This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਭਾਜਪਾ ਆਗੂ ਦਸ਼ੀ ਦੇ ਕਤਲ ਕੇਸ ਵਿੱਚ ਵਿਦੇਸ਼ ਤੋਂ ਆਏ 2 ਦੋਸ਼ੀਆਂ ਸਮੇਤ 6 ਗ੍ਰਿਫਤਾਰ, ਅਸਲ੍ਹਾ ਅਤੇ ਸਕਰਾਪਿਓ ਗੱਡੀ ਬਰਾਮਦ

ਪੁਰਾਣੀ ਰੰਜਿਸ਼ ਕਰਕੇ ਇੰਗਲੈਂਡ ਵਿੱਚੋਂ ਬਣਾਈ ਮੁੱਖ ਦੋਸ਼ੀ ਨੇ ਯੋਜਨਾ

ਇੱਕ ਸਾਜਿਸ਼ਕਰਤਾ ਇੰਗਲੈਂਡ ਵਿੱਚ ਮੌਜ਼ੂਦ ,ਕਤਲ ਵਿਚ ਸ਼ਾਰਪ ਸ਼ੂਟਰ ਵੀ ਸ਼ਾਮਿਲ

ਭਾਜਪਾ ਆਗੂ ਸੁਦਰਸ਼ਨ ਢਿੱਲੋਂ ਦੇ ਕਤਲ ਸਬੰਧੀ ਪਰਦਾਫਾਸ਼ ਕਰਨ ਮੋਕੇ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਸ.ਪੀ ਕਪੂਰਥਲਾ ਸ਼੍ਰੀ ਰਾਮ ਸਿੰਘ ਉਨ੍ਹਾਂ ਦੇ ਨਾਲ ਡੀ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਹੋਰ ਪੁਲਿਸ ਅਧਿਕਾਰੀ।

ਫਗਵਾੜਾ,9 ਮਾਰਚ ( )-ਭਾਜਪਾ ਆਗੂ ਸੁਦਰਸ਼ਨ ਢਿੱਲੋਂ ਦੇ ਕਤਲ ਕੇਸ ਦਾ ਪਰਦਾਫਾਸ਼ ਕਰਦੇ ਹੋਏ ਵਿੱਚ ਫਗਵਾੜਾ ਪੁਲਿਸ ਨੇ ਮੁੱਖ ਦੋਸ਼ੀ ਸਮੇਤ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਅਸਲ੍ਹਾ ਬਰਾਮਦ ਕੀਤਾ ਹੈ। ਪੁਲਿਸ ਨੇ ਮੁੱਖ ਦੋਸ਼ੀ (ਯੂ.ਕੇ) ਵਾਸੀ ਉਸਦੇ ਕੈਨੇਡਾ ਸਿਟੀਜਨ ਦੋਸਤ ਅਤੇ ਸ਼ੂਟਰ ਸਮੇਤ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ,ਜਦਕਿ ਇਸ ਕੇਸ ਵਿੱਚ ਇੰਗਲੈਂਡ ਨਿਵਾਸ਼ੀ ਹੋਰ ਸਾਜਿਸ਼ਕਰਤਾ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਜ਼ਿਕਰਯੋਗ ਹੈ ਕਿ 5 ਮਾਰਚ ਨੂੰ ਦਿਨ ਦਿਹਾੜੇ ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਵਿੱਚ ਭਾਜਪਾ ਆਗੂ ਸੁਦਰਸ਼ਨ ਢਿੱਲੋਂ ਦਾ ਕਾਲੀ ਸਕਾਰਪਿਓ ਸਵਾਰ ਨੌਜਵਾਨਾਂ ਨੇ ਕਤਲ ਕਰਕੇ ਫਗਵਾੜਾ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ। ਪੁਲਿਸ ਨੇ ਇਸ ਕਤਲ ਕੇਸ ਨੂੰ ਹੱਲ ਕਰਨ ਲਈ 72 ਘੰਟੇ ਦਾ ਸਮਾਂ ਲਿਆ ਸੀ।

