This option will reset the home page of Nava Panga Online restoring closed widgets and categories.

Reset Nava Panga Online homepage

ਕਰਜ਼ੇਈ,ਮੇਨਨ ਵੱਲੋਂ ਭਾਰਤੀਆਂ ਦੀ ਸੁਰੱਖਿਆ ਬਾਰੇ ਚਰਚਾ

ਅਫਗਾਨਿਸਤਾਨ ਵਿਚ ਰਹਿ ਰਹੇ ਚਾਰ ਹਜ਼ਾਰ ਭਾਰਤੀਆਂ ਦੀ ਸੁਰੱਖਿਆ ਬਾਰੇ ਅਫਗਾਨ ਆਗੂਆਂ ਨਾਲ ਚਰਚਾ ਕਰਨ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੇਨਨ ਨੇ ਕਾਬੁਲ ਪੁੱਜ ਕੇ ਕਰਜ਼ੇਈ ਨਾਲ ਮੁਲਾਕਾਤ ਕਰਕੇ ਭਾਰਤੀਆਂ ਦੀ ਰਾਖੀ ਨਾਲ ਜੁੜੇ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ।

ਆਪਣੀ ਦੋ ਦਿਨਾ ਯਾਤਰਾ ਦੌਰਾਨ ਮੇਨਨ ਨੇ ਅਫਗਾਨਿਸਤਾਨ ਵਿਚ ਵਿਕਾਸ ਅਤੇ ਮੁੜ ਉਸਾਰੀ ਦੀਆਂ ਵੱਖ-ਵੱਖ ਪਰੀਯੋਜਨਾਵਾਂ ਨਾਲ ਜੁੜੇ ਭਾਰਤੀ ਲੋਕਾਂ ਦੀ ਸੁਰੱਖਿਆ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ ਉੱਪਰ ਕਰਜ਼ੇਈ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ।

ਮੇਨਨ ਨੇ 26 ਫਰਵਰੀ ਨੂੰ ਕਾਬੁਲ ਹਮਲੇ ਦੀ ਜਾਂਚ ਪੜਤਾਲ ਲਈ ਰੰਗੀਨ ਦਦਫਾਰ ਸਪਾਂਤਾ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਤੋਂ ਇਸ ਦੀ ਤਰੱਕੀ ਬਾਰੇ ਪੁੱਛਿਆ।

ਇਸ ਹਮਲੇ ਵਿਚ ਸੈਨਾ ਦੇ ਮੇਜ਼ਰ ਰੈਂਕ ਦੇ ਤਿੰਨ ਅਧਿਕਾਰੀਆਂ ਸਮੇਤ ਸੱਤ ਭਾਰਤੀ ਹਲਾਕ ਹੋ ਗਏ ਸ।ਕਰਜ਼ੇਈ ਨੇ ਭਰੋਸਾ ਦਿੱਤਾ ਕਿ ਭਾਰਤੀਆਂ ਦੀ ਸੁਰੱਖਿਆ ਨੂੰ ਬਿਹਤਰ ਬਨਾਉਣ ਲਈ ਅਫਗਾਨ ਸਰਕਾਰ ਹੋਰ ਕਦਮ ਚੁੱਕੇਗੀ।

  • Share/Bookmark