This option will reset the home page of Nava Panga Online restoring closed widgets and categories.

Reset Nava Panga Online homepage

ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ

ਲੁਧਿਆਣਾ,  ਮਾਰਚ () ਸੂਬੇ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਪੇਂਡੂ ਇਲਾਕਿਆ ਵਿਚ ਸਿੱਖਿਆ ਤੇ ਸਿਹਤ ਵੱਲ ਵਿਸੇਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਾਡੇ ਦੇਸ਼ ਦੀ 70 ਫੀਸਦੀ ਆਬਦੀ ਪਿੰਡਾਂ ਵਿਚ ਵੱਸਦੀ ਹੈ। ਇਸੇ ਲਈ ਉਹ ਆਪਣੇ ਐਮ.ਪੀ ਕੋਟੇ ਦੀ ਗਰਾਂਟ ਦਾ ਜਿਆਦਾ ਹਿੱਸਾ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਉਂਚ ਸਿੱਖਿਆ ਤੇ ਸਿਹਤ ਸਹੂਲਤਾਂ ਮਹੁੱਈਆਂ ਕਰਵਾਉਣ ਲਈ ਹੀ ਵੰਡ ਰਹੇ ਹਨ। ਤਾਂ ਜੋ ਆਉਣ ਵਾਲੀ ਸਦੀ ਏਸ਼ੀਆ ਦੀ ਸਦੀ ਨਹੀ, ਭਾਰਤ ਦੀ ਸਦੀ ਵਜੋ ਜਾਣੀ ਜਾਵੇ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਦੇ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਮਨੀਸ਼ ਤਿਵਾੜੀ ਨੇ ਪਿੰਡ ਲੱਖਾਂ ਤੇ ਰਸੂਲਪੁਰ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਸ੍ਰੀ ਤਿਵਾੜੀ ਦੇ ਨਾਲ ਵਿਧਾਇਕ ਸ੍ਰੀ ਗੁਰਦੀਪ ਸਿੰਘ ਭੈਣੀ ਤੇ ਦਰਸ਼ਨ ਬਰਾੜ, ਪੰਜਾਬ ਪ੍ਰਦੇਸ਼ ਕਾਗਰਸ ਦੇ ਜਰਨਲ ਸਕੱਤਰ ਸ੍ਰੀ ਪਵਨ ਦੀਵਾਨ ਤੇ ਰਮਨ ਜਗਰਾਓ, ਸੁਰਜੀਤ ਸਿੰਘ ਸਾਧੂਗੜ੍ਹ ਆਦਿ ਹਾਜ਼ਰ ਸਨ।

