਂ ਦੀ ਛਾਂਟੀ ਨਹੀਂ ਹੋਵੇਗੀ , ਸਰਕਾਰ ਵੱਲੋਂ ਨਵੀਂ ਭਰਤੀ ਤੇ ਪਹਿਲਾਂ ਹੀ ਰੋਕ ਲਗਾਈ ਗਈ ਹੈ। ਇਸ ਲਈ ਕੰਪਿਊਟਰ ਨੂੰ ਕੰਮ ਦੇਣ ਦਾ ਅਸਰ ਜਿਹੜੀਆਂ ਸਖਾਵਾਂ ਵਿੱਚ ਪਵੇਗਾ ਉਥੇ ਕੰਮ ਕਰਦੇ ਸਟਾਫ਼ ਨੂੰ ਪ੍ਰੀਖਿਆਵਾਂ ਸ਼ਖਾਵਾਂ ਵਿੱਚ ਭੇਜਿਆ ਜਾਵੇਗਾ, ਜਿੱਥੇ ਪਹਿਲਾਂ ਹੀ ਸਟਾਫ਼ ਦੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਸ਼ਖਾਵਾਂ ਸਿੱØਖਿਆ ਬੋਰਡ ਦਾ ਮਹੱਤਵਪੂਰਨ ਅੰਗ ਹੈ ਤੇ ਸਿੱØਖਿਆ ਬੋਰਡ ਦੀ ਕਾਰਗੁਜ਼ਾਰੀ ਵੀ ਬਹੁਤੀ ਇਨ੍ਹਾਂ ‘ਤੇ ਨਿਰਭਰ ਕਰਦੀ ਹੈ।

  • Share/Bookmark