This option will reset the home page of Nava Panga Online restoring closed widgets and categories.

Reset Nava Panga Online homepage

ਪਾਕਿ ਨੂੰ ਆਧੁਨਿਕ ਤਕਨੀਕ ਦੇਵੇਗਾ ਫ੍ਰਾਂਸ

ਫ੍ਰਾਂਸ ਅੱਤਵਾਦ ਨਾਲ ਟਾਕਰੇ ਲਈ ਪਾਕਿਸਤਾਨ ਨੂੰ ਆਧੁਨਿਕ ਤਕਨੀਕ ਮੁਹੱਈਆ ਕਰਾਵੇਗ।ਪਾਕਿਸਤਾਨ ਦੀ ਯਾਤਰਾ ਉੱਪਰ ਆਏ ਫ੍ਰਾਂਸ ਦੀ ਹਥਿਆਰ ਵੇਚਣ ਵਾਲੀ ਏਜੰਸੀ ਡੀਜੀਏ ਦੇ ਕੌਮਾਂਤਰੀ ਵਿਕਾਸ ਨਿਦੇਸ਼ਕ ਜੈਕ ਡੀ ਲੈਜੁਗੀ ਅੱਜ ਫੌਜੀ ਹੈਡ ਕੁਆਰਟਰ ਗਏ ਅਤੇ ਸੈਨਾ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨਾਲ ਮੁਲਾਕਾਤ ਕੀਤੀ।

ਪਾਕਿਸਾਨੀ ਮੀਡੀਆ ਨੇ ਫੌਜੀ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਲੈਜੁਗੀ ਨੇ ਜਨਰਲ ਕਿਆਨੀ ਨਾਲ ਆਪਸੀ ਮਹਤੱਵ ਦੇ ਮੁੱਦਿਆਂ ਉੱਪਰ ਚਰਚਾ ਕੀਤ।ਉਹਨਾਂ ਨੇ ਦੋਹਾਂ ਵਿਚਕਾਰ ਫੌਜੀ ਅਤੇ ਰੱਖਿਆ ਸਹਿਯੋਗ ਵਧਾਉਣ ਉੱਪਰ ਵੀ ਗੱਲਬਾਤ ਕੀਤੀ।

ਫੌਜੀ ਸੂਤਰਾਂ ਅਨੁਸਾਰ ਲੈਜੁਗੀ ਨੇ ਅੱਤਵਾਦ ਖਿਲਾਫ ਲੜਾਈ ਵਿਚ ਪਾਕਿਸਤਾਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਰੱਖਿਆ ਅਤੇ ਫੌਜੀ ਸਮਝੌਤਿਆਂ ਨੂੰ ਜਲਦੀ ਅਮਲੀ ਰੂਪ ਦੇਣ ਲਈ ਪਾਕਿਸਤਾਨ ਨੂੰ ਆਧੁਨਿਕ ਤਕਨੀਕ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।

  • Share/Bookmark