This option will reset the home page of Nava Panga Online restoring closed widgets and categories.

Reset Nava Panga Online homepage

ਸਲਮਾਨ ਖਾਨ: ਮਹਿੰਗਾ ਪਿਆ ਸਟੰਟ

ਦਬੰਗ’ ਦੀ ਸ਼ੂਟਿੰਗ ਦੇ ਦੌਰਾਨ ਸਲਮਾਨ ਖਾਨ ਨੂੰ ਸਟੰਟ ਕਰਨਾ ਮਹਿੰਗਾ ਪਿਆ ਅਤੇ ਉਹਨਾਂ ਨੂੰ ਇਲਾਜ ਕਰਾਉਣ ਲਈ ਹਸਪਤਾਲ ਜਾਣਾ ਪਿਆ।

ਸੂਤਰਾਂ ਦੇ ਮੁਤਾਬਕ ਪੰਚਗਨੀ ਵਿੱਚ ਇਸ ਫ਼ਿਲਮ ਲਈ ਇੱਕ ਸਟੰਟ ਸੀਨ ਫ਼ਿਲਮਾਇਆ ਜਾ ਰਿਹਾ ਸੀ, ਜਿਸ ਦੇ ਮੁਤਾਬਕ ਸਲਮਾਨ ਨੂੰ ਅੱਗ ਵਿੱਚ ਛਾਲ ਮਾਰਨੀ ਸੀ। ਜਿਵੇਂ ਹੀ ਅੱਗ ਲਗਾਈ ਗਈ ਸੇਟ ਤੇ ਐਨਾ ਧੁਆ ਫੈਲ ਗਿਆ ਕਿ ਸੱਲੂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲਈ। ਸੁਪਰਸਟਾਰ ਦੀ ਇਹ ਹਾਲਤ ਵੇਖ ਕੇ ਉਹਨਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ।

ਦਬੰਗ’ ਦਾ ਨਿਰਮਾਣ ਅਰਬਾਜ਼ ਖਾਨ ਕਰ ਰਹੇ ਹਨ ਅਤੇ ਇਸ ਵਿੱਚ ਸੱਲੂ ਭ੍ਰਿਸ਼ਟ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਪੈਂਡੂ ਇਲਾਕਿਆਂ ਵਿੱਚ ਕੀਤੀ ਗਈ ਹੈ ਅਤੇ ਫਿਲਹਾਲ ਪੰਚਗਨੀ ਵਿੱਚ ਫ਼ਿਲਮਾਇਆ ਜਾ ਰਿਹਾ ਹੈ। ਫ਼ਿਲਮ ਵਿੱਚ ਸ਼ਤਰੂਘਨ ਦੀ ਬੇਟੀ ਸੋਨਾਕਸ਼ੀ ਸਲਮਾਨ ਦੀ ਨਾਇਕਾ ਹੈ।

  • Share/Bookmark