This option will reset the home page of Nava Panga Online restoring closed widgets and categories.

Reset Nava Panga Online homepage

ਮਾਰਚ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ

IFM

ਮਾਰਚ ਦੇ ਮਹੀਨੇ ਤੋਂ ਬਾਲੀਵੁੱਡ ਵਾਲਿਆਂ ਨੂੰ ਹਮੇਸ਼ਾ ਡਰ ਲੱਗਦਾ ਹੈ। ਇਸ ਮਹੀਨੇ ਫਿਲਮ ਦੇਖਣ ਵਾਲੇ ਖਾਸ ਦਰਸ਼ਕ ਭਾਵ ਸਟੂਡੈਂਟਸ ਆਪਣੀ ਪੜ੍ਹਾਈ ਤੇ ਆਪਣਾ ਧਿਆਨ ਲਗਾਉਂਦੇ ਹਨ। ਵੱਡੀਆਂ ਫਿਲਮਾਂ ਦੇ ਨਿਰਮਾਤਾ ਆਪਣੀ ਫਿਲਮ ਰਿਲੀਜ਼ ਨਹੀਂ ਕਰਦੇ ਹਨ। ਸਿਨੇਮਾਘਰ ਮਾਲਿਕਾਂ ਨੂੰ ਛੋਟੇ ਬਜਟ ਦੀਆਂ ਜਾਂ ਡਬ ਫਿਲਮਾਂ ਦੇ ਸਹਾਰੇ ਆਪਣਾ ਕੰਮ ਚਲਾਉਣਾ ਪੈਂਦਾ ਹੈ ਅਤੇ ਟਿਕਟ ਵਿੰਡੋ ਤੇ ਸੰਨਾਟਾ ਨਜ਼ਰ ਆਉਂਦਾ ਹੈ।

ਹਾਕੀ ਵਰਲਡ ਕੱਪ ਚੱਲ ਰਿਹਾ ਹੈ ਅਤੇ 12 ਮਾਰਚ ਤੋਂ ਆਈਪੀਐਲ ਸ਼ੁਰੂ ਹੋ ਜਾਵੇਗਾ। ਆਈਪੀਐਲ ਵਿੱਚ ਰੋਜ਼ਾਨਾ ਦੋ ਮੈਚ ਹੋਣਗੇ ਜਿਸਦਾ ਅਸਰ ਸ਼ਾਮ ਅਤੇ ਰਾਤ ਵਾਲੇ ਸ਼ੋਅ ਤੇ ਪਵੇਗਾ। ਕੁਝ ਮਲਟੀਪਲੈਕਸੇਸ ਨੇ ਤਾਂ ਇਨ੍ਹਾਂ ਕ੍ਰਿਕੇਟ ਮੈਚਾਂ ਨੂੰ ਲਾਈਵ ਦਿਖਾਉਣ ਦਾ ਫੈਸਲਾ ਕੀਤਾ ਹੈ। ਮਤਲਬ ਕਿ ਦੁਸ਼ਮਣ ਨੂੰ ਹਰਾ ਨਾ ਸਕੋ ਤਾਂ ਉਸ ਨਾਲ ਹੱਥ ਮਿਲਾ ਲਉ। ਇਹ ਪ੍ਰਯੋਗ ਕਿੰਨਾ ਸਫ਼ਲ ਹੁੰਦਾ ਹੈ, ਇਸਦਾ ਪਤਾ ਆਉਣ ਵਾਲੇ ਦਿਨਾਂ ਵਿੱਚ ਲੱਗੇਗਾ।

