ਸਿਲਦਾ ਹਮਲੇ ਦਾ ਮਾਸਟਰ ਮਾਇੰਡ ਕਾਬੂ
ਮਾਉਵਾਦੀਆਂ ਦੀ ਫੌਜੀ ਸ਼ਾਖਾ ਦੇ ਮੁਖੀ ਅਤੇ ਨਕਸਲੀ ਨੇਤਾ ਕਿਸ਼ਨਜੀ ਦੇ ਨੇੜ੍ਹਲੇ ਸਹਿਯੋਗੀ ਵੈਂਕਟੇਸ਼ਵਰ ਰੈਡੀ ਉਰਫ ਤੇਲੁਗੂ ਦੀਪਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਰੈਡੀ ਨੂੰ ਪੱਛਮੀ ਬੰਗਾਲ ਦੇ ਵੈਸਟ ਮਿਦਨਾਪੁਰ ਦੇ ਸਿਲਦਾ ਵਿਖੇ ਸਥਿੱਤ ਈਸਟਰਨ ਫਰੰਟੀਅਰ ਰਾਈਫਲਸ ਦੇ ਕੈਂਪ ਉੱਪਰ ਹੋਏ ਹਮਲੇ ਦਾ ਮਾਸਟਰ ਮਾਇੰਡ ਦੱਸਿਆ ਜਾ ਰਿਹਾ ਹੈ।ਹਮਲੇ ਵਿਚ 24 ਜਵਾਨ ਸ਼ਹੀਦ ਹੋਏ ਸਨ।
ਸੂਤਰਾਂ ਨੇ ਇੱਥੇ ਦੱਸਿਆ ਕਿ ਵੈਂਕਟੇਸ਼ਵਰ ਰੈਡੀ ਸੀਪੀਆਈ ਦੇ ਰਾਜ ਫੌਜੀ ਆਯੋਗ ਦਾ ਚੇਅਰਮੈਨ ਹੈ।ਉਹ 1995 ਤੋਂ ਨਕਸਲੀ ਨੇਤਾ ਕੋਟੇਸ਼ਵਰ ਰਾਓ ਉਰਫ ਕਿਸ਼ਨਜੀ ਦਾ ਸਹਿਯੋਗੀ ਹੈ।ਨਕਸਲੀ ਹਿੰਸਾ ਦੀਆਂ ਕਈ ਵਾਰਦਾਤਾਂ ਵਿਚ ਪੁਲਿਸ ਨੂੰ ਉਸ ਦੀ ਭਾਲ ਸੀ।
ਉੜੀਸਾ, ਬਿਹਾਰ ਅਤੇ ਝਾਰਖੰਡ ਵਿਚ ਮਾਉਵਾਦੀਆਂ ਦੀ ਫੌਜੀ ਮੁਹਿੰਮ ਦਾ ਸੰਚਾਲਕ ਵੀ ਉਹੋ ਹੀ ਸੀ।ਉਸ ਦੀ ਗ੍ਰਿਫਤਾਰੀ ਮਾਉਵਾਦੀ ਨੇਤਾ ਕੋਬਾਦ ਗਾਂਧੀ ਮਗਰੋਂ ਪੁਲਿਸ ਦੀ ਦੂਜੀ ਸੱਭ ਤੋਂ ਵੱਡੀ ਪ੍ਰਾਪਤੀ ਵਜੋਂ ਵੇਖੀ ਜਾ ਰਹੀ ਹੈ।