This option will reset the home page of Nava Panga Online restoring closed widgets and categories.

Reset Nava Panga Online homepage

ਜਿੰਬਾਵੇ ਨੇ ਵਿੰਡੀਜ਼ ਨੂੰ ਹਰਾਇਆ

ਆਪਣਾ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਖੇਡ ਰਹੇ ਜਿੰਬਾਵੇ ਦੇ ਸਿੰਗਿਰਾਏ ਮਸਕਾਜਾ ਨੇ ਆਖਰੀ ਓਵਰ ਵਿਚ ਦੋ ਵਿਕਟਾਂ ਹਾਸਲ ਕਰਕੇ ਆਪਣੀ ਟੀਮ ਨੂੰ ਵਿੰਡੀਜ਼ ਖਿਲਾਫ ਇੱਥੇ ਪਹਿਲੇ ਇੱਕ ਰੋਜ਼ਾ ਮੈਚ ਵਿਚ ਜਿੱਤ ਦੁਆ ਦਿੱਤ।ਜਿੰਬਾਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 224 ਦੌੜਾਂ ਬਣਾਈਆਂ।

ਜਵਾਬ ਵਿਚ ਵਿੰਡੀਜ਼ ਟੀਮ ਕਪਤਾਨ ਕ੍ਰਿਸ ਗੇਲ ਅਤੇ ਐਡ੍ਰਿਅਨ ਭਰਤ ਦੀਆਂ ਲੜ੍ਹੀਵਾਰ 57 ਅਤੇ 50 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਸਦਕਾ 49 ਓਵਰਾਂ ਤੱਕ ਸੱਤ ਵਿਕਟਾਂ ਗੁਆ ਕੇ ਸਿਰਫ 210 ਦੌੜਾਂ ਹੀ ਬਣਾ ਸਕੀ ਸ।ਦੋਹਾਂ ਨੇ ਚਾਰ ਵਿਕਟਾਂ ਉੱਪਰ 6 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਦੇ ਹੋਏ 99 ਦੌੜਾਂ ਦੀ ਭਾਈਵਾਲੀ ਕੀਤੀ।

ਸ਼ਿਵ ਨਾਰਾਇਣ ਚੰਦਰਪਾਲ 70 ਦੌੜਾਂ ਬਣਾ ਕੇ ਮਸਕਾਜਾ ਦੀ ਗੇਂਦ ਉੱਪਰ ਹੀ ਆਉਟ ਹੋ।ਆਖਰੀ ਓਵਰ ਵਿਚ ਵਿੰਡੀਜ਼ ਨੂੰ 15 ਦੌੜਾਂ ਦੀ ਲੋੜ ਸ।ਇਸ ਰੋਮਾਂਚਕ ਸਥਿੱਤੀ ਵਿਚ ਮਸਕਾਜਾ ਨੇ ਡਵੇਨ ਸਮਿੱਥ ਨੂੰ ਬੋਲਡ ਕਰਨ ਮਗਰੋਂ ਸੁਲੇਮਾਨ ਬੇਨ ਨੂੰ ਮਿਡ ਵਿਕਟ ਉੱਪਰ ਕੈਚ ਕਰਾ ਲਿਆ ਅਤੇ ਮੈਚ ਜਿੰਬਾਵੇ ਦੀ ਝੋਲੀ ਵਿਚ ਪਾ ਦਿੱਤ।ਆਖਰੀ ਗੇਂਦ ਉੱਪਰ ਮੇਜ਼ਬਾਨਾਂ ਨੂੰ ਜਿੱਤ ਲਈ 4 ਦੌੜਾਂ ਚਾਹੀਦੀਆਂ ਸਨ।

ਮਸਕਾਜਾ ਨੇ ਕੀਮਰ ਰੋਅਸ਼ ਨੂੰ ਯਾਰਕਰ ਸੁੱਟ ਦਿੱਤੀ ਜਿਸ ਉੱਪਰ ਸਿਰਫ 1 ਦੌੜ ਬਣ।ਜਿੰਬਾਵੇ ਦੇ ਵੁਸੀ ਸਿਬੰਦਾ ਨੇ ਸੱਭ ਤੋਂ ਵੱਧ 95 ਦੌੜਾਂ ਬਣਾਈਆਂ ਪਰ ਪੰਜ ਚੌਕੇ ਅਤੇ ਇੱਕ ਛੱਕਾ ਜੜਨ ਦੇ ਬਾਵਜੂਦ ਉਹ ਆਪਣਾ ਸੈਂਕੜਾ ਪੂਰਾ ਕਰਨ ਤੋਂ ਚੂਕ ਗ।ਜਿੰਬਾਵੇ ਨੇ ਲੜ੍ਹੀ ਵਿਚ 1-0 ਦਾ ਵਾਧਾ ਹਾਸਲ ਕਰ ਲਿਆ ਹ।ਦੂਜਾ ਇੱਕ ਰੋਜ਼ਾ ਮੈਚ ਗੁਯਾਨਾ ਵਿਖੇ ਹੀ ਭਲਕੇ ਖੇਡਿਆ ਜਾਵੇਗਾ।

  • Share/Bookmark