ਸ੍ਰੀ ਤਿਵਾੜੀ ਨੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦੀ ਤੰਗ ਸੋਚ ਸਦਕਾ ਸੂਬੇ ਦੇ ਵਿਕਾਸ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਪਿੰਡ ਵਿਚ ਕਾਂਗਰਸ ਦੀ ਪੰਚਾਇਤ ਹਨ, ਉਨ੍ਹਾ ਨੂੰ ਗਰਾਂਟਾਂ ਤੋਂ ਵਾਝਾ ਰੱਖਿਆ ਜਾ ਰਿਹਾ ਹੈ। ਜਦਕਿ ਕੇਂਦਰ ਸਰਕਾਰ ਵਲੋਂ ਪਿੰਡਾ ਦੇ ਵਿਕਾਸ ਦੇ ਲਈ ਚਲੀਆ ਸਕੀਮਾ ਤਹਿਤ ਹਰ ਪਿੰਡ ਵਿਚ ਇਨ੍ਹਾ ਸਕੀਮਾਂ ਰਾਂਹੀ ਪਿੰਡਾਂ ਦਾ ਵਿਕਾਸ ਹੋ ਸਕੇ। ਸ੍ਰੀ ਤਿਵਾੜੀ ਨੇ ਪਿੰਡ ਵਾਸੀਆਂ ਨੂੰ ਸੁਚੇਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸੀਦ ਦੇ ਚੇਅਰਮੈਨ ਵਲੋ ਵੰਡੀਆ ਜਾ ਰਹੀਆਂ ਗਰਾਂਟਾਂ ਵੀ ਇਨ੍ਹਾ ਸਕੀਮਾਂ ਰਾਂਹੀ ਆ ਰਿਹਾ ਪੈਸਾ ਹੈ ਨਾ ਕਿ ਪੰਜਾਬ ਦੀ ਅਕਾਲੀ ਸਰਕਾਰ ਦਾ। ਉਨ੍ਹਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਕੋਲ ਇਨੇ ਪੈਸੇ ਨਹੀਂ ਕੀ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇ ਸਕੇ। ਜਦੋ ਸੂਬੇ ਵਿਚੋਂ ਕਾਂਗਰਸ ਦੀ ਸਰਕਾਰ ਗਈ ਸੀ, ਉਸ ਸਮੇ ਸੂਬੇ ਦਾ ਖਜ਼ਾਨਾ ਭਰਿਆ ਹੋਇਆ ਸੀ। ਲੇਕਿਨ ਤਿੰਨ ਸਾਲ ਦੇ ਕਾਰਜਕਾਲ ’ਚ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਨੂੰ ਕੰਗਾਲੀ ਤੇ ਲਿਆ ਕੇ ਪੜ੍ਹਾ ਕਰ ਦਿੱਤਾ ਹੈ। ਇਨ੍ਹਾ ਤਿੰਨਾ ਸਾਲਾਂ ਵਿਚ ਇਨ੍ਹਾ ਪਿਓੁ ਪੱਤਰ ਨੇ ਪੰਜਾਬ ਦਾ ਨਹੀਂ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਹੈ।। ਜਿਸ ਦੇ ਸਦਕਾ ਅੱਜ ਪੰਜਾਬ ਕੇਂਦਰ ਸਰਕਾਰ ਦਾ 75 ਹਜ਼ਾਰ ਕਰੋੜ ਰੁਪੈ ਦਾ ਕਰਜ਼ਾਈ ਹੈ। ਜਿਸ ਦੇ ਵਿਆਜ ਰੂਪ ਵਿਚ ਹਰ ਸਾਲ 8.5 ਹਜ਼ਾਰ ਕਰੋੜ ਦੇਣਾ ਪੈਂਦਾ ਹੈ। ਜੋ ਮਾ/ ਹੋਣ ਵਾਲਾ ਨਹੀਂ ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦੇਣਾ ਪਵੇਗਾ। ਉਨ੍ਹਾ ਨੇ ਕਿਹਾ ਕਿ ਅੱਜ ਪੰਜਾਬ ਹਰ ਵਰਗ ਇਸ ਨਾਕੰਮੀ ਸਰਕਾਰ ਤੋਂ ਦੁਖੀ ਹੈ ਤੇ ਇਸ ਨੂੰ ਚਲਦਾ ਕਰਨ ਲਈ ਤਿਆਰ ਹੈ।

