This option will reset the home page of Nava Panga Online restoring closed widgets and categories.

Reset Nava Panga Online homepage

ਭੂਪਤੀ ਨਾਲ ਲਾਰਾ ਦਾ ਰੋਮਾਂਸ

IFM

ਲਾਰਾ ਦੱਤਾ ਅਤੇ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦੀ ਨਜਦੀਕੀਆਂ ਬਾਰੇ ਹਮੇਸ਼ਾ ਚਰਚਾ ਹੁੰਦੀ ਹੈ, ਪਰ ਲਾਰਾ ਹਮੇਸ਼ਾ ਸਾਫ ਮੁਕਰ ਜਾਂਦੀ ਸੀ ਅਤੇ ਕਹਿੰਦੀ ਸੀ ਕਿ ਮਹੇਸ਼ ਸਿਰਫ ਮੇਰਾ ਦੋਸਤ ਹੈ। ਪਰ ਲਾਰਾ ਨੇ ਹੁਣ ਸੋਚ ਲਿਆ ਹੈ ਕਿ ਪਿਆਰ ਕੀਆ ਤੋਂ ਡਰਨਾ ਕਿਆ, ਇਸਲਈ ਪਿੱਛਲੇ ਦਿਨਾਂ ਵਿੱਚ ਉਹ ਜਣਤਕ ਰੂਪ ਵਿੱਚ ਮਹੇਸ਼ ਭੂਪਤੀ ਨਾਲ ਨਜ਼ਰ ਆਈ। ਫਿਲਮਫੇਅਰ ਅਵਾਰਡ ਸਮਾਰੋਹ ਵਿੱਚ ਦੋਵੇ ਕਪਲ ਦੀ ਤਰ੍ਹਾਂ ਆਏ ਨਾਲ ਬੈਠ ਕੇ ਉਹਨਾਂ ਨੇ ਪ੍ਰੋਗਰਾਮ ਦਾ ਅਨੰਦ ਲਿਆ।

ਕੇਲੀ ਦੋਰਜੀ ਤੋਂ ਲਾਰਾ ਦਾ ਸਾਲਾਂ ਤੱਕ ਰੋਮਾਂਸ ਰਿਹਾ। ਬ੍ਰੇਕਅਪ ਦੇ ਬਾਅਦ ਡੀਨੋ ਨਾਲ ਉਹਨਾਂ ਦਾ ਨਾਂਅ ਜੋੜਿਆ ਗਿਆ, ਪਰ ਬਾਅਦ ਵਿੱਚ ਮਹੇਸ਼ ਭੂਪਤੀ, ਲਾਰਾ ਦੀ ਜ਼ਿੰਦਗੀ ਵਿੱਚ ਆ ਗਏ।

ਜਿੱਥੇ ਤੱਕ ਕਰੀਅਰ ਦਾ ਸਵਾਲ ਹੈ ਤਾਂ ‘ਬਲਿਊ’ ਦੀ ਅਸਫਲਤਾ ਨੂੰ ਲਾਰਾ ਭੁੱਲ ਗਈ ਹੈ ਅਤੇ ਉਹਨਾਂ ਦੀਆਂ ਨਜ਼ਰਾਂ ਹੁਣ ‘ਹਾਉਸਫੁਲ’ ਤੇ ਲਗੀ ਹੈ। ਇਸ ਵਿੱਚ ਲਾਰਾ ਦੇ ਨਾਲ ਅਕਸ਼ੈ ਕੁਮਾਰ ਹੈ। ਫ਼ਿਲਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ਦੀਪਿਕਾ ਪਾਦੁਕੋਣ, ਜੀਆ ਖਾਨ ਵੀ ਹੈ, ਪਰ ਲਾਰਾ ਸਭ ਤੋਂ ਜਿਆਦਾ ਸੈਕਸੀ ਲੱਗ ਰਹੀ ਹੈ।

  • Share/Bookmark