ਐਸ.ਐਸ.ਪੀ ਕਪੂਰਥਲਾ ਸ਼੍ਰੀ ਰਾਮ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਸੁਦਰਸ਼ਨ ਢਿੱਲੋਂ ਅਤੇ ਜਤਿੰਦਰ ਕੁਮਾਰ ਉਰਫ ਬੌਬੀ ਪੁੱਤਰ ਮਹਿੰਦਰਪਾਲ ਪਹਿਲਵਾਨ ਦੀ ਪੁਰਾਣੀ ਦੁਸ਼ਮਨੀ ਸੀ ਤੇ ਇਸੇ ਦੁਸ਼ਮਨੀ ਦੇ ਚੱਲਦਿਆਂ ਜਤਿੰਦਰ ਕੁਮਾਰ ਉਰਫ ਬੌਬੀ ਨੇ ਇੰਗਲੈਂਡ ਵਿਚੋਂ ਹੀ ਆਪਣੇ ਕੈਨੇਡਾ ਰਹਿੰਦੇ ਸਾਥੀ ਫਗਵਾੜਾ ਵਾਸੀ ਅਜੈ ਜੋਸ਼ੀ ਉਰਫ ਬਿੰਦਾ ਪਹਿਲਵਾਨ ਪੁੱਤਰ ਅਮ੍ਰਿਤ ਲਾਲ ਨਾਲ ਮਿਲਕਿ ਸੁਦਰਸ਼ਨ ਢਿੱਲੋਂ ਦੇ ਕਤਲ ਦੀ ਯੋਜਨਾ ਬਣਾਈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਬੌਬੀ ਦੇ ਇਕ ਇੰਗਲੈਂਡ ਰਹਿੰਦੇ ਨਵਾਂਸ਼ਹਿਰ ਵਾਸੀ ਦੋਸਤ ਹਰਮੇਸ਼ ਸਿੰਘ ਉਰਫ ਮੈਹਸ਼ੀ ਨੇ ਪੁਰਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਹਰਮੇਸ਼ ਦੇ ਨਵਾਂਸ਼ਹਿਰ ਰਹਿੰਦੇ ਭਰਾ ਮਨਜੀਤ ਸਿੰਘ ਨੇ ਨਵਾਂਸ਼ਹਿਰ ਵਿੱਚ ਸਾਰਾ ਪ੍ਰਬੰਧ ਕਰਵਾਇਆ। ਉਨ੍ਹਾਂ ਦੱਸਿਆ ਕਿ ਸੁਦਰਸ਼ਨ ਢਿੱਲੋਂ ਦੇ ਕਤਲ ਕੇਸ ਵਿੱਚ ਪੁਲਿਸ ਨੇ ਜਤਿੰਦਰ ਕੁਮਾਰ ਉਰਫ ਬੌਬੀ,ਅਜੈ ਜੋਸ਼ੀ ਉਰਫ ਬਿੰਦਾ ਪਹਿਲਵਾਨ ਅਤੇ ਸ਼ੂਟਰ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਨੂੰ ਦਿੱਲੀ ਪੁਲਿਸ ਦੀ ਮਦਦ ਨਾਲ ਡੀ.ਐਸ.ਪੀ ਫਗਵਾੜਾ ਹਰਕਮਲਪ੍ਰੀਤ ਸਿੰਘ ਖੱਖ ਅਤੇ ਉਨ੍ਹਾਂ ਦੀ ਟੀਮ ਨੇ ਦਿੱਲੀ ਪੁਲਿਸ ਦੀ ਟੀਮ ਦੀ ਸਹਾਇਤਾ ਨਾਲ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤੀ,ਜਦਕਿ ਇਸ ਕੇਸ ਵਿੱਚ ਸ਼ਾਮਲ ਮਨਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਨਵਾਂਸ਼ਹਿਰ ਅਤੇ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਸੁਖਦੇਵ ਸਿੰਘ ਵਾਸੀ ਜ਼ੁਝਾਰ ਨਗਰ ਥਾਣਾ ਖਰੜ ਨੂੰ ਥਾਣਾ ਮੁੰਕਦਪੁਰ ਵਿਖੇ ਤਾਇਨਾਤ ਐਸ.