ਸ੍ਰੀ ਤਿਵਾੜੀ ਨੇ ਸਾਬਕਾ ਫੌਜੀ ਦੀ ਮੰਗ ਇਕ ਰੈਕ ਇਕ ਪੈਨਸ਼ਨ ਤੇ ਸੰਬਧੀ ਦੱਸਿਆ ਕਿ ਉਨ੍ਹਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲ ਕੇ ਇਸ ਸੰਬੰਧੀ ਗੱਲਬਾਤ ਕੀਤੀ ਹੈ ਤੇ ਜਲਦ ਹੀ ਹਰ ਉਸ ਫੋਜੀ ਨੂੰ ਚਾਹੇ ਉਹ 1986 ਵਿਚ ਜਾਂ ਇਸ ਤੋਂ ਪਹਿਲਾ, 1996 ਤੋਂ ਪਹਿਲ ਜਾਂ 2010 ਰਿਟਾਇਰ ਹੋਇਆ, ਉਸਨੂੰ ਇਕ ਰੈਕ ਤੇ ਇਕ ਪੈਨਸ਼ਨ ਮਿਲੇਗੀ। ਸ੍ਰੀ ਤਿਵਾੜੀ ਨੇ ਪਿੰਡ ਲੱਖਾ ਵਿਚ ਸਰਕਾਰੀ ਸਕੂਲ ਲਈ ਦੋ ਲੱਖ ਰੁਪੈ ਦੀ ਗਰਾਂਟ ਦਾ ਚੈਂਕ ਦਿੱਤਾ। ਇਸ ਮੌਕੇ ਗੁਲਵੰਤ ਸਿੰਘ ਲੱਖਾ, ਜਿਲ੍ਹਾਂ ਕਾਗਰਸ ਦਿਹਾਤੀ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲੱਖਾ, ਬਲਦੇਵ ਸਿੰਘ, ਮੇਜਰ ਸਿੰਘ, ਫੌਜੀ ਮੁਕੰਦ ਸਿੰਘ, ਪ੍ਰਧਾਨ ਨਾਹਰ ਸਿੰਘ, ਮਹਾਂ ਸਿੰਘ, ਬਲੋਰ ਸਿੰਘ ਸੇਖੋਂ ਹਰੀ ਪੰਡਤ , ਹਰਦੇਵ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਬਾਦ ਪਿੰਡ ਰਸੂਲਪੁਰ ਵਿਚ ਵੀ ਇਕ ਮੀਟਿੰਗ ਨੂੰ ਸੰਬੋਧਨ ਕੀਤਾ, ਜਿਥੇ ਪਿੰਡ ਦੇ ਸਰਕਾਰੀ ਸਕੂਲ ਨੂੰ ਗਰਾਂਟ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਉਹ ਵਿਕਾਸ ਦੇ ਕੰਮ ਚਾਲੂ ਰੱਖਣ, ਉਹ ਪੈਸੇ ਦੀ ਕਮੀ ਨਹੀਂ ਆਉਣ ਦੇਣਗੇ। ਇਸ ਮੌਕੇ ਦਲਜੀਤ ਸਿੰਘ ਪੱਪੂ, ਗੁਰਦਿਆਲ ਸਿੰਘ, ਜਗਜੀਤ ਸਿੰਘ ਕਾਉਂਕੇ, ਨੱਨੂ ਸਿੰਗਲਾ, ਗਿਆਨੀ ਨਛੱਤਰ ਸਿੰਘ, ਗੁਰਦੇਵ ਸਿੰਘ ਮੱਲਾ, ਸੂਬੇਦਾਰ ਬੰਤਾ ਸਿੰਘ, ਸੂਬੇਦਾਰ ਗੁਰਮੇਲ ਸਿੰਘ ਆਦਿ ਤੋ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

ਇਸ ਤੋ ਸ੍ਰੀ ਤਿਵਾੜੀ ਨੇ ਪਿੰਡ ਭਨੋਹੜ ਵਿਚ ਦੁੱਧ ਉਤਪਾਦਕ ਸੁਸਾਇਟੀ ਦੇ ਉਤਪਾਦਕਾ ਨੂੰ ਮੁਨਾਫਾ ਫੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਨੰਬਰਦਾਰ ਮੋਹਨ ਸਿੰਘ ਨੂੰ ਸੱਭ ਤੋਂ ਵੱਧ ਮੁਨਾਫਾ 26 ਹਜ਼ਾਰ 60 ਰੁਪੈ ਤੇ ਇਕ ਮੈਕਸੀ, ਬਲਵੰਤ ਸਿੰਘ ਨੂੰ 11 ਹਾਜ਼ਰ 396 ਤੇ ਕੁਲਦੀਪ ਸਿੰਘ ਠੰਡਲ ਨੂੰ 9 ਹਾਜ਼ਰ 694 ਰੁਪੈ ਦਿੱਤੇ ਗਏ। ਇਸ ਮੋਕੇ ਮੇਜਰ ਸਿੰਘ ਮੁੱਲਾਪੁਰ, ਸੁਸਾਇਟੀ ਦੇ ਪ੍ਰਧਾਨ ਤਰਲੋਚਨ ਸਿੰਘ,ਰਣਜੀਤ ਸਿੰਘ ਮਾਂਗਟ, ਰਤਨ ਸਿੰਘ ਕਮਾਲਪੁਰੀ, ਰਣਜੀਤ ਸਿੰਘ ਮਾਂਗਟ, ਪਵਨ ਦੀਵਾਨ, ਪ੍ਰਮਿੰਦਰ ਸਿੰਘ ਬਿੱਟੂ, ਬਾਬੂ ਸਿੰਘ, ਭਜਨ ਸਿੰਘ ਦੇਤਵਾਲ, ਸਵਰਨ ਸਿੰਘ ਝਾਡੇ, ਕਰਨੈਲ ਸਿੰਘ ਆਦਿ ਹਾਜ਼ਰ ਸਨ।

  • Share/Bookmark