5 ਮਾਰਚ ਨੂੰ ਅਤਿਥੀ ਤੁਮ ਕਬ ਜਾਓਗੇ, ਰੋਕ, ਰੋੜ ਮੂਵੀ ਅਤੇ ਥੈਂਕਸ ਮਾਂ ਰਿਲੀਜ਼ ਹੋਣਗੀਆਂ। ਕਾਮੇਡੀ, ਹੌਰਰ ਅਤੇ ਆਰਟ ਫਿਲਮਾਂ ਦੇ ਸ਼ੌਕੀਨਾਂ ਨੂੰ ਮੌਕਾ ਮਿਲੇਗਾ ਕਿ ਉਹ ਆਪਣੀ ਪਸੰਦ ਦੀ ਫਿਲਮ ਦੇਖਣ। ਅਜੈ ਦੇਵਗਨ. ਕੋਂਕਣਾ ਸੇਨ ਅਤੇ ਪਰੇਸ਼ ਰਾਵਲ ਦੀ ਤਿੱਕੜੀ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰੇਗੀ। ਇਸ ਅਤਿਥੀ ਨੂੰ ਦਰਸ਼ਕ ਦਿਲ ਵਿੱਚ ਥਾਂ ਦਿੰਦੇ ਹਨ ਜਾਂ ਨਹੀਂ, ਇਸਦਾ ਪਤਾ 5 ਤਾਰੀਖ ਨੂੰ ਲੱਗੇਗਾ।

IFM

ਰੋੜ ਮੂਵੀ’ ਨੂੰ ਕਈ ਫਿਲਮ ਫੈਸਟੀਵਲ ਵਿੱਚ ਤਾਰੀਫ਼ ਮਿਲੀ ਹੈ। ਅਭੈ ਦਿਉਲ ਦਾ ਬਹੁਤ ਵੱਡਾ ਤਾਂ ਨਹੀਂ, ਪਰ ਇੱਕ ਦਰਸ਼ਕ ਵਰਗ ਜ਼ਰੂਰ ਹੈ ਜੋ ਉਨ੍ਹਾਂ ਨੂੰ ਪਸੰਦ ਕਰਦਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਰੋੜ ‘ਤੇ ਉਨ੍ਹਾਂ ਦੀ ਮੂਵੀ ਦੌੜਦੀ ਜਾਵੇਗੀ। ‘ਰੋਕ’ ਵਿੱਚ ਬਾਲੀਵੁੱਡ ਦੀਆਂ ਦੋ ਸੁੰਦਰੀਆਂ ਤਨੂਸ਼੍ਰੀ ਦੱਤਾ ਅਤੇ ਉਦਿਤਾ ਗੋਸਵਾਮੀ ਦਰਸ਼ਕਾਂ ਨੂੰ ਡਰਾਉਣਗੀਆਂ।

12 ਮਾਰਚ ਵਾਲੇ ਵੀਕ ਵਿੱਚ ਸੰਨੀ ਦਿਉਲ ਅਤੇ ਇਰਫਾਨ ਖਾਨ ‘ਰਾਈਟ ਜਾਂ ਰੌਂਗ’ ਦਾ ਫੈਸਲਾ ਕਰਨਗੇ। ਮਹੀਨਿਆਂ ਤੋਂ ਤਿਆਰ ਇਹ ਫਿਲਮ ਹੁਣ ਰਿਲੀਜ਼ ਹੋ ਰਹੀ ਹੈ। ਸੰਨੀ ਨੂੰ ਸ਼ਿਕਾਇਤ ਹੈ ਕਿ ਉਹ ਦਰਸ਼ਕ ਵਰਗ ਕਿੱਥੇ ਹੈ ਜੋ ਉਨ੍ਹਾਂ ਦੀਆਂ ਫਿਲਮਾਂ ਦੇਖਣ ਨੂੰ ਟੁੱਟ ਪੈਂਦਾ ਸੀ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਹੁਣ ਦਰਸ਼ਕਾਂ ਦਾ ਟੇਸਟ ਬਦਲ ਗਿਆ ਹੈ। ਲੋੜ ਹੈ ਉਨ੍ਹਾਂ ਨੂੰ ਬਦਲਣ ਦੀ।