ਆਈ ਇੰਦਰਜੀਤ ਸਿੰਘ ਤੇ ਉਨ੍ਹਾਂ ਦੀ ਪਾਰਟੀ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਇਸ ਕੇਸ ਵਿੱਚ ਇੰਗਲੈਂਡ ਰਹਿੰਦਾ ਹਰਮੇਸ਼ ਸਿੰਘ ਉਰਫ ਮੈਹਸ਼ੀ ਫਰਾਰ ਹੈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਮੋਕੇ ਜਤਿੰਦਰ ਕੁਮਾਰ ਉਰਫ ਬੌਬੀ ਖੁੱਦ ਨਾਲ ਸੀ ਅਤੇ ਉਸਨੇ ਕਤਲ ਕੀਤਾ ਇਸ ਕਰਕੇ ਸੁਪਾਰੀ ਕਿਲਿੰਗ ਵਾਲੀ ਗੱਲ ਨਹੀ ਕਹੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਬੌਬੀ 28 ਫਰਵਰੀ 2010 ਅਤੇ ਅਜੈ ਜੋਸ਼ੀ 10 ਦਸੰਬਰ ਤੋਂ ਭਾਰਤ ਆਇਆ ਹੋਇਆ ਸੀ ਤੇ ਇਨ੍ਹਾਂ ਨੂੰ ਮੈਹਸ਼ੀ ਦੇ ਭਰਾ ਨੇ ਨਵਾਂਸ਼ਹਿਰ ਵਿਖੇ ਇਕ ਮਕਾਨ ਕਿਰਾਏ ਤੇ ਲੈ ਕਿ ਦਿੱਤਾ ਅਤੇ ਸਕਾਰਪਿਓ ਗੱਡੀ ਨੰਬਰੀ ਐਮ.ਐਚ-04-ਬੀ-ਕਿਉ-0910 ਸੈਲਫ ਕਿਰਾਏ ਤੇ 1200 ਰੁਪਏ ਰੋਜ਼ਾਨਾਂØ ਦੇ ਮੁਹਈਆ ਕਰਵਾਈ,ਜਦਕਿ ਵਾਰਦਾਤ ਮੌਕੇ ਇਨ੍ਹਾਂ ਨੇ ਸਕਾਰਪਿਓ ਤੇ ਕੋਈ ਫਰਜ਼ੀ ਨੰਬਰ ਲਗਾਇਆ ਹੋਇਆ ਸੀ। ਮੋਹਿਤ ਉਰਫ ਗੋਗਾ ਪੁੱਤਰ ਰਾਮ ਲਾਲ ਨੇ ਇਨ੍ਹਾਂ ਨੂੰ ਇੱਕ 7.65 ਐਮ.ਐਮ ਦਾ ਪਿਸਤੌਲ ਚੰਡੀਗੜ੍ਹ ਤੋਂ ਕਿਸੇ ਪਾਸੋਂ ਮੁਹਈਆ ਕਰਵਾਇਆ। ਉਨ੍ਹਾਂ ਦੱਸਿਆ ਕਿ ਅਜੈ ਜੋਸ਼ੀ ਕੈਨੇਡਾ ਦਾ ਸਿਟੀਜਨ ਹੈ ਅਤੇ ਉਸਦੇ ਪਾਸੋਂ ਕੈਨੇਡੀਅਨ ਪਾਸਪੋਰਟ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਚੋਂ ਸੁਦਰਸ਼ਨ ਢਿੱਲੋਂ ਦਾ ਖੋਹਿਆ ਹੋਇਆ ਲਾਇਸੰੈਸੀ 32 ਬੋਰ ਦੇ ਰਿਵਾਲਵਰ ਤੋਂ ਇਲਾਵਾ ਇੱਕ 7.65 ਐਮ.ਐਮ,ਇਕ 38 ਬੋਰ,ਇਕ 32 ਬੋਰ ਰਿਵਾਲਵਰ,ਇਕ 315 ਬੋਰ ਦੇਸੀ,16 ਕਾਰਤੂਸ ਬਰਾਮਦ ਅਤੇ ਕ੍ਰਿਪਾਨ ਆਦਿ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਅਜੈ ਜੋਸ਼ੀ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਪਹਿਲਾਂ ਵੀ ਭਗੌੜੇ ਹਨ। ਐਸ.ਐਸ.