This option will reset the home page of Nava Panga Online restoring closed widgets and categories.

Reset Nava Panga Online homepage

ਬਾਲ ਠਾਕਰੇ ਨੇ ਬੰਨ੍ਹੇ ਸਚਿਨ ਦੀ ਤਾਰੀਫ਼ਾਂ ਦੇ ਪੁੱਲ

ਮੁੰਬਈ, 5 ਮਾਰਚ (ਏਜੰਸੀਆਂ)-ਕੁਝ ਦਿਨ ਪਹਿਲਾਂ ‘ਮੁੰਬਈ ਸਾਰਿਆਂ ਦੀ’ ਮੁੱਦੇ ੱਤੇ ਭਾਰਤੀ ਕ੍ਰਿਕਟ ਟੀਮ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਆਲੋਚਨਾ ਕਰਨ ਵਾਲੇ ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਹੁਣ ਉਹਨਾਂ ਦੀ ਪ੍ਰਸ਼ੰਸਾ ਵਿੱਚ ਕਸੀਦੇ ਪੜ੍ਹ ਰਹੇ ਹਨ। ਠਾਕਰੇ ਨੇ ਅਚਾਨਕ ਆਪਣੇ ਬਿਆਨ ਤੋਂ ਪਲਟਦਿਆਂ ਸਚਿਨ ਦੀ ਤੁਲਨਾ ਛਤਰਪਤੀ ਸ਼ਿਵਾਜੀ ਨਾਲ ਕਰ ਦਿੱਤੀ ਹੈ। ਪਾਰਟੀ ਮੁੱਖ ਪੱਤਰ ਸਾਮਨਾ ਵਿੱਚ ਲਿਖੇ ਲੇਖ ‘ਇਸ ਨੂੰ ਕਹਿੰਦੇ ਹਨ ਸਚਿਨ’ ਵਿੱਚ ਠਾਕਰੇ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਿਵਾਜੀ ਦੇ ਹੱਥ ਵਿੱਚ ਤਲਵਾਰ ਸ਼ੋਭਾ ਦਿੰਦੀ ਹੈ ਉਸੇ ਤਰ੍ਹਾਂ ਹੀ ਸਚਿਨ ਦੇ ਹੱਥਾਂ ਵਿੱਚ ਬੱਲਾ ਚੰਗਾ ਲੱਗਦਾ ਹੈ। ਸਚਿਨ ਨੂੰ ਭਾਰਤ ਰਤਨ ਮਿਲਣ ਦੀ ਮੰਗ ੱਤੇ ਉਹਨਾਂ ਨੇ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ੱਤੇ ਦੋਸ਼ ਵੀ ਲਗਾਏ। ਠਾਕਰੇ ਨੇ ਸਿਆਸੀ ਦਾਅ ਖੇਡਦਿਆਂ ਕਿਹਾ ਕਿ ਕੇਂਦਰ ਸਰਕਾਰ ਸਚਿਨ ਨੂੰ ਭਾਰਤ ਰਤਨ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਠਾਕਰੇ ਨੇ ਸਚਿਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਚਿਨ ਨੇ ਜਿਸ ਦਿਨ ਗਵਾਲੀਅਰ ਵਿੱਚ 200 ਦੌੜਾਂ ਬਣਾਈਆਂ ਸਨ ਉਸ ਦਿਨ ਸਰਕਾਰ ਸਚਿਨ ਨੂੰ ‘ਭਾਰਤ ਰਤਨ’ ਦੇ ਦੇਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲਾ ਦੂਹਰਾ ਸੈਂਕੜਾ ਜੜਨ ਤੋਂ ਬਾਅਦ ਸਚਿਨ ਦੀ ਚਾਰ ਪਾਸੇ ਭਾਰਤ ਰਤਨ ਦੀ ਮੰਗ ਉਠ ਰਹੀ ਹੈ।

  • Share/Bookmark