This option will reset the home page of Nava Panga Online restoring closed widgets and categories.

Reset Nava Panga Online homepage

ਆਰਟੀਆਈ ‘ਤੇ ਸੋਨੀਆ-ਮਨਮੋਹਨ ਵਿਚਕਾਰ ਮਤਭੇਦ

ਸੂਚਨਾ ਦਾ ਅਧਿਕਾਰ ਕਨੂੰਨ(ਆਰਟੀਆਈ) ਵਿਚ ਸੋਧ ਦੇ ਮਸਲੇ ਉੱਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਚਕਾਰ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ।

ਸੋਨੀਆ ਇਸ ਕਨੂੰਨ ਵਿਚ ਬਦਲਾਅ ਦੀ ਥਾਂ ਮੌਜੂਦਾ ਕਨੂੰਨ ਉੱਪਰ ਪੂਰੇ ਅਮਲ ਦੇ ਪੱਖ ਵਿਚ ਹੈ ਪਰ ਪ੍ਰਧਾਨ ਮੰਤਰੀ ਇਸ ਵਿਚ ਬਦਲਾਅ ਤੋਂ ਪਹਿਲਾਂ ਸਾਰੇ ਸੰਬੰਧਤ ਪੱਖਾਂ ਨਾਲ ਚਰਚਾ ਕਰਨੀ ਚਾਹੁੰਦੇ ਹਨ।

ਇਸ ਵਿਚਕਾਰ ਅੰਤਰ ਦਾ ਖੁਲਾਸਾ ਇੱਕ ਨਿੱਜੀ ਟੀਵੀ ਚੈਨਲ ਦੀ ਰਿਪੋਰਟ ਵਿਚ ਹੋਇਆ ਹੈ।

ਸੁਪਰੀਮ ਕੋਰਟ ਨੂੰ ਆਰਟੀਆਈ ਕਨੂੰਨ ਦੇ ਦਾਇਰੇ ਵਿਚ ਲਿਆਉਣ ਦੇ ਸਵਾਲ ਉੱਪਰ ਵੱਖ-ਵੱਖ ਅਦਾਲਤਾਂ ਦੇ ਕਈ ਫੈਸਲਿਆਂ ਮਗਰੋਂ ਕੇਂਦਰ ਸਰਕਾਰ ਨੇ ਇਸ ਵਿਚ ਸੋਧ ਦਾ ਪ੍ਰਸਤਾਵ ਰੱਖਿਆ ਹ।ਸਰਕਾਰ ਚਾਹੁੰਦੀ ਹੈ ਕਿ ਭਾਰਤ ਦੇ ਮੁੱਖ ਜੱਜ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਜਾਵੇ।

  • Share/Bookmark