This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਬਾਦਲ ਸਰਕਾਰ ਦੀ ਕਹਿਣੀ ਤੇ ਕਰਨੀ ‘ਚ ਫ਼ਰਕ : ਭੱਠਲ

ਚੰਡੀਗੜ੍ਹ,  ਮਾਰਚ (ਲਾਲੀ ਬਾਠ ਮੁਗਲ ਮਾਜਰਾ ): ਰਾਜਪਾਲ ਦੇ ਭਾਸ਼ਣ ‘ਤੇ ਅੱਜ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੀਆਂ ਨੋਕ-ਝੋਕ ਚਲਦੀਆਂ ਰਹੀਆਂ

। ਕੋਈ ਵੀ ਧਿਰ ਵਿਰੋਧੀ ਧਿਰ ਨੂੰ ਠਿੱਬੀ ਲਾਉਣ ਲਈ ਕੋਈ ਵੀ ਮੌਕਾ ਅਜਾਈਂ ਨਹੀਂ ਜਾਣ ਦੇਣਾ ਚਾਹੁੰਦੀ ਸੀ। ਇਹ ਲੜਾਈ ਕਈ ਵਾਰ ਸਿਆਸੀ ਤੋਹਮਤਬਾਜ਼ੀ ਤੋਂ ਨਿੱਜੀ ਤੋਹਮਤਬਾਜ਼ੀ ‘ਤੇ ਵੀ ਉਤਰੀ। ਇਸ ਦੌਰਾਨ ਦੋਵੇਂ ਧਿਰਾਂ ਦੇ ਨੌਜਵਾਨ ਵਿਧਾਇਕਾਂ ਨੇ ਬਾਹਾਂ ਉਲਾਰ ਲਈਆਂ ਪਰ ਸਪੀਕਰ ਪੰਜਾਬ ਵਿਧਾਨ ਸਭਾ ਨਿਰਮਲ ਸਿੰਘ ਕਾਹਲੋਂ ਨੇ ਬੜੀ ਸੂਝ ਬੂਝ ਨਾਲ ਦੋਵੇਂ ਧਿਰਾਂ ਨੂੰ ਸ਼ਾਂਤ ਕਰਕੇ ਇਹ ਹਦਾਇਤ ਕੀਤੀ ਕਿ ਨਿੱਜੀ ਤੋਹਮਤਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ।ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਦੇ ਭਾਸ਼ਣ ਉਪਰ ਬੋਲਦਿਆਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਜੋ ਭਾਸ਼ਣ ਰਾਜਪਾਲ ਜੀ ਤੋਂ ਵਿਧਾਨ ਸਭਾ ਵਿਚ ਪੜ੍ਹਾਇਆ ਗਿਆ ਹੈ, ਉਹ ਨਿਰਾ ਝੂਠ ਦਾ ਪੁਲੰਦਾ ਹੈ ਜਦੋਂ ਕਿ ਸੱਚਾਈ ਕੁੱਝ ਹੋਰ ਹੀ ਹੈ। ਉਹ ਇਸ ਪੜ੍ਹਾਏ ਭਾਸ਼ਣ ਦਾ ਪੁਰਜ਼ੋਰ ਵਿਰੋਧ ਕਰਦੇ ਹਨ। ਉਨ੍ਹਾਂ ਆਪਣੀ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸਦਨ ਵਿਚ ਤਾਰੀਫ਼ ਕਰਦਿਆਂ ਕਿਹਾ ਕਿ ਤੁਸੀਂ ਤਾਂ ਮਸਲਿਆਂ ਬਾਰੇ ਸਿਰਫ਼ ਗੱਲਾਂ ਕਰਦੇ ਹੋ ਪਰ ਸਾਡੀ ਪਿਛਲੀ ਪਿਛਲੀ ਕੈਪਟਨ ਸਰਕਾਰ ਨੇ ਪੰਜਾਬ ਦੇ ਪਾਣੀਆਂ ‘ਤੇ ਜੋ ਫ਼ੈਸਲੇ ਲਏ ਉਹ ਇਤਿਹਾਸਕ ਹਨ ਪਰ ਅਕਾਲੀਆਂ ਵੱਲ ਉਂਗਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਤਾਂ ਜ਼ੁਬਾਨੀ-ਕਲਾਮੀ ਹੀਰੋ ਬਣਨਾ ਹੀ ਲੋੜੀਂਦੇ ਹੋੇ।ਇਸ ‘ਤੇ ਭਾਜਪਾ ਦੇ ਮਾਸਟਰ ਮੋਹਨ ਲਾਲ ਨੇ ਬੀਬੀ ਭੱਠਲ ਨੂੰ ਟੋਕਦਿਆਂ ਪੁੱਛਿਆ ਕਿ ਕ੍ਰਿਪਾ ਕਰਕੇ ਇਹ ਵੀ ਦੱਸ ਦਿਓ ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸਨ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਕ ਦਬਕੇ ‘ਤੇ ਉਨ੍ਹਾਂ ਸੁਪਰੀਮ ਕੋਰਟ ਵਿਚੋਂ ਪੰਜਾਬ ਦਾ ਕੇਸ ਜੋ ਵਾਪਸ ਲਿਆ ਉਹਦੇ ਬਾਰੇ ਵੀ ਦੱਸ ਦੇਣ। ਆਪਣੇ ਰਗੜਾ ਲਾਊ ਭਾਸ਼ਣ ਨੂੰ ਜਾਰੀ ਰਖਦਿਆਂ ਬੀਬੀ ਭੱਠਲ ਨੇ ਸਦਨ ਵਿਚ ਸਵਾਲ ਖੜ੍ਹਾ ਕੀਤਾ ਕਿ ਅਕਾਲੀ ਭਾਜਪਾ ਕੇਂਦਰੀ ਕਾਂਗਰਸ ਸਰਕਾਰ ਨੂੰ ਹਰ ਰੋਜ਼ ਨਿੰਦ ਰਹੇ ਹਨ, ਕਿ ਉਦਯੋਗ ਗੁਆਂਢੀ ਰਾਜਾਂ ਵਿਚ ਸ਼ਿਫਟ ਹੋ ਗਏ ਹਨ ਉਨ੍ਹਾਂ ਪੁੱਛਿਆ ਜਦੋਂ ਸ੍ਰੀ ਵਾਜਪਾਈ ਦੀ ਐਨ ਡੀ ਏ ਸਰਕਾਰ ਸੀ ਤਾਂ ਉਦੋਂ ਜੋ ਇਹ ਫ਼ੈਸਲਾ ਹੋਇਆ ਉਸ ਦੌਰਾਨ ਹੁਣ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਮੰਡਲ ਵਿਚ ਸਨ, ਉਦੋਂ ਕਿਉਂ ਨਹੀਂ ਬੋਲੇ। ਉਦੋਂ ਕਿਉਂ ਉਸ ਪਾਲਿਸੀ ‘ਤੇ ਗੂਠੇ ਲਾ ਕੇ ਆ ਗਏ। ਉਨ੍ਹਾਂ ਫੇਰ ਡਿਪਟੀ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਇਲਜ਼ਾਮ ਲਗਾਇਆ ਕਿ ਪੰਜਾਬ ਲਈ ਪੁੱਠੇ ਕੰਮ ਤਾਂ ਤੁਸੀਂ ਹੀ ਕਰਦੇ ਆਉਂਦੇ ਹੋੇ। ਬੀਬੀ ਭੱਠਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਚੰਡੀਗੜ੍ਹ ਪੰਜਾਬ ਨੂੰ ਮਿਲੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਣ । ਉਨ੍ਹਾਂ ਸਦਨ ਵਿਚ ਫਿਰ ਇਹ ਮੁੱਦਾ ਚੁੱਕਿਆ ਕਿ ਜਦੋਂ ਸੰਤ ਲੌਂਗੋਵਾਲ ਅਤੇ ਰਾਜੀਵ ਗਾਂਧੀ ਦਰਮਿਆਨ ਪੰਜਾਬ ਸਮਝੌਤਾ ਹੋਇਆ ਸੀ ਤਾਂ ਉਦੋਂ ਹੁਣ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਇਹ ਸਮਝੌਤਾ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਇਸੇ ਕਾਰਨ ਪੰਜਾਬ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ । ‘84 ਦੰਗਿਆਂ ਬਾਰੇ ਬੀਬੀ ਭੱਠਲ ਨੇ ਕਿਹਾ ਕਿ ਇਹ ਦਰਿੰਦਗੀ ਸੀ। ਕਾਂਗਰਸੀ ਵਿਧਾਇਕ ਸਤਪਾਲ ਸਿੰਘ ਖਹਿਰਾ ਨੇ ਵੀ ਰਾਜਪਾਲ ਦੇ ਭਾਸ਼ਨ ‘ਤੇ ਅਸਿਹਮਤੀ ਪ੍ਰਗਟਾਈ

  • Share/Bookmark