This option will reset the home page of Nava Panga Online restoring closed widgets and categories.

Reset Nava Panga Online homepage

ਆਸਟ੍ਰੇਲੀਆ ‘ਚ ਲਾਪਤਾ ਭਾਰਤੀ ਬਾਲ ਦੀ ਲਾਸ਼ ਮਿਲੀ

ਮਾਪਿਆਂ ਨਾਲ ਛੁੱਟੀਆਂ ਮਨਾਉਣ ਇੱਥੇ ਪੁੱਜੇ ਇੱਕ 3 ਸਾਲਾ ਭਾਰਤੀ ਬਾਲ ਗੁਰਸ਼ਾਨ ਸਿੰਘ ਕੌਰਚੰਨਾ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹ।ਗੁਰਸ਼ਾਨ ਵੀਰਵਾਰ ਨੂੰ ਆਪਣੇ ਇੱਕ ਰਿਸ਼ਤੇਦਾਰ ਦੇ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ।

6 ਘੰਟੇ ਮਗਰੋਂ ਪੁਲਿਸ ਨੂੰ ਘਰ ਤੋਂ 20 ਕਿਲੋਮੀਟਰ ਦੂਰ ਉਸ ਦੀ ਲਾਸ਼ ਮਿਲ।ਗੁਰਸ਼ਾਨ ਦੀ ਮਾਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਬਾਥਰੂਮ ਵਿਚ ਸੀ ਜਦੋਂ ਕਿ ਉਸ ਦਾ ਪੁੱਤ ਘਰ ਵਿਚ ਹੀ ਖੇਡ ਰਿਹਾ ਸ।ਥੋੜ੍ਹੀ ਦੇਰ ਮਗਰੋਂ ਗੁਰਸ਼ਾਨ ਗਾਇਬ ਸੀ।

ਪਰਿਵਾਰਕ ਮੈਂਬਰਾਂ ਨੇ ਆਲੇ-ਦੁਆਲੇ ਭਾਲ ਕਰਨ ਮਗਰੋਂ ਪੁਲਿਸ ਨੂੰ ਖਬਰ ਦਿੱਤ।ਸ਼ਾਮ ਨੂੰ ਲਗਭੱਗ 7 ਵਜੇ ਪੁਲਿਸ ਨੂੰ ਹਵਾਈ ਅੱਡੇ ਲਾਗਿਉਂ ਆਕਲੈਂਡ ਜਕਸ਼ਨ ਕੋਲ ਗੁਰਸ਼ਾਨ ਦੀ ਲਾਸ਼ ਮਿਲੀ।

ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਸਰ ਕੇਨ ਜੋਂਸ ਨੇ ਸਥਾਨਕ ਮੀਡੀਆ ਨਾਲ ਚਰਚਾ ਵਿਚ ਗੁਰਸ਼ਾਨ ਦੇ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਹ।ਪੁਲਿਸ ਇਸ ਮਾਮਲੇ ਦੀ ਤਹਿ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।

ਉੱਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰੱਡ ਨੇ ਕਿਹਾ ਹੈ ਕਿ ਮਾਸੂਮ ਦੇ ਕਿਸੇ ਵੀ ਕਾਤਲ ਨੂੰ ਬਖਸ਼ਿਆ ਨਹੀਂ ਜਾਵੇਗ।ਅਸੀਂ ਜਾਂਚ ਕਰ ਰਹੇ ਹਾਂ ਅਤੇ ਦੋਸ਼ੀਆਂ ਖਿਲਾਫ ਆਸਟ੍ਰੇਲੀਆਈ ਕਨੂੰਨਾ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ

  • Share/Bookmark