ਸ਼ਾਪਿਤ : ਸ਼ਰਾਪ ਨਾਲ ਲੜਦੇ ਪ੍ਰੇਮੀ

ਬੈਨਰ : ਏਐਸਏ ਪ੍ਰੋਡਕਸ਼ੰਸ ਐਂਡ ਇੰਟਰਪ੍ਰਾਇਜੇਸ
ਨਿਰਦੇਸ਼ਕ : ਵਿਕਰਮ ਭੱਟ
ਸੰਗੀਤ : ਚਿਰੰਤਨ ਭੱਟ
ਕਲਾਕਾਰ : ਆਦਿਤਿਆ ਨਰਾਇਣ, ਸ਼ਵੇਤਾ ਅਗਰਵਾਲ, ਰਾਹੁਲ ਦੇਵ
ਆਦਿਤਿਆ ਨਰਾਇਣ ਅਭਿਨੈ ਦੀ ਦੁਨੀਆ ਵਿੱਚ ਆਪਣਾ ਸਫ਼ਰ ‘ਸ਼ਾਪਿਤ’ ਨਾਮਕ ਫਿਲਮ ਤੋਂ ਸ਼ੁਰੂ ਕਰਨ ਜਾ ਰਹੇ ਹਨ। ਹੌਰਰ ਦੇ ਨਾਲ-ਨਾਲ ਇੱਕ ਪ੍ਰੇਮ ਕਹਾਣੀ ਵੀ ਸਾਨੂੰ ਇਸ ਫਿਲਮ ਵਿੱਚ ਦੇਖਣ ਨੂੰ ਮਿਲੇਗੀ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਵਿਕਰਮ ਭੱਟ ਨੇ, ਜੋ ‘ਰਾਜ’ ਅਤੇ ’1920′ ਵਰਗੀਆਂ ਹੌਰਰ ਫਿਲਮਾਂ ਬਣਾ ਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।

ਕਾਇਆ (ਸ਼ਵੇਤਾ ਅਗਰਵਾਲ) ਆਪਣੇ ਪਰਿਵਾਰਿਕ ਸ਼ਰਾਪ ਤੋਂ ਦੁਖੀ ਹੈ। ਉਹ ਅਤੇ ਅਮਨ (ਆਦਿਤਿਆ ਨਰਾਇਣ) ਇੱਕ-ਦੂਜੇ ਨੂੰ ਚਾਹੁੰਦੇ ਹਨ, ਪਰ ਇਸ ਸ਼ਰਾਪ ਦੇ ਕਾਰਨ ਕਾਇਆ ਅਤੇ ਅਮਨ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਅਮਨ ਹਾਰ ਮੰਨਣ ਵਾਲਿਆਂ ਚੋਂ ਨਹੀਂ ਹੈ। ਉਹ ਇਸ ਸ਼ਰਾਪ ਨਾਲ ਲੜਨ ਲਈ ਕਾਇਆ ਦੇ ਨਾਲ ਵਿਆਹ ਕਰਨ ਨੂੰ ਤਿਆਰ ਹੈ। ਇਸ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਵਿੱਚ ਕੀ ਹਲਚਲ ਹੁੰਦੀ ਹੈ, ਇਹ ‘ਸ਼ਾਪਿਤ’ ਵਿੱਚ ਦਿਖਾਇਆ ਗਿਆ ਹੈ।
ਨਿਰਦੇਸ਼ਕ ਵਿਕਰਮ ਭੱਟ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਐਡਵੈਂਚਰ, ਹੌਰਰ ਅਤੇ ਲਵ ਸਟੋਰੀ ਦੇਖਣ ਨੂੰ ਮਿਲੇਗੀ ਅਤੇ ਜੋ ਦਰਸ਼ਕ ਰੋਮਾਂਚ ਪਸੰਦ ਕਰਦੇ ਹਨ, ਉਨ੍ਹਾਂ ਦੀਆਂ ਉਮੀਦਾਂ ਤੇ ਇਹ ਫਿਲਮ ਖਰੀ ਉੱਤਰੇਗੀ।