IFM

ਇਸੇ ਵੀਕ ਵਿੱਚ ‘ਹਾਈਡ ਐਂਡ ਸੀਕ’, ‘ਸਵਾਹਾ’, ‘ਬਦਲਾ ਨਾਗਿਨ ਕਾ’ (ਡਬ), ‘ਯੁਨੀਵਰਸਲ ਸੋਲਜ਼ਰ 3′ (ਡਬ) ਅਤੇ ‘ਫਿਰ ਵਹੀ ਡਰ’ (ਡਬ) ਵਰਗੀਆਂ ਫਿਲਮਾਂ ਰਿਲੀਜ਼ ਹੋਣਗੀਆਂ।

ਦਿਬਾਕਰ ਬੈਨਰਜੀ ਦੀ ਫਿਲਮ ‘ਲਵ ਸੈਕਸ ਔਰ ਧੋਖਾ’ ਨੂੰ ਬਹੁਤ ਬੋਲਡ ਫਿਲਮ ਦੱਸਿਆ ਜਾ ਰਿਹਾ ਹੈ। ‘ਓਏ ਲੱਕੀ ਲੱਕੀ ਓਏ’ ਅਤੇ ‘ਖੋਸਲਾ ਕਾ ਘੋਂਸਲਾ’ ਵਰਗੀਆਂ ਫਿਲਮਾਂ ਬਣਾ ਚੁੱਕੇ ਦਿਬਾਕਰ ਤੋਂ ਇੱਕ ਬਿਹਤਰ ਫਿਲਮ ਦੀ ਉਮੀਦ ਕੀਤੀ ਜਾ ਸਕਦੀ ਹੈ। 19 ਮਾਰਚ ਨੂੰ ਇਸ ਫਿਲਮ ਦੇ ਨਾਲ ‘ਮਿੱਤਲ ਵਰਸੇਸ ਮਿੱਤਲ’ ,’ਗੇਮਰ’ (ਡਬ) ਅਤੇ ‘ਗਲੈਡਿਏਟਰ 2′ ਵੀ ਰਿਲੀਜ਼ ਹੋਣਗੀਆਂ।

26 ਮਾਰਚ ਨੂੰ ‘ਹਮ, ਤੁਮ ਔਰ ਘੋਸਟ’ ਅਤੇ ‘ਵੈਨ ਡਨ ਅੱਬਾ’ ਰਿਲੀਜ਼ ਹੋ ਸਕਦੀਆਂ ਹਨ। ‘ਹਮ ਤੁਮ ਔਰ ਘੋਸਟ’ ਦਾ ਨਿਰਮਾਣ ਅਰਸ਼ਦ ਵਾਰਸੀ ਨੇ ਕੀਤਾ ਹੈ, ਇਸ ਲਈ ਹੀਰੋ ਵੀ ਉਹੀ ਹਨ। ਸਾਈਡ ਰੋਲ ਵਿੱਚ ਤਾਂ ਅਰਸ਼ਦ ਚੰਗੇ ਲੱਗਦੇ ਹਨ, ਪਰ ਸੋਲੋ ਹੀਰੋ ਦੇ ਰੂਪ ਵਿੱਚ ਉਨ੍ਹਾਂ ਦੀਆਂ ਫਿਲਮਾਂ ਸਫ਼ਲ ਨਹੀਂ ਹੁੰਦੀਆਂ ਹਨ। ਸ਼ਾਇਦ ਇਸ ਵਾਰ ਭੂਤ ਦੇ ਸਹਾਰੇ ਉਨ੍ਹਾਂ ਨੂੰ ਕਾਮਯਾਬੀ ਮਿਲੇ। ਉਨ੍ਹਾਂ ਦੀ ਨਾਇਕਾ ਹੈ ਦੀਆ ਮਿਰਜਾ।

ਵੈਲ ਡਨ ਅੱਬਾ’ ਦਾ ਨਿਰਦੇਸ਼ਨ ਸ਼ਿਆਮ ਬੇਨੇਗਲ ਨੇ ਕੀਤਾ ਹੈ ਅਤੇ ਇਸ ਵਿੱਚ ਮਿਨਿਸ਼ਾ ਲਾਂਬਾ ਅਤੇ ਬੋਮਨ ਇਰਾਨੀ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ।

  • Share/Bookmark