ਪੀ ਕਪੂਰਥਲਾ ਨੇ ਦੱਸਿਆ ਕਿ ਬੌਬੀ ਅਤੇ ਅਜੇ ਜੋਸ਼ੀ ਪੁਰਾਣੇ ਦੋਸਤ ਸਨ ਅਤੇ ਇਨ੍ਹਾਂ ਦੀ ਸੁਦਰਸ਼ਨ ਢਿੱਲੋਂ ਨਾਲ ਪੁਰਾਣੀ ਰੰਜਿਸ਼ ਸੀ ਇਨ੍ਹਾਂ ਦੇ ਆਪਸ ਵਿੱਚ ਲੜਾਈ ਝਗੜੇ ਦੇ ਕੇਸ ਵੀ ਚੱਲਦੇ ਸਨ। ਜਿਸ ਕਰਕੇ ਇਨ੍ਹਾਂ ਨੇ ਸਾਰੀ ਯੋਜਨਾ ਬਣਾ ਕਿ ਸੁਦਰਸ਼ਨ ਢਿੱਲੋਂ ਦਾ ਕਤਲ ਕੀਤਾ ਅਤੇ ਇਸਤੋਂ ਪਹਿਲਾਂ ਵੀ ਫਗਵਾੜਾ ਵਿੱਚ 8 ਮਾਰਚ ਨੂੰ ਸਤਪਾਲ ਪੁਰੀ ਨਾਮ ਦੇ ਵਿਅਕਤੀ ਅਤੇ 15 ਜਨਵਰੀ ਨੂੰ ਅਰੁਣ ਖੋਸਲਾ ਤੇ ਇਨ੍ਹਾਂ ਸੁਖਦੇਵ ਸਿੰਘ ਉਰਫ ਸੁੱਖਾ ਅਤੇ ਅਜੈ ਜੋਸ਼ੀ ਉਰਫ ਬਿੰਦਾ ਪਹਿਲਵਾਨ ਨੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਦੇ ਖਿਲਾਫ ਥਾਣਾ ਭੁਲੱਥ ਅਤੇ ਥਾਣਾ ਕਰਤਾਰਪੁਰ ਵਿਥੇ ਇਰਾਦਾਕਤਲ ਅਤੇ ਕਤਲ ਦੇ ਕੇਸ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਬੌਬੀ ਨੇ ਮਨਿੰਦਰ ਸਿੰਘ ਉਰਫ ਮੰਨਾਂ ਨੂੰ ਵਿਦੇਸ਼ ਲੈ ਜਾਣ ਦਾ ਲਾਲਚ ਦੇ ਕਿ ਇਸ ਕਤਲ ਕਾਂਡ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਕੁਝ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਇਸ ਕਤਲ ਕੇਸ ਨੂੰ ਹੱਲ ਕਰਨ ਵਾਲੀ ਟੀਮ ਵਿੱਚ ਸ਼ਾਮਲ ਵਿਸ਼ੇਸ਼ ਕਰਕੇ ਡੀ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ,ਇੰਦਰਜੀਤ ਸਿੰਘ ਸਮੇਤ ਸਾਰੀ ਟੀਮ ਨੂੰ ਵਧਾਈ ਦਿੱਤੀ। ਇਸ ਮੋਕੇ ਡੀ.ਐਸ.ਪੀ ਗੁਰਮੀਤ ਸਿੰਘ,ਮਹਿੰਦਰ ਸਿੰਘ,ਕੁਲਵੰਤ ਸਿੰਘ,ਬਲਵੀਰ ਸਿੰਘ,ਇੰਸਪੈਕਟਰ ਅਮਰੀਕ ਸਿੰਘ ਚਾਹਲ,ਗੁਰਵਿੰਦਰ ਸਿੰਘ ਸੰਧੂ,ਐਸ.ਆਈ ਸਰਵਨ ਸਿੰਘ ਬੱਲ,ਯੋਗੇਸ਼ ਸ਼ਰਮਾਂ,ਏ.ਆਈ.ਰਮਨ ਕੁਮਾਰ ਆਦਿ ਹਾਜ਼ਰ ਸਨ। ਦੇਰ ਸ਼ਾਮ ਸਾਰੇ ਦੋਸ਼ਿਆਂ ਨੂੰ ਪੁਲਿਸ ਨੇ ਅਦਲਾਤ ਵਿਚ ਪੇਸ਼ ਕੀਤਾ। ਜਿਥੇ ਉਹਨਾਂ ਨੂੰ 13 ਮਾਰਚ ਤਕ ਪੁਲਿਸ ਰਿਮਾਂਡ ਵਿਚ ਭੇਜ ਦਿਤਾ ਹੈ?

  • Share/Bookmark