This option will reset the home page of Nava Panga Online restoring closed widgets and categories.

Reset Nava Panga Online homepage

ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਚੋਣ 26 ਮਾਰਚ ਨੂੰ

ਚੰਡੀਗੜ੍ਹ, 9 ਮਾਰਚ(ਲਾਲੀ ਬਾਠ ਮੁਗਲ ਮਾਜਰਾ ): ਪੰਜਾਬ ਦੇ ਮੁੱਖ ਚੋਣ ਦਫ਼ਤਰ ਵਲੋਂ ਪੰਜਾਬ ਦੇ ਰਾਜ ਸਭਾ ਮੈਂਬਰ ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਨਰੇਸ਼ ਗੁਜਰਾਲ, ਸ੍ਰੀ ਧਰਮਪਾਲ ਅਤੇ ਸ੍ਰੀ ਮਨੋਹਰ ਸਿੰਘ ਗਿੱਲ ਤੇ ਸ੍ਰੀ ਵਰਿੰਦਰ ਸਿੰਘ ਦਾ ਸੇਵਾ ਕਾਲ ਪੂਰਾ ਹੋਣ ਉਪਰੰਤ ਖਾਲੀ ਹੋ ਰਹੀਆਂ ਪੰਜ ਰਾਜ ਸਭਾ ਸੀਟਾਂ ਦੀ ਚੋਣ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਰਾਜ ਦੀ ਮੁੱਖ ਚੋਣ ਅਧਿਕਾਰੀ ਮੈਡਮ ਕੁਸਮਜੀਤ ਸਿੱਧੂ ਅਨੁਸਾਰ ਨਾਮਜ਼ਦਗੀਆਂ 16 ਮਾਰਚ ਤੱਕ ਭਰੀਆਂ ਜਾ ਸਕਦੀਆਂ ਹਨ ਜਦੋਂ ਕਿ ਜਾਂਚ ਪੜਤਾਲ 17 ਮਾਰਚ ਨੂੰ ਹੋਵੇਗੀ। ਕਾਗਜਾਂ ਦੀ ਵਾਪਸੀ 19 ਮਾਰਚ ਨੂੰ ਹੋ ਸਕੇਗੀ ਅਤੇ ਵੋਟਾਂ 26 ਮਾਰਚ ਨੂੰ ਸਵੇਰੇ 9.00 ਵਜੇ ਤੋਂ 4.00 ਵਜੇ ਤੱਕ ਪੈਣਗੀਆਂ।ਸਕੱਤਰ, ਪੰਜਾਬ ਵਿਧਾਨ ਸਭਾ ਨੂੰ ਇਸ ਚੋਣ ਲਈ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਨਾਮਜ਼ਦਗੀਆਂ ਇਨ੍ਹਾਂ ਕੋਲ ਜਨਤਕ ਛੁੱਟੀ ਵਾਲੇ ਦਿਨ ਛੱਡ ਕੇ 9 ਮਾਰਚ ਤੋਂ 16 ਮਾਰਚ ਤੱਕ 11.00 ਵਜੇ ਤੋਂ 3.00 ਵਜੇ ਤੱਕ ਹੋ ਸਕਣਗੀਆਂ। ਮੈਡਮ ਸਿੱਧੂ ਅਨੁਸਾਰ ਸਮੁੱਚੀ ਚੋਣ ਪ੍ਰਕ੍ਰਿਆ 29 ਮਾਰਚ ਤੱਕ ਮੁਕੰਮਲ ਹੋ ਜਾਵੇਗੀ

  • Share